ਪਟਿਆਲਾ(ਰਾਜੇਸ਼)-ਯੂਥ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ ਦੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਕਰਨਾਟਕ ਵਿਚ ਬੀ. ਐੱਸ. ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਾਉਣ 'ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਲੋਕ ਸਭਾ ਹਲਕੇ ਦੇ ਪ੍ਰਧਾਨ ਜਿੰਮੀ ਡਕਾਲਾ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹੇਮੰਤ ਓਗਲੇ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਪਹੁੰਚੇ। ਜਿੰਮੀ ਡਕਾਲਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਦਖਲ ਦੇ ਕੇ ਕਰਨਾਟਕ ਵਿਚ ਲੋਕਤੰਤਰ ਨੂੰ ਬਚਾਇਆ ਹੈ, ਜਿਸ ਕਾਰਨ ਵਿਧਾਇਕਾਂ ਦੀ ਖਰੀਦੋ-ਫਰੋਖਤ ਨਹੀਂ ਹੋ ਸਕੀ ਅਤੇ ਯੇਦੀਯੁਰੱਪਾ ਨੂੰ ਅਸਤੀਫਾ ਦੇਣਾ ਪਿਆ। ਮੋਹਿਤ ਮਹਿੰਦਰਾ ਨੇ ਕਿਹਾ ਕਿ ਜੇ ਕਾਂਗਰਸ ਅਤੇ ਜੇ. ਡੀ. ਐੱਸ. ਦੇ ਵਿਧਾਇਕਾਂ ਦੀ ਗਿਣਤੀ ਪੂਰੀ ਸੀ ਤਾਂ ਗਵਰਨਰ ਨੂੰ ਕੁਮਾਰ ਸਵਾਮੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣਾ ਚਾਹੀਦਾ ਸੀ ਪਰ ਕਰਨਾਟਕ ਦੇ ਗਵਰਨਰ ਨੇ ਕੇਂਦਰ ਦੇ ਇਸ਼ਾਰਿਆਂ 'ਤੇ ਲੋਕਤੰਤਰ ਦਾ ਘਾਣ ਕੀਤਾ। ਉਨ੍ਹਾਂ ਕਿਹਾ ਕਿ ਕਰਨਾਟਕ ਤੋਂ ਮੋਦੀ ਸਰਕਾਰ ਦਾ ਪਤਣ ਸ਼ੁਰੂ ਹੋ ਗਿਆ ਹੈ ਅਤੇ 2019 ਵਿਚ ਕੇਂਦਰ ਤੋਂ ਭਾਜਪਾ ਦਾ ਸਫਾਇਆ ਹੋ ਜਾਵੇਗਾ। ਇਸ ਮੌਕੇ ਰਿੱਕੀ ਮਾਨ, ਸੰਜੀਵ ਸ਼ਰਮਾ ਕਾਲੂ, ਕਰਨ ਗੌੜ, ਮਨਿੰਦਰ ਫਰਾਂਸਵਾਲਾ, ਪਟਿਆਲਾ ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਸੰਦੀਪ ਮਲਹੋਤਰਾ, ਇੰਦਰਜੀਤ ਚੀਕੂ, ਮੰਗਤ ਮਵੀ, ਤਾਰਾ ਦੱਤ, ਹਰਪ੍ਰੀਤ ਢਿੱਲੋਂ, ਗੁਰਜੀਤ ਡੇਰਾਬੱਸੀ, ਸ਼ੇਰੂ ਪੰਡਤ, ਅਮਨੀ ਸੈਫਦੀਪੁਰ, ਸ਼ੈਲੀ ਭਾਂਖਰ, ਹਿਮਾਂਸ਼ੂ ਜੋਸ਼ੀ, ਵਿੱਕੀ ਮਿੱਤਲ, ਨਿਖਿਲ ਕਾਕਾ, ਅਨੁਜ ਖੋਸਲਾ, ਵਿਜੇ ਕੋਹਲੀ, ਕਰਨ ਦੇਵੀਗੜ੍ਹ, ਦੀਪ ਧਾਲੀਵਾਲ, ਕਪਿਲ ਸ਼ਰਮਾ ਚੌਰਾ, ਮਿੱਕੀ ਡਕਾਲਾ, ਅੰਮ੍ਰਿਤ ਦੁੱਧੜ, ਗਗਨ ਸ਼ੇਰਮਾਜਰਾ, ਯਾਦੀ ਖੱਟੜਾ, ਜੁਝਾਰ ਸਿੰਘ, ਆਸ਼ੂ ਸਨੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਕਾਂਗਰਸੀ ਵਰਕਰ ਹਾਜ਼ਰ ਸਨ।
ਆਵਾਰਾ ਪਸ਼ੂ ਨੇ ਮੋਟਰਸਾਈਕਲ ਸਵਾਰ 'ਤੇ ਕੀਤਾ ਹਮਲਾ, ਹੋਈ ਮੌਤ
NEXT STORY