ਰੂਪਨਗਰ, (ਕੈਲਾਸ਼)- ਸਿਵਲ ਹਸਪਤਾਲ ਰੂਪਨਗਰ ਦੀ ਐਮਰਜੈਂਸੀ ’ਚ ਇਲਾਜ ਲਈ ਪਹੁੰਚੇ ਕੁਝ ਲੋਕ ਮੈਡੀਕਲ ਪਰਚਾ ਕਟਵਾਉਣ ਦੇ ਚੱਕਰ ’ਚ ਡਾਕਟਰ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣ ਜਾਂਦੇ ਹਨ।
ਬੀਤੀ ਰਾਤ ਕਰੀਬ 10 ਵਜੇ ਇਕ ਮਹਿਲਾ ਮਨਦੀਪ ਕੌਰ ਪਤਨੀ ਹਰਪਾਲ ਸਿੰਘ ਨਿਵਾਸੀ ਪਿੰਡ ਮਨਸੂਹਾ ਨੂੰ ਘਰੇਲੂ ਝਗਡ਼ੇ ’ਚ ਉਸ ਦੇ ਪਤੀ ਵੱਲੋਂ ਕੀਤੀ ਗਈ ਕਥਿਤ ਤੌਰ ’ਤੇ ਕੁੱਟ-ਮਾਰ ਤੋਂ ਬਾਅਦ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ ਇਲਾਜ ਲਈ ਲਿਆਂਦਾ ਗਿਆ ਤਾਂ ਉਸ ਦੇ ਭਰਾ ਜਗਤਾਰ ਅਤੇ ਉਸ ਦੇ ਇਕ ਸਾਥੀ ਨੇ ਡਿਊਟੀ ’ਤੇ ਤਾਇਨਾਤ ਸਬੰਧਤ ਡਾਕਟਰ ਨੂੰ ਮੈਡੀਕਲ ਪਰਚਾ ਕੱਟਣ ਲਈ ਕਿਹਾ। ਡਾਕਟਰ ਵੱਲੋਂ ਇਲਾਜ ਕਰਨ ਦੇ ਬਾਵਜੂਦ ਉਕਤ ਲੋਕ ਮੈਡੀਕਲ ਪਰਚਾ ਕੱਟਣ ਦੀ ਜ਼ਿੱਦ ਕਰਦੇ ਰਹੇ।
ਡਿਊਟੀ ’ਤੇ ਤਾਇਨਾਤ ਡਾ. ਪ੍ਰਭਜੀਤ ਕੌਰ ਨੇ ਉਕਤ ਮਹਿਲਾ ਦੇ ਰਿਸ਼ਤੇਦਾਰਾਂ ਨੂੰ ਸਪੱਸ਼ਟ ਕੀਤਾ ਕਿ ਪਿੰਡ ਮਨਸੂਹਾ ਸ੍ਰੀ ਚਮਕੌਰ ਸਾਹਿਬ ਖੇਤਰ ਅਧੀਨ ਆਉਂਦਾ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਪਰਚਾ ਕਟਵਾਉਣ ਲਈ ਜਾਂ ਤਾਂ ਸ੍ਰੀ ਚਮਕੌਰ ਸਾਹਿਬ ਹਸਪਤਾਲ ਜਾਣਾ ਪਵੇਗਾ ਜਾਂ ਸ੍ਰੀ ਚਮਕੌਰ ਸਾਹਿਬ ਦੀ ਪੁਲਸ ਹੀ ਪਰਚਾ ਆ ਕੇ ਕਟਵਾ ਸਕਦੀ ਹੈ। ਇਸ ਗੱਲ ਨੂੰ ਲੈ ਕੇ ਸਬੰਧਤ ਮਹਿਲਾ ਦੇ ਰਿਸ਼ਤੇਦਾਰ ਡਿਊਟੀ ’ਤੇ ਤਾਇਨਾਤ ਡਾਕਟਰ ਨਾਲ ਬਹਿਸਬਾਜ਼ੀ ’ਤੇ ਉਤਰ ਆਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 40-45 ਮਿੰਟ ਚੱਲਦੀ ਉਕਤ ਬਹਿਸਬਾਜ਼ੀ ਦੌਰਾਨ ਕੋਈ ਸਕਿਓਰਿਟੀ ਗਾਰਡ ਉਥੇ ਮੌਜੂਦ ਨਹੀਂ ਸੀ, ਜਿਸ ਕਾਰਨ ਹੋਰਨਾਂ ਰੋਗੀਆਂ ਦਾ ਇਲਾਜ ਕਰਨ ਲਈ ਡਾਕਟਰ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਕੀ ਕਹਿੰਦੇ ਨੇ ਹਸਪਤਾਲ ਦੇ ਐੱਸ.ਐੱਮ.ਓ.
ਡਾਕਟਰ ਅਨਿਲ ਮਨਚੰਦਾ ਨੇ ਦੱਸਿਆ ਕਿ ਉਕਤ ਮਹਿਲਾ ਮਨਦੀਪ ਕੌਰ ਦੀ ਜ਼ਿੱਦ ’ਤੇ ਡਿਊਟੀ ’ਤੇ ਤਾਇਨਾਤ ਡਾਕਟਰ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਪੁਲਸ ਥਾਣੇ ’ਚ ਸੂਚਨਾ ਦਿੱਤੀ ਗਈ। ਜਦੋਂਕਿ ਮਨਦੀਪ ਕੌਰ ਦਾ ਇਲਾਜ ਐਮਰਜੈਂਸੀ ’ਚ ਪਹੁੰਚਣ ’ਤੇ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਰਾਤ ਕਰੀਬ 1 ਵਜੇ ਪੁਲਸ ਨੇ ਪਹੁੰਚ ਕੇ ਉਕਤ ਮਹਿਲਾ ਦਾ ਮੈਡੀਕਲ ਪਰਚਾ ਕਟਵਾਇਆ। ਇਸ ਦੇ ਨਾਲ ਹੀ ਉਨ੍ਹਾਂ ਸਕਿਓਰਿਟੀ ਗਾਰਡ ਦੇ ਮੌਜੂਦ ਨਾ ਹੋਣ ’ਤੇ ਕਿਹਾ ਕਿ ਜਾਣਕਾਰੀ ਉਨ੍ਹਾਂ ਨੂੰ ਮਿਲ ਚੁੱਕੀ ਹੈ ਅਤੇ ਜਲਦ ਹੀ ਸਬੰਧਤ ਸਕਿਓਰਿਟੀ ਗਾਰਡ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਹਿੰਦੂ ਰਘੂਵੰਸ਼ੀ ਸਨ ਮੁਹੰਮਦ ਅਲੀ ਜਿੱਨਾਹ ਦੇ ਪੁਰਖੇ
NEXT STORY