ਟਾਹਲੀ ਸਾਹਿਬ,(ਬਲਜੀਤ)—ਇਰਾਕ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਸਰਕਾਰ ਵੱਲੋਂ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਵੀਰਵਾਰ ਨੂੰ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਸਿਆਲਕਾ ਤੇ ਭੋਏਵਾਲ ਵਿਖੇ ਪੀੜਤ ਪਰਿਵਾਰਾਂ ਨੂੰ ਦਿੱਤੇ ਗਏ। ਚੈੱਕ ਵੰਡਣ ਦੀ ਰਸਮ ਸੀਨੀਅਰ ਕਾਂਗਰਸੀ ਆਗੂ ਡਾ. ਸਤਿੰਦਰਜੀਤ ਕੌਰ ਮਜੀਠੀਆ, ਹਰਭੁਪਿੰਦਰ ਸਿੰਘ ਸ਼ਾਹ ਮਜੀਠਾ ਤੇ ਐੱਸ. ਡੀ. ਐੱਮ. ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ ਨੇ ਨਿਭਾਈ।
ਇਸ ਮੌਕੇ ਐੱਸ. ਸੀ. ਸੈੱਲ ਪੰਜਾਬ ਦੇ ਚੇਅਰਮੈਨ ਅਤੇ ਐੱਸ. ਸੀ. ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ, ਮਨਜੀਤ ਸਿੰਘ ਬੱਬਰ, ਗੁਰਮੁੱਖ ਸਿੰਘ ਕਾਦਰਾਬਾਦ, ਐੱਸ. ਐੱਚ. ਓ. ਕੁਲਦੀਪ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ, ਇਰਾਕ 'ਚ ਮਾਰੇ ਗਏ ਜਤਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ, ਮਾਤਾ ਰਣਜੀਤ ਕੌਰ, ਤਹਿਸੀਲਦਾਰ ਰੌਬਿਨਜੀਤ ਕੌਰ ਤਰਸਿੱਕਾ, ਹੁਸਨਪ੍ਰੀਤ ਸਿੰਘ ਸਿਆਲਕਾ, ਰੀਟਾ ਸਿੱਧਵਾਂ, ਲਖਵਿੰਦਰ ਸਿੰਘ ਸਿੱਧਵਾਂ, ਅੰਗਰੇਜ਼ ਸਿੰਘ ਖੈੜੇ, ਸਤਨਾਮ ਸਿੰਘ ਕਾਜੀਕੋਟ ਆਦਿ ਹਾਜ਼ਰ ਸਨ।
ਰਮਜ਼ਾਨ ਮਹੀਨੇ ਇਥੇ ਮੁਸਲਮਾਨਾਂ 'ਤੇ ਸਖਤ ਨਜ਼ਰ ਰੱਖ ਰਿਹੈ ਚੀਨ
NEXT STORY