ਮੈਡ੍ਰਿਡ— ਰੀਅਲ ਮੈਡ੍ਰਿਡ ਦੇ ਡਿਫੈਂਡਰ ਸਰਜੀਓ ਰਾਮੋਸ ਨੇ ਸਪੇਨ ਦੀ 2018 ਵਿਸ਼ਵ ਕੱਪ ਫੁੱਟਬਾਲ ਮੁਹਿੰਮ ਲਈ ਵਿਸ਼ਵ ਕੱਪ ਗੀਤ ਜਾਰੀ ਕੀਤਾ ਹੈ। ਰਾਮੋਸ ਨੇ ਇਸ ਨੂੰ ਸਪੇਨ ਦੇ ਗਾਇਕ ਡਿਮਾਰਕੋ ਪਲੇਮੇਂਸੋ ਨਾਲ ਮਿਲ ਕੇ ਲਿਖਿਆ ਹੈ। ਸਪੇਨ ਦੇ 32 ਸਾਲਾ ਕਪਤਾਨ ਰਾਮੋਸ ਨੇ ਕੱਲ ਇਸ ਗੀਤ ਦਾ 'ਵੀਡੀਓ ਟੀਜ਼ਰ' ਆਪਣੇ ਇੰਸਟਾਗ੍ਰਾਮ ਪੇਜ 'ਤੇ ਅਪਲੋਡ ਕੀਤਾ ਹੈ। ਇਸ ਵੀਡੀਓ ਵਿਚ ਉਸ ਨੂੰ ਫਲੇਮੇਂਸੋ ਨਾਲ ਗੀਤ ਗਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਵੀਡੀਓ ਨੂੰ ਲੱਗਭਗ 40 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
ਰਾਮੋਸ ਨੇ ਵੀਡੀਓ ਨਾਲ ਲਿਖਿਆ, ''ਮੈਂ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹਾਂ। ਇਸ 'ਤੇ ਮੇਰੇ ਦੋਸਤ ਡਿਮਾਰਕੋ ਫਲੇਮੇਂਸੋ ਅਤੇ ਮੈਂ ਕੰਮ ਕਰ ਰਹੇ ਹਾਂ। ਵਿਸ਼ਵ ਕੱਪ ਦੀ ਤਿਆਰੀ।''
ਸੜਕ ਹਾਦਸੇ ਦੌਰਾਨ ਛੋਟਾ ਹਾਥੀ ਚਾਲਕ ਦੀ ਮੌਤ
NEXT STORY