ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ ਗੁਰਦਾਸਪੁਰ ’ਚ ਬੰਦ ਇਕ ਹਵਾਲਾਤੀ ਵੱਲੋਂ ਵਾਰਡਰ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ’ਚ ਹਵਾਲਾਤੀ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਸੋਮ ਲਾਲ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸੁਪਰਡੰਟ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਵਾਰਡਰ ਹਰਵੰਤ ਸਿੰਘ ਨੰਬਰ 4787 ਕੇਂਦਰੀ ਜੇਲ ਗੁਰਦਾਸਪੁਰ ਵਿਖੇ ਬਤੌਰ ਵਾਰਡਰ ਡਿਊਟੀ ਕਰਦਾ ਹੈ। ਉਹ ਆਪਣੀ ਡਿਊਟੀ ’ਤੇ ਸੀ ਕਿ ਬੈਰਕ ਨੰਬਰ 3 ਦੇ ਹਵਾਲਾਤੀ ਸੁਖਚੈਨ ਸਿੰਘ ਉਰਫ ਸੁੱਖਾ ਨੂੰ ਬੰਦੀ ਕਰਵਾਉਣ ਲਈ ਕਿਹਾ, ਜਿਸ ਨੇ ਮਨਾਂ ਕਰ ਦਿੱਤਾ। ਜਿਸ ਤੋਂ ਸਹਾਇਕ ਸੁਪਰਡੰਟ ਸਰਵਨ ਸਿੰਘ ਨੇ ਹਵਾਲਾਤੀ ਨੂੰ ਬਾਂਹ ਤੋਂ ਫੜ ਕੇ ਅੰਦਰ ਲੈ ਜਾਣ ਲੱਗਾ ਤਾਂ ਹਵਾਲਾਤੀ ਨੇ ਤਹਿਸ ਵਿਚ ਆ ਕੇ ਸਹਾਇਕ ਸੁਪਰਡੰਟ ਨੂੰ ਧੱਕਾ ਮਾਰ ਦਿੱਤਾ, ਜਦ ਉਹ ਅੱਗੇ ਆਇਆ ਤਾਂ ਸੁਖਚੈਨ ਸਿੰਘ ਨੇ ਕਿਸੇ ਤਿੱਖੀ ਚੀਜ਼ ਨਾਲ ਵਾਰਡਰ ਹਰਵੰਤ ਸਿੰਘ 'ਤੇ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਰਡਰ ਹਰਵੰਤ ਸਿੰਘ ਦੀ ਸ਼ਿਕਾੲਤ ’ਤੇ ਹਵਾਲਾਤੀ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਗੁਰਪਿਆਰ ਸਿੰਘ ਵਾਸੀ ਝੰਡਵਾਲ ਬਠਿੰਡਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਬਜ਼ੁਰਗ ਵਿਅਕਤੀ ਚੜ੍ਹਿਆ ਪਾਣੀ ਵਾਲੀ ਟੈਂਕੀ ’ਤੇ, ਪੁਲਸ ਨੇ ਉਤਾਰਿਆ ਹੇਠਾਂ
NEXT STORY