ਜਲੰਧਰ (ਖੁਰਾਣਾ)— ਮਿਲਾਪ ਚੌਕ ਦੇ ਨੇੜੇ ਸਥਿਤ ਐੱਲ. ਆਈ. ਸੀ. ਬਿਲਡਿੰਗ ਦੇ ਸਾਹਮਣੇ ਸਾਲਾਂ ਪੁਰਾਣੀ ਸੀਵਰ ਲਾਈਨ ਬੈਠ ਜਾਣ ਨਾਲ ਖੇਤਰ 'ਚ ਸੀਵਰੇਜ ਸਮੱਸਿਆ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਨਿਗਮ ਕਰਮਚਾਰੀ ਫਾਲਟ ਲੱਭਣ ਦਾ ਕੰਮ ਕਰ ਰਹੇ ਹਨ ਪਰ ਅਜੇ ਤੱਕ ਸਮੱਸਿਆ ਹੱਲ ਨਹੀਂ ਹੋਈ, ਜਿਸ ਕਾਰਨ ਨਵਾਂ ਬਾਜ਼ਾਰ ਨੂੰ ਜਾਂਦੀ ਸੜਕ 'ਤੇ ਪਾਣੀ ਭਰ ਜਾਂਦਾ ਹੈ, ਜਿਸ ਨਾਲ ਦੁਕਾਨਦਾਰ ਅਤੇ ਗਾਹਕ ਕਾਫੀ ਪਰੇਸ਼ਾਨ ਹੁੰਦੇ ਹਨ। ਨਿਗਮ ਐਕਸੀਅਨ ਸਤਿੰਦਰ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਨਵੀਂ ਪਾਈਪ ਲਾਈਨ ਦਾ ਜੁਆਇੰਟ ਪਾ ਕੇ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।
ਸਿਡਨੀ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਛੁਰੇਬਾਜ਼ੀ, 2 ਗੰਭੀਰ ਜ਼ਖਮੀ
NEXT STORY