ਚੰਡੀਗੜ੍ਹ : ਇਨ੍ਹੀਂ ਦਿਨੀਂ ਪੂਰਾ ਸ਼ਹਿਰ ਕਹਿਰ ਦੀ ਗਰਮੀ ਬਰਦਾਸ਼ਤ ਕਰ ਰਿਹਾ ਹੈ। ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲਦੀਆਂ ਗਰਮ ਹਵਾਵਾਂ ਅਤੇ ਲੂ ਨੇ ਲੋਕਾਂ ਦਾ ਜਿਊਣਾ ਬੇਹਾਲ ਕੀਤਾ ਹੋਇਆ ਹੈ। ਇਸ ਦਾ ਅਸਰ ਖੂਬਸੂਰਤ ਸੁਖਨਾ ਝੀਲ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੁਖਨਾ ਝੀਲ 'ਤੇ ਵੀ ਦੁਪਹਿਰ ਦੇ ਸਮੇਂ ਘੱਟ ਹੀ ਲੋਕ ਨਜ਼ਰ ਆਉਂਦੇ ਹਨ।
ਸ਼ੁੱਕਰਵਾਰ ਦੁਪਹਿਰ ਤੱਕ ਬਿਨਾਂ ਲੋਕਾਂ ਦੇ ਬੋਟਾਂ ਵੀ ਪਾਣੀ 'ਚ ਸੁੰਨੀਆਂ ਪਈਆਂ ਦਿਖਾਈ ਦਿੱਤੀਆਂ। ਇਨ੍ਹੀਂ ਦਿਨੀਂ ਪਾਰਾ 40 ਡਿਗਰੀ ਸੈਲਸੀਅਸ ਪਾਰ ਪੁੱਜ ਗਿਆ ਹੈ ਅਤੇ ਇੰਨੀ ਗਰਮੀ 'ਚ ਕੋਈ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ, ਜਿਸ ਕਾਰਨ ਸ਼ਹਿਰ 'ਚ ਦੁਪਹਿਰ ਸਮੇਂ ਸੁੰਨਸਾਨ ਛਾ ਜਾਂਦੀ ਹੈ। ਲੋਕ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਹੀ ਬਾਹਰ ਨਿਕਲਦੇ ਹਨ। ਫਿਲਹਾਲ ਇਸ ਗਰਮੀ ਨੂੰ ਕੁਝ ਹੋਰ ਦਿਨ ਇੰਝ ਹੀ ਝੱਲਣਾ ਪਵੇਗਾ।
ਕਣਕ ਦਾ ਰਿਕਾਰਡ ਉਤਪਾਦਨ ਪਰ ਰੋਟੀ ਹੋਵੇਗੀ ਮਹਿੰਗੀ
NEXT STORY