ਇਸਲਾਮਾਬਾਦ (ਬਿਊਰੋ)— ਪਾਕਿਸਤਾਨੀ ਸੰਸਦ ਦੇ ਉੱਚ ਸਦਨ ਸੈਨੇਟ 'ਚ ਵਿਰੋਧੀ ਧਿਰ ਨੇ ਸੋਮਵਾਰ ਨੂੰ ਸਰਕਾਰ ਵੱਲੋਂ ਪੇਸ਼ ਕੀਤੇ ਅਗਲੇ ਵਿੱਤੀ ਸਾਲ ਲਈ ਪ੍ਰਸਤਾਵਿਤ ਬਜਟ ਨੂੰ ਅਸਵੀਕਾਰ ਕਰ ਦਿੱਤਾ ਹੈ। ਵਿਰੋਧ ਧਿਰ ਨੇ ਪ੍ਰਸਤਾਵਿਤ ਬਜਟ ਨੂੰ ਖਾਰਜ ਕਰਦਿਆਂ ਚਿਤਾਵਨੀ ਦਿੱਤੀ ਕਿ ਇਹ 'ਵਿਨਾਸ਼ਕਾਰੀ' ਬਜਟ ਆਉਣ ਵਾਲੀ ਸਰਕਾਰ ਲਈ ਸਮੱਸਿਆਵਾਂ ਪੈਦਾ ਕਰੇਗਾ। ਸਦਨ ਵਿਚ ਵਿਰੋਧੀ ਧਿਰ ਦੀ ਨੇਤਾ ਸ਼ੇਰੀ ਰਹਿਮਾਨ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਰਾਸ਼ਟਰੀ ਵਿੱਤ ਕਮਿਸ਼ਨ (ਐੱਨ. ਐੱਫ. ਸੀ.) ਦੇ ਬਿਨਾ ਬਜਟ ਦੀ ਪੇਸ਼ਕਾਰੀ ਗੈਰ ਸੰਵਿਧਾਨਿਕ ਹੈ। ਉਨ੍ਹਾਂ ਨੇ ਇਹ ਵੀ ਦੇਖਿਆ ਕਿ ਬਾਹਰ ਜਾਣ ਵਾਲੀ ਸਰਕਾਰ (outgoing government) ਕੋਲ ਪੂਰੇ ਸਾਲ ਦਾ ਬਜਟ ਪੇਸ਼ ਕਰਨ ਲਈ ਕੋਈ ਕਾਨੂੰਨੀ ਅਤੇ ਨੈਤਿਕ ਅਧਿਕਾਰ ਨਹੀਂ ਸੀ। ਉਨ੍ਹਾਂ ਨੇ ਸੰਸਦ ਦੇ ਪ੍ਰਤੀ ਸਰਕਾਰ ਦੇ ਰੱਵਈਏ 'ਤੇ ਵੀ ਵਿਰੋਧ ਜ਼ਾਹਰ ਕੀਤਾ।
ਅਸਲ ਵਿਚ ਸੈਸ਼ਨ ਸ਼ੁਰੂ ਹੋਣ 'ਤੇ ਇਕ ਵੀ ਮੰਤਰੀ ਸਦਨ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਨੇ ਸੈਨੇਟ ਦੇ ਪ੍ਰਧਾਨ ਸਾਦਿਕ ਸਨਜਰਾਨੀ ਨੂੰ ਸੰਬੋਧਿਤ ਕਰਦਿਆਂ ਕਿਹਾ,''ਸੈਨੇਟ ਦੇ 104 ਮੈਂਬਰਾਂ ਵਿਚੋਂ ਸਿਰਫ 25 ਸਦਨ ਵਿਚ ਮੌਜੂਦ ਸਨ ਜਦਕਿ ਬਾਕੀ ਮੰਤਰੀ ਕਮਰੇ ਵਿਚ ਸਨ।'' ਇਸ ਦੌਰਾਨ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਕਿਹਾ ਹੈ ਕਿ ਵਿੱਤੀ ਐਮਰਜੈਂਸੀ ਲਾਗੂ ਕਰਨ ਦਾ ਕੋਈ ਤਰਕ ਨਹੀਂ ਹੈ। ਸ਼ੇਰੀ ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਦਾ ਭਵਿੱਖ ਖਤਰੇ ਵਿਚ ਹੈ। ਉਨ੍ਹਾਂ ਨੇ ਇਸ ਸਰਕਾਰ ਅਤੇ ਉਸ ਦੇ ਬਜਟ ਨੂੰ 'ਲੇਮ ਡੱਕ ਬਜਟ' ਮਤਲਬ ਦੀਵਾਲੀਆ ਬਜਟ ਦੱਸਿਆ।
Pics : ਕਸ਼ਮੀਰ ਦੀਆਂ ਵਾਦੀਆਂ 'ਚ ਇਕੱਠੇ ਸਮਾਂ ਬਤੀਤ ਕਰਦੇ ਦਿਖੇ ਸਲਮਾਨ-ਜੈਕਲੀਨ
NEXT STORY