ਨਵੀਂ ਦਿੱਲੀ : ਯੂਰਪ ’ਚ ਪੇਸ਼ੇਵਰ ਫੁੱਟਬਾਲ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਤੋਂ ਠੀਕ ਪਹਿਲਾਂ ਇਕ ਦਹਾਕੇ ਬਾਅਦ ਸਟਾਰ ਖਿਡਾਰਨ ਅਦਿਤੀ ਚੌਹਾਨ ਨੇ 17 ਸਾਲ ਦੇ ਆਪਣੇ ਕਰੀਅਰ ਨੂੰ ਵਿਰਾਮ ਲਾਉਂਦੇ ਹੋਏ ਖੇਡ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਹ 32 ਸਾਲਾ ਭਾਰਤੀ ਮਹਿਲਾ ਟੀਮ ਦੀ ਸਾਬਕਾ ਗੋਲਕੀਪਰ ਹੁਣ ਮੈਦਾਨ ਦੇ ਬਾਹਰ ਕੰਮ ਕਰਨਾ ਚਾਹੁੰਦੀ ਹੈ ਅਤੇ ਅਗਲੀ ਪੀੜੀ ਲਈ ਇਕ ‘ਮਜ਼ਬੂਤ ਰਸਤਾ ਅਤੇ ਮਾਹੌਲ’ ਬਣਾਉਣਾ ਚਾਹੁੰਦੀ ਹੈ।
ਅਦਿਤੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਲਿਖਿਆ, ‘‘ਫੁੱਟਬਾਲ ਦਾ ਸ਼ੁੱਕਰੀਆ-ਮੈਨੂੰ ਆਕਾਰ ਦੇਣ, ਮੇਰੀ ਪ੍ਰੀਖਿਆ ਲੈਣ ਅਤੇ ਮੈਨੂੰ ਅੱਗੇ ਲਿਜਾਣ ਲਈ। ਨਾ ਭੁੱਲਣਯੋਗ 17 ਸਾਲਾਂ ਬਾਅਦ ਮੈਂ ਮਾਣ ਨਾਲ ਪੇਸ਼ੇਵਰ ਫੁੱਟਬਾਲ ਤੋਂ ਸੰਨਿਆਸ ਲੈ ਰਹੀ ਹਾਂ। ਇਸ ਖੇਡ ਨੇ ਮੈਨੂੰ ਨਾ ਸਿਰਫ ਕਰੀਅਰ ਤੋਂ ਕਿਤੇ ਵਧ ਕੇ ਦਿੱਤਾ, ਇਸ ਨੇ ਮੈਨੂੰ ਇਕ ਪਛਾਣ ਵੀ ਦਿੱਤੀ।
ਚੌਥੇ ਟੈਸਟ ਤੋਂ ਪਹਿਲਾਂ ਵਧੀ ਭਾਰਤੀ ਟੀਮ ਦੀ ਚਿੰਤਾ! ਜ਼ਖ਼ਮੀ ਹੋ ਗਿਆ ਇਹ ਧਾਕੜ ਖਿਡਾਰੀ
NEXT STORY