ਅੰਮ੍ਰਿਤਸਰ, (ਜਸ਼ਨ)- ਰੇਲਵੇ ਸਟੇਸ਼ਨ 'ਤੇ ਸਵੇਰੇ ਉਸ ਸਮੇਂ ਮਾਹੌਲ ਭਖ ਗਿਆ ਜਦੋਂ ਉਥੋਂ ਦੇ ਲਗਭਗ ਸਾਰੇ ਵੈਂਡਰਾਂ ਨੇ ਆਪਣਾ ਕੰਮ ਛੱਡ ਕੇ ਅਚਨਚੇਤ ਹੜਤਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵੱਡੀ ਗਿਣਤੀ 'ਚ ਇਕੱਠੇ ਹੋਏ ਵੈਂਡਰਾਂ ਨੇ ਰੇਲਵੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਆਪਣੀ ਤਨਖਾਹ ਵਧਾਉਣ ਦੀ ਵੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਰਾਹੁਲ, ਲਾਲੀ, ਲਾਡੀ, ਬਿੱਲਾ, ਕਿਸ਼ੋਰ, ਦੀਪਕ, ਵਿਪਾਸ਼ੂ, ਬੰਟੀ, ਸੋਨੂੰ, ਕੰਵਲ, ਪਵਨ, ਛੋਟੇ ਲਾਲ, ਰਾਜੇਸ਼ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਮੇਂ ਸਿਰਫ 150 ਰੁਪਏ ਦਿਹਾੜੀ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ।
ਵਿਆਹੁਤਾ ਨੂੰ ਮਰਨ ਲਈ ਮਜਬੂਰ ਕਰਨ 'ਤੇ ਪਤੀ ਸਮੇਤ 3 ਖਿਲਾਫ਼ ਮਾਮਲਾ ਦਰਜ
NEXT STORY