ਵਾਸ਼ਿੰਗਟਨ— ਧਰਤੀ ਤੋਂ 13.28 ਅਰਬ ਪ੍ਰਕਾਸ਼ ਸਾਲ ਦੂਰ ਸਥਿਤ ਇਕ ਆਕਾਰਗੰਗਾ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਤਾਰਿਆਂ ਦਾ ਨਿਰਮਾਣ ਬ੍ਰਹਿਮੰਡ ਬਣਨ ਤੋਂ 25 ਕਰੋੜ ਸਾਲ ਬਾਅਦ ਹੋਇਆ ਹੋਵੇਗਾ।
ਬ੍ਰਹਿਮੰਡ ਦਾ ਜਨਮ ਇਕ ਮਹਾ ਧਮਾਕੇ ਨਾਲ ਹੋਇਆ, ਜਿਸ ਨੂੰ ਬਿੱਗ ਬੈਂਗ ਵੀ ਕਿਹਾ ਜਾਂਦਾ ਹੈ। ਵਿਗਿਆਨੀਆਂ ਨੇ ਆਪਣੇ ਨਤੀਜੇ ਲਈ ਐਟਾਕਾਮਾ ਲਾਰਜ ਮਿਲੀਮੀਟਰ ਏਰੇ (ਏ. ਐੱਲ. ਐੱਮ. ਏ.) ਦੀ ਵਰਤੋਂ ਕੀਤੀ।
ਏ. ਐੱਲ. ਐੱਮ. ਨੇ ਤਾਰਿਆਂ ਦੇ ਇਕ ਸਮੂਹ ਤੋਂ ਆਕਸੀਜਨ ਦੇ ਬਾਹਰ ਨਿਕਲਣ ਦੇ ਸਪੱਸ਼ਟ ਸੰਕੇਤ ਪਾਏ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਹ ਤਾਰਾ ਮੰਡਲ ਉਦੋਂ ਬਣਿਆ, ਜਦੋਂ ਬ੍ਰਹਿਮੰਡ ਸਿਰਫ 50 ਕਰੋੜ ਸਾਲ ਪੁਰਾਣਾ ਸੀ। ਐੱਮ. ਏ. ਸੀ. ਐੱਸ. 1149-ਜੇਡੀ 1 ਨਾਂ ਦੇ ਇਸ ਤਾਰਾ ਮੰਡਲ ਵਿਚ ਆਕਸੀਜਨ ਦੇ ਸੰਕੇਤ ਮਿਲੇ ਹਨ। ਇਸ ਤਾਰਾ ਮੰਡਲ ਨੇ ਬਿੱਗ ਬੈਂਗ ਦੇ 25 ਕਰੋੜ ਸਾਲ ਬਾਅਦ ਤਾਰੇ ਬਣਾਉਣੇ ਸ਼ੁਰੂ ਕੀਤੇ ਹੋਣਗੇ। ਇਹ ਖੋਜ ਨੇਚਰ ਰਸਾਲੇ ਵਿਚ ਪ੍ਰਕਾਸ਼ਿਤ ਹੋਈ ਹੈ।
50 ਸਾਲ ਤਕ ਸੱਤਾ 'ਚ ਟਿਕੇ ਰਹਾਂਗੇ : ਸ਼ਾਹ
NEXT STORY