ਜਲੰਧਰ— 2nd ਵਰਲਡ ਵਾਰ ਤੋਂ ਪ੍ਰੇਰਿਤ ਹੋ ਕੇ ਰਾਇਲ ਐਨਫੀਲਡ ਨੇ ਕਲਾਸਿਕ 500 ਦਾ ਲਿਮਟਿਡ ਐਡੀਸ਼ਨ 'Pegasus' ਲਾਂਚ ਕਰ ਦਿੱਤਾ ਹੈ। ਇਹ ਬਾਈਕ ਪ੍ਰਸਿੱਧ R5/W5 125 ਤੋਂ ਪ੍ਰੇਰਿਤ ਹੈ ਜੋ ਕਿ ਫਲਾਇੰਗ flea ਦੇ ਨਾਂ ਨਾਲ ਮਸ਼ਹੂਰ ਹੈ। ਕਲਾਸਿਕ 500 Pegasus ਦੀਆਂ ਸਿਰਫ 1000 ਯੂਨਿਟਸ ਹੀ ਗਲੋਬਲੀ ਬਣਾਈਆਂ ਜਾਣਗੀਆਂ ਅਤੇ ਇਨ੍ਹਾਂ 'ਚੋਂ 190 ਯੂਨਿਟਸ ਬ੍ਰਿਟੇਨ ਲਈ ਹੋਣਗੀਆਂ। Pegasus ਦੀ ਕੀਮਤ ਜੀ.ਬੀ.ਪੀ. 4,999 (ਕਰੀਬ 4.5 ਲੱਖ ਰੁਪਏ) ਹੈ ਅਤੇ ਇਹ ਜੁਲਾਈ ਤੋਂ ਆਨਲਾਈਨ ਬੁਕਿੰਗ ਲਈ ਉਪਲੱਬਧ ਹੋਵੇਗੀ। ਭਾਰਤੀ ਕੀਮਤਾਂ ਦਾ ਅਜੇ ਤਕ ਐਲਾਨ ਨਹੀਂ ਕੀਤਾ ਗਿਆ ਹੈ, ਹਾਲਾਂਕਿ ਇਨ੍ਹਾਂ 'ਚੋਂ 250 ਸੀਮਤ ਐਡੀਸ਼ਨ ਬਾਈਕਸ ਭਾਰਤ 'ਚ ਵੇਚੀਆਂ ਜਾਣਗੀਆਂ।
ਲਿਮਟਿਡ ਐਡੀਸ਼ਨ 'ਚ ਸਿਰਫ ਕਾਸਮੈਟਿਕ ਬਦਲਾਅ ਹਨ, ਬਾਈਕ ਇਸ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਰਾਇਲ ਐਨਫੀਲਡ ਕਲਾਸਿਕ 500 'ਚ 499 ਸੀਸੀ ਦਾ ਇੰਜਣ ਲੱਗਾ ਹੈ ਜੋ 7.2 ਬੀ.ਐੱਚ.ਪੀ. ਦੀ ਪਾਵਰ ਅਤੇ 41.3 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ, ਬਾਈਕ ਦੀ ਚੈਸਿਸ, ਬ੍ਰੇਕ, ਟਾਇਰਜ਼ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਨਵੇਂ ਮਾਡਲ ਦਾ ਭਾਰ 194 ਕਿਲੋਗ੍ਰਾਮ ਹੈ।
1 ਜੂਨ ਤੋਂ ਮਿਲੇਗੀ ਸਫੈਦ ਅਤੇ ਨੀਲੇ ਰੰਗ ਦੀ ਬਰਫ
NEXT STORY