ਪਠਾਨਕੋਟ(ਸ਼ਾਰਦਾ, ਆਦਿਤਿਆ)- ਕਠੁਆ ਜ਼ਬਰ-ਜਨਾਹ ਅਤੇ ਕਤਲ ਕੇਸ ਦੀ ਇਥੇ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ 'ਚ ਸੁਣਵਾਈ ਅੱਜ ਚੌਥੇ ਦਿਨ ਵੀ ਜਾਰੀ ਰਹੀ। ਬਚਾਅ ਪੱਖ ਵਲੋਂ ਇਸ ਕੇਸ 'ਚ ਬਹਿਸ ਕਰਨ ਲਈ ਮੰਗੀਆਂ ਗਈਆਂ ਮੁਕੰਮਲ ਅਤੇ ਟਰਾਂਸਲੇਟਿਡ ਚਾਰਜਸ਼ੀਟ ਦੀਆਂ ਕਾਪੀਆਂ ਅਦਾਲਤ ਦੇ ਹੁਕਮਾਂ 'ਤੇ ਅੱਜ ਸੁਣਵਾਈ ਦੌਰਾਨ ਪੇਸ਼ ਹੋਣ ਆਏ ਸੱਤੇ ਮੁਲਜ਼ਮਾਂ ਨੂੰ ਦੇ ਦਿੱਤੀ ਗਈ। ਹੁਣ ਬਚਾਅ ਪੱਖ ਵੱਲੋਂ ਚਾਰਜਸ਼ੀਟ ਮੁਤਾਬਕ ਲੱਗੇ ਦੋਸ਼ਾਂ 'ਤੇ ਕੱਲ ਯਾਨੀ ਮੰਗਲਵਾਰ ਨੂੰ ਅਦਾਲਤ 'ਚ ਬਹਿਸ ਕੀਤੀ ਜਾਵੇਗੀ, ਉਥੇ ਹੀ ਸੁਣਵਾਈ ਦੌਰਾਨ ਮਾਮਲੇ 'ਚ ਸੱਤੇ ਮੁਲਜ਼ਮ ਜੰਮੂ-ਕਸ਼ਮੀਰ ਤੋਂ ਪਠਾਨਕੋਟ ਸਬ-ਜੇਲ 'ਚ ਤਬਦੀਲ ਨਹੀਂ ਹੋਣਗੇ ਇਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਜੇਲ 'ਚ ਹੀ ਰੱਖਿਆ ਜਾਵੇਗਾ ਅਤੇ ਉੱਥੋਂ ਪਠਾਨਕੋਟ ਦੀ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਪੇਸ਼ ਹੋਣ ਲਈ ਸੁਣਵਾਈ ਦੌਰਾਨ ਸੁਰੱਖਿਆ ਦੇ ਸਖਤ ਪਹਿਰੇ 'ਚ ਲਿਆਂਦਾ ਜਾਵੇਗਾ। ਇਹ ਗੱਲ ਅੱਜ ਅਦਾਲਤ 'ਚ ਤੈਅ ਹੋ ਗਈ। ਇਸ ਦੇ ਕਾਰਨ ਜੰਮੂ-ਕਸ਼ਮੀਰ ਸਰਕਾਰ ਵਲੋਂ ਉਸ ਅਰਜ਼ੀ, ਜੋ ਅਦਾਲਤ 'ਚ ਇਨ੍ਹਾਂ ਮੁਲਜ਼ਮਾਂ ਨੂੰ ਪਠਾਨਕੋਟ ਸਬ-ਜੇਲ 'ਚ ਸ਼ਿਫਟ ਕਰਨ ਲਈ ਲਾਈ ਗਈ ਸੀ, ਨੂੰ ਵਾਪਸ ਲੈ ਲਿਆ ਗਿਆ ਹੈ। ਦੂਜੇ ਪਾਸੇ ਅੱਜ ਚੌਥੇ ਦਿਨ ਵੀ ਸੁਣਵਾਈ ਪ੍ਰਕਿਰਿਆ ਦੁਪਹਿਰ 1.30 ਵਜੇ ਸ਼ੁਰੂ ਹੋਈ ਜੋ ਕਿ ਸ਼ਾਮ ਕਰੀਬ 3.45 ਵਜੇ ਤੱਕ ਚੱਲੀ।
ਮੇਰਠ ਯੂਨੀਵਰਸਿਟੀ ਦੇ ਚੇਅਰਮੈਨ ਦੀ ਅਗਾਊਂ ਜ਼ਮਾਨਤ 'ਤੇ ਬਹਿਸ ਪੂਰੀ, ਫੈਸਲਾ ਛੇਤੀ
ਮੇਰਠ ਯੂਨੀਵਰਸਿਟੀ ਜਿੱਥੇ ਉਕਤ ਮਾਮਲੇ 'ਚ ਦੋਸ਼ੀਆਂ 'ਚੋਂ ਇਕ ਕਥਿਤ ਰੂਪ ਨਾਲ ਪੜ੍ਹਦਾ ਸੀ, ਦੇ ਚੇਅਰਮੈਨ ਵੱਲੋਂ ਦਿੱਲੀ ਦੇ ਵਕੀਲ ਦੇ ਮਾਧਿਅਮ ਨਾਲ ਜ਼ਿਲਾ ਤੇ ਸੈਸ਼ਨ ਕੋਰਟ 'ਚ ਲਾਈ ਗਈ ਅਗਾਊਂ ਜ਼ਮਾਨਤ 'ਤੇ ਅੱਜ ਅਦਾਲਤ 'ਚ ਬਹਿਸ ਪੂਰੀ ਹੋ ਗਈ ਅਤੇ ਇਸ 'ਤੇ ਹੁਣ ਫੈਸਲਾ ਛੇਤੀ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਮਾਮਲੇ 'ਚ ਰੋਜ਼ਾਨਾ ਸੁਣਵਾਈ ਹੋ ਰਹੀ ਹੈ, ਅਜਿਹੇ 'ਚ ਅਗਾਊਂ ਜ਼ਮਾਨਤ ਨੂੰ ਲੈ ਕੇ ਫੈਸਲਾ ਛੇਤੀ ਹੋਣ ਦੀ ਉਮੀਦ ਹੈ।
ਨਸ਼ੇ ਵਾਲੀਅਾਂ ਗੋਲੀਆਂ ਸਮੇਤ ਨੌਜਵਾਨ ਗ੍ਰਿਫਤਾਰ
NEXT STORY