ਵਾਸ਼ਿੰਗਟਨ-ਵਿਗਿਆਨੀਆਂ ਨੇ ਮੰਗਲ ਗ੍ਰਹਿ ਦੇ ਰੋਵਰ ਲਈ ਇਕ ਛੋਟੀ ਪ੍ਰਯੋਗਸ਼ਾਲਾ ਬਣਾਈ ਹੈ ਜੋ ਇਸ ਲਾਲ ਗ੍ਰਹਿ ਦੀ ਭੂਮੀ ਦੀ ਖੋਦਾਈ ਕਰਕੇ ਇਥੇ ਪਹਿਲਾਂ ਜਾਂ ਮੌਜੂਦਾ ਸਮੇਂ ਦੇ ਜੀਵਨ ਦੇ ਚਿੰਨ੍ਹ ਭਾਲਣ ਦਾ ਕੰਮ ਕਰੇਗੀ। ਇਸ ਛੋਟੀ ਰਸਾਇਣ ਪ੍ਰਯੋਗਸ਼ਾਲਾ ਨੂੰ ਮਾਰਸ ਆਰਗੈਨਿਕ ਮੋਲੀਕਿਊਲ ਐਨਾਲਾਈਜ਼ਰ (ਐੱਮ. ਓ. ਐੱਮ. ਏ.) ਕਿਹਾ ਜਾ ਰਿਹਾ ਹੈ ਅਤੇ ਇਹ ਐਕਸੋਮਾਰਸ ਰੋਵਰ ਦਾ ਇਕ ਅਹਿਮ ਹਿੱਸਾ ਹੈ। ਇਹ ਯੂਰਪੀ ਪੁਲਾੜ ਏਜੰਸੀ ਅਤੇ ਰੂਸੀ ਪੁਲਾੜ ਏਜੰਸੀ ਰਾਸਕੋਜਮੋਸ ਦਾ ਸਾਂਝਾ ਮਿਸ਼ਨ ਹੈ ਅਤੇ ਅਮਰੀਕਾ ਦੀ ਪੁਲਾੜੀ ਏਜੰਸੀ ਨਾਸਾ ਵੀ ਇਸ ਮੁਹਿੰਮ ਵਿਚ ਅਹਿਮ ਯੋਗਦਾਨ ਦੇ ਰਹੀ ਹੈ। ਇਹ ਜੁਲਾਈ, 2020 ਵਿਚ ਮਾਰਸ ਵੱਲ ਭੇਜੀ ਜਾਵੇਗੀ।
ਕਬੱਡੀ ਕੱਪ 'ਚ ਪਹਿਲਵਾਨ ਗੰਡਾ ਸਿੰਘ ਕੋਟ ਟੋਡਰ ਮੱਲ ਦੀ ਟੀਮ ਜੇਤੂ
NEXT STORY