ਫ਼ਰੀਦਕੋਟ, (ਚਾਵਲਾ)- ਅੱਤ ਦੀ ਪੈ ਰਹੀ ਗਰਮੀ ’ਚ ਸ਼ਹਿਰ ਵਿਚ ਘੁੰਮਦੇ ਆਵਾਰਾ ਪਸ਼ੂਆਂ ਲਈ ਪਾਣੀ ਵਾਲੀ ਹੋਦੀ ਨਾ ਹੋਣ ਕਾਰਨ ਸਡ਼ਕ ’ਤੇ ਖੜ੍ਹਾ ਪਾਣੀ ਪੀਣ ਲਈ ਮਜਬੂਰ ਹਨ। ਸ਼ਹਿਰ ’ਚ ਸੈਂਕਡ਼ੇ ਪਸ਼ੂ ਸਾਨ੍ਹ, ਗਊਅਾਂ ਅਤੇ ਬੈਲ ਫਿਰਦੇ ਆਮ ਵੇਖੇ ਜਾ ਸਕਦੇ ਹਨ, ਜਿਨ੍ਹਾਂ ਲਈ ਸਰਕਾਰ ਨੇ ਸਰਕਾਰੀ ਗਊਸ਼ਾਲਾ ਤਾਂ ਪਿੰਡ ਗੋਲੇਵਾਲਾ ਵਿਚ ਬਣਾਈ ਹੋਈ ਹੈ ਪਰ ਜੋ ਸਡ਼ਕਾਂ ’ਤੇ ਪਸ਼ੂ ਘੁੰਮਦੇ ਹਨ, ਇਨ੍ਹਾਂ ਨੂੰ ਕੋਈ ਵੀ ਸਰਕਾਰੀ ਗਊਸ਼ਾਲਾ ’ਚ ਲੈ ਕੇ ਨਹੀਂ ਜਾਂਦਾ।
ਇਨ੍ਹਾਂ ਬੇਸਹਾਰਾ ਪਸ਼ੂਅਾਂ ਨੂੰ ਮਜਬੂਰਨ ਗੰਦਗੀ ’ਚ ਮੂੰਹ ਮਾਰ ਕੇ ਢਿੱਡ ਭਰਨਾ ਪੈਂਦਾ ਹੈ ਪਰ ਪਿਆਸ ਬਝਾਉਣ ਵਾਸਤੇ ਕਿਧਰੇ ਪਾਣੀ ਵਾਲੀ ਹੋਦੀ ਨਾ ਹੋਣ ਕਰ ਕੇ ਪਾਣੀ ਨਹੀਂ ਮਿਲਦਾ। ਜੁਬਲੀ ਸਿਨੇਮਾ ਮਾਰਕੀਟ ਕੋਲ ਪਾਏ ਗਏ ਸੀਵਰੇਜ ਉਪਰੰਤ ਸਡ਼ਕ ’ਤੇ ਉੱਡਦੀ ਧੂਡ਼-ਮਿੱਟੀ ਤੋਂ ਬਚਣ ਲਈ ਦੁਕਾਨਦਾਰਾਂ ਵੱਲੋਂ ਪਾਣੀ ਦਾ ਛਿਡ਼ਕਾਅ ਸਵੇਰੇ-ਸ਼ਾਮ ਨੂੰ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਵੱਲੋਂ ਕੀਤਾ ਜਾਂਦਾ ਛਿਡ਼ਕਾਅ, ਜੋ ਪੱਥਰਾਂ ਵਾਲੀ ਸਡ਼ਕ ’ਤੇ ਪਏ ਟੋਇਆ ਵਿਚ ਖਡ਼੍ਹ ਜਾਂਦਾ ਹੈ, ਉਸ ਨੂੰ ਸਡ਼ਕਾਂ ’ਤੇ ਘੁੰਮਦੇ ਪਸ਼ੂ ਮਜਬੂਰਨ ਆਪਣੀ ਪਿਆਸ ਬੁਝਾਉਣ ਲਈ ਪੀਂਦੇ ਦੇਖੇ ਜਾਂਦੇ।
ਰਾਹਗੀਰਾਂ ਨੇ ਦੱਸਿਆ ਕਿ ਵੈਸੇ ਤਾਂ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਲੋਕ ਗਰਮੀ ਦੇ ਦਿਨਾਂ ’ਚ ਪਾਣੀ ਦੀਆਂ ਛਬੀਲਾਂ, ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਤਾਂ ਲੋਕਾਂ ਲਈ ਤਾਂ ਲਾਉਂਦੇ ਹਨ ਪਰ ਸਡ਼ਕਾਂ ’ਤੇ ਘੁੰਮਦੇ ਪਸ਼ੂਆਂ ਨੂੰ ਲੱਗੀ ਹੋਈ ਪਿਆਸ ਨੂੰ ਕੋਈ ਨਹੀਂ ਬਝਾਉਂਦਾ ਅਤੇ ਨਾ ਹੀ ਇਨ੍ਹਾਂ ਨੂੰ ਪਾਣੀ ਪਿਆਉਣ ਲਈ ਕੋਈ ਹੋਦੀ ਬਣਾਉਂਦਾ ਹੈ। ਰਾਹਗੀਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰਮੀ ਨੂੰ ਮੁੱਖ ਰੱਖਦਿਅਾਂ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ ’ਚ ਲਿਜਾਇਆ ਜਾਵੇ ਤਾਂ ਜੋ ਇਹ ਗਰਮੀ ਤੋਂ ਬਚ ਸਕਣ।
ਇਰਾਕ 'ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੰਡੇ 5-5 ਲੱਖ ਦੇ ਚੈੱਕ
NEXT STORY