ਹਰਿਆਣਾ, (ਰਾਜਪੂਤ)- ਕਸਬਾ ਹਰਿਆਣਾ ਵਿਖੇ ਦਸੂਹਾ ਰੋਡ 'ਤੇ ਸਥਿਤ ਬੈਂਕ ਦੇ ਕਰਮਚਾਰੀ, ਦੁਕਾਨਦਾਰ ਅਤੇ ਸਮੂਹ ਮੁਹੱਲਾ ਵਾਸੀ ਨਾਲ ਲੱਗਦੇ ਨਾਲੇ ਦੀ ਪਿਛਲੇ 10 ਸਾਲਾਂ ਤੋਂ ਸਫ਼ਾਈ ਨਾ ਹੋਣ ਅਤੇ ਪਾਣੀ ਦੀ ਨਿਕਾਸੀ ਬੰਦ ਹੋ ਜਾਣ ਕਾਰਨ ਭਾਰੀ ਪ੍ਰੇਸ਼ਾਨ ਹਨ।
ਨਗਰ ਕੌਂਸਲ ਹਰਿਆਣਾ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟ ਕਰਦਿਆਂ ਇਲਾਹਾਬਾਦ ਬੈਂਕ ਦੇ ਮੈਨੇਜਰ ਰਮੇਸ਼ ਕੁਮਾਰ ਦੀਵਾਨ, ਰਜਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਰਮਨ ਕੁਮਾਰ, ਸਚਿਨ ਕੁਮਾਰ, ਰਾਮ ਕੁਮਾਰ, ਜਗਦੀਸ਼ ਸਿੰਘ, ਪ੍ਰਦੀਪ ਕੁਮਾਰ ਆਦਿ ਨੇ ਦੱਸਿਆ ਕਿ ਨਾਲੇ ਦੀ ਸਫ਼ਾਈ ਨਾ ਹੋਣ ਕਰ ਕੇ ਮੁੱਖ ਸੜਕ ਛੱਪੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਬੈਂਕ ਤੇ ਹੋਰ ਦੁਕਾਨਾਂ ਅੱਗੇ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਗੀ ਅਤੇ ਖੜ੍ਹੇ ਗੰਦੇ ਪਾਣੀ 'ਚ ਪਲ ਰਹੇ ਮੱਛਰਾਂ-ਮੱਖੀਆਂ ਕਾਰਨ ਕਿਸੇ ਸਮੇਂ ਵੀ ਮਹਾਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਸਮੂਹ ਮੁਹੱਲਾ ਵਾਸੀਆਂ ਅਤੇ ਦੁਕਾਨਦਾਰਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਉਕਤ ਗੰਦੇ ਨਾਲੇ ਦੀ ਸਫ਼ਾਈ ਕਰਵਾ ਕੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ।
ਯੂਥ ਕਾਂਗਰਸ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
NEXT STORY