ਖੰਨਾ, (ਬਿਪਨ)— ਐੱਸ. ਐੱਸ. ਪੀ. ਖੰਨਾ ਨਵਜੋਤ ਸਿੰਘ ਮਾਹਲ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸੁਰੇਸ਼ ਅਰੋੜਾ ਆਈ. ਪੀ. ਐੱਸ. ਡਾਇਰੈਕਟਰ ਜਨਰਲ ਪੁਲਸ ਅਤੇ ਰਣਬੀਰ ਸਿੰਘ ਖਟੜਾ ਆਈ. ਪੀ. ਐੱਸ. ਡੀ. ਆਈ. ਜੀ ਲੁਧਿਆਣਾ ਰੇਜ਼ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਖੰਨਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਰਛਪਾਲ ਸਿੰਘ ਡੀ. ਐੱਸ. ਪੀ. ਪਾਇਲ, ਇੰਸਪੈਕਟਰ ਵਿਨੋਦ ਕੁਮਾਰ ਥਾਣਾ ਮੁੱਖੀ ਸਦਰ ਖੰਨਾ, ਥਾਣੇਦਾਰ ਸੁਰਜੀਤ ਸਿੰਘ ਇੰਚਾਰਜ ਨਾਰਕੋਟਿਕ ਸੈੱਲ, ਥਾਣੇਦਾਰ ਅਵਤਾਰ ਸਿੰਘ ਸਮੇਤ ਪ੍ਰਿਸਟਨ ਮਾਲ ਨੇੜੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਗੋਬਿੰਦਗੜ•ਸਾਇਡ ਤੋਂ ਇਕ ਕਾਰ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਇਵਰ ਨੇ ਪੁਲਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਕਾਰ ਪੁਲਸ 'ਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਥਾਣੇਦਾਰ ਅਵਤਾਰ ਸਿੰਘ ਨੇ ਪਿੱਛੇ ਜੰਪ ਕਰਕੇ ਆਪਣੀ ਜਾਨ ਬਚਾਈ ਤੇ ਕਾਰ ਡਰਾਇਵਰ ਨੇ ਕਾਰ ਬੈਰੀਕੇਡਿੰਗ ਵਿੱਚ ਮਾਰਦੇ ਹੋਏ ਮੌਕੇ ਫਰਾਰ ਹੋ ਗਿਆ। ਪੁਲਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਤਾਂ ਦੈਹਿੜੂ ਪੁਲ ਉਪਰ ਉਕਤ ਕਾਰ ਡਵਾਈਡਰ ਨੂੰ ਪਾਰ ਕਰਕੇ ਸੜਕ ਦੀ ਦੂਜੇ ਪਾਸੇ ਲੱਗੇ ਐਂਗਲਾਂ ਨਾਲ ਜਾ ਟਕਰਾਈ ਅਤੇ ਕਾਰ ਡਰਾਇਵਰ ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਜੋਧਾਂ ਕਾਰ ਵਿੱਚੋਂ ਨਿੱਕਲ ਕੇ ਭੱਜਣ ਲੱਗਾ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ 'ਤੇ ਪਿਛਲੀ ਸੀਟ 'ਤੇ ਰੱਖੇ ਦੋ ਪਲਾਸਟਿਕ ਦੇ ਥੈਲਿਆਂ ਨੂੰ ਚੈੱਕ ਕਰਨ 'ਤੇ 52 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਸ ਨੇ ਚਰਨਜੀਤ ਸਿੰਘ ਖਿਲਾਫ ਮੁਕੱਦਮਾ ਨੰਬਰ 115 ਮਿਤੀ 14/05/18, ਧਾਰਾ 353, 186, 307 ਆਈ. ਪੀ. ਸੀ. 15/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਦਰ ਖੰਨਾ ਵਿਖੇ ਦਰਜ ਕਰਕੇ ਪੁੱਛਗਿੱਛ ਕੀਤੀ। ਜਿਸ ਦੌਰਾਨ ਖੁਲਾਸਾ ਹੋਇਆ ਕਿ ਉਕਤ ਨੌਜਵਾਨ ਨੂੰ ਪਹਿਲਾਂ ਵੀ 125 ਕਿਲੋਂ ਭੁੱਕੀ ਦੇ ਕੇਸ਼ 'ਚ 10 ਸਾਲ ਦੀ ਸਜ਼ਾ ਹੋਈ ਸੀ। ਜਿਸ ਵਿੱਚੋਂ ਚਾਰ ਸਾਲ ਜੇਲ ਕੱਟਣ ਉਪਰੰਤ ਹੁਣ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ।
ਰਮਜ਼ਾਨ ਤੋਂ ਪਹਿਲਾਂ ਸਾਊਦੀ ਪੁਲਸ ਨੇ ਫੜੇ 5,000 ਤੋਂ ਜ਼ਿਆਦਾ ਉਲੰਘਣ ਕਰਨ ਵਾਲੇ
NEXT STORY