ਅਦੀਸ ਅਬਾਬਾ (ਬਿਊਰੋ)— ਮੱਧ ਇਥੋਪੀਆ ਵਿਚ ਭਾਰੀ ਮੀਂਹ ਦੇ ਬਾਅਦ ਜ਼ਮੀਨ ਖਿਸਕਣ ਨਾਲ 23 ਲੋਕਾਂ ਦੀ ਮੌਤ ਹੋ ਗਈ। ਇਕ ਸਮਾਚਾਰ ਏਜੰਸੀ ਮੁਤਾਬਕ ਜ਼ਮੀਨ ਖਿਸਕਣ ਦੀ ਇਹ ਘਟਨਾ ਮੱਧ ਓਰੋਮਿਆ ਖੇਤਰ ਵਿਚ ਕਈ ਘੰਟਿਆ ਦੇ ਮੀਂਹ ਮਗਰੋਂ ਸ਼ਨੀਵਾਰ ਨੂੰ ਵਾਪਰੀ। ਇਸ ਘਟਨਾ ਵਿਚ 6 ਲੋਕ ਜ਼ਖਮੀ ਵੀ ਹੋਏ ਹਨ। ਇਥੋਪੀਆ ਵਿਚ ਬਰਸਾਤ ਦਾ ਮੌਸਮ ਜਿਵੇਂ—ਜਿਵੇਂ ਨੇੜੇ ਆ ਰਿਹਾ ਹੈ ਮੀਂਹ ਹੋਰ ਤੇਜ਼ ਹੋ ਰਿਹਾ ਹੈ। ਇਸੇ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੁੰਦੀਆਂ ਹਨ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪ੍ਰਸ਼ਾਸਨ ਰਾਹਤ ਅਤੇ ਬਚਾਅ ਕੰਮਾਂ ਵਿਚ ਜੁਟਿਆ ਹੋਇਆ ਹੈ।
ਪੰਜਾਬ ਰਾਜ 'ਚ ਇਲੈਕਟ੍ਰਿਸਿਟੀ ਬਿਲਿੰਗ ਪ੍ਰਾਜੈਕਟ 'ਚ ਨਿਕਲੀਆਂ ਨੌਕਰੀਆਂ
NEXT STORY