ਦਮਿਸ਼ਕ— ਸੀਰੀਆਈ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਸੰਗਠਨ ਨੂੰ ਭਜਾ ਕੇ ਰਾਜਧਾਨੀ ਦਮਿਸ਼ਕ ਤੇ ਇਸਦੇ ਬਾਹਰੀ ਇਲਾਕਿਆਂ 'ਤੇ ਪੂਰੀ 'ਤੇ ਕੰਟਰੋਲ ਕਾਇਮ ਕਰ ਲਿਆ ਹੈ। ਸੀਰੀਆਈ ਫੌਜ ਦੀ ਇਸ ਕਾਮਯਾਬੀ ਨੂੰ ਦੇਸ਼ ਦੇ ਪਿਛਲੇ ਸੱਤ ਸਾਲ ਤੋਂ ਚੱਲੇ ਆ ਰਹੇ ਯੁੱਧ 'ਚ ਇਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਅਧਿਕਾਰਕ ਮੀਡੀਆ 'ਚ ਜਾਰੀ ਫੌਜ ਦੇ ਇਕ ਬਿਆਨ 'ਚ ਕਿਹਾ ਕਿ ਫਲਸਤੀਨੀ ਸ਼ਰਨਾਰਥੀ ਕੈਂਪ ਯਾਰਮੁਕ ਤੇ ਇਸ ਨਾਲ ਲੱਗਦੇ ਜ਼ਿਲੇ ਹਾਜ਼ਰ ਅਲ ਅਸਵਾਦ ਨੂੰ ਆਈ.ਐੱਸ. ਦੇ ਕਬਜ਼ੇ ਤੋਂ ਮੁਕਤ ਕਰਵਾਉਣ ਸਣੇ ਦਮਿਸ਼ਕ ਦੇ ਦੱਖਣੀ ਹਿੱਸੇ 'ਤੇ ਫੌਜੀਆਂ ਦੇ ਕੰਟਰੋਲ ਕਰਨ ਤੋਂ ਬਾਅਦ ਇਹ ਘਟਨਾਕ੍ਰਮ ਹੋਇਆ। ਇਸ 'ਚ ਕਿਹਾ ਗਿਆ ਹੈ ਕਿ ਯੁੱਧ ਦੇ ਮੈਦਾਨ 'ਚ ਉਨ੍ਹਾਂ ਦਾ ਅੱਗੇ ਵਧਣਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ 2011 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਸੀਰੀਆ 'ਚ ਅਸ਼ਾਂਤੀ ਹੈ।
ਪੁਸਤਕਾਂ ’ਚ ਸਿੱਖ ਇਤਿਹਾਸ ਵਿਗਾੜਨ ਦਾ ਮਾਮਲਾ, ਭਾਈ ਲੌਂਗੋਵਾਲ ਨੇ ਸਿੱਖ ਵਿਦਵਾਨਾਂ ਦੀ ਬਣਾਈ ਸਬ-ਕਮੇਟੀ
NEXT STORY