ਬਿਜ਼ਨਸ ਡੈਸਕ - ਟਾਟਾ ਸਟੀਲ ਨੇ ਜਿਥੇ ਭੂਸ਼ਣ ਸਟੀਲ ਦੀ ਹਿੱਸੇਦਦਾਰੀ ਖਰੀਦੀ ਹੈ ਉਥੇ ਹੁਣ ਇਸ ਮਸ਼ਹੂਰ ਇਸਪਾਤ ਕੰਪਨੀ ਟਾਟਾ ਸਟੀਲ ਨੂੰ ਅਲੋਹ ਅਤੇ ਇਸਪਾਤ ਸ਼੍ਰੇਣੀ 'ਚ ਵੱਕਾਰੀ ਡੁਨ ਐਂਡ ਬਰੈਡਸਟਰੀਟ ਕਾਰਪੋਰੇਟ ਐਵਾਰਡ 2018 ਮਿਲਿਆ ਹੈ। ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ 'ਚ ਦੱਸਿਆ ਕਿ ਉਸ ਨੂੰ ਇਹ ਸਨਮਾਨ ਲਗਾਤਾਰ ਚੌਥੇ ਸਾਲ ਮਿਲਿਆ ਹੈ। ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਦੇ ਹੱਥੋਂ ਇਹ ਸਨਮਾਨ ਕੰਪਨੀ ਵੱਲੋਂ ਗਰੁੱਪ ਜਨਰਲ ਕੌਂਸਲ ਦਿਪਾਲੀ ਤਲਵਾਰ ਨੇ ਕਬੂਲ ਕੀਤਾ। ਜ਼ਿਕਰਯੋਗ ਹੈ ਕਿ ਇਹ ਸਨਮਾਨ ਸਿਖਰਲੀਆਂ 500 ਕੰਪਨੀਆਂ ਨੂੰ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ।
ਭੂਸ਼ਣ ਸਟੀਲ ਉਨ੍ਹਾਂ 12 ਸੰਕਟਮਈ ਕੰਪਨੀਆਂ ਵਿਚੋਂ ਹੈ ਜਿਨ੍ਹਾਂ ਨੂੰ ਰਿਜ਼ਰਵ ਬੈਂਕ ਨੇ ਦਿਵਾਲੀਆ ਅਤੇ ਕਰਜ਼ਾ ਮੁੜਵਿੱਤੀ ਪ੍ਰਬੰਧ ਐਕਟ ਦੇ ਤਹਿਤ ਪਿਛਲੇ ਸਾਲ ਰਾਸ਼ਟਰੀ ਕੰਪਨੀ ਨੂੰ ਕਾਨੂੰਨ ਅਥਾਰਟੀ ਨੂੰ ਭੇਜਿਆ ਗਿਆ ਸੀ। ਭੂਸ਼ਣ ਸਟੀਲ ਪਹਿਲੀ ਸੰਕਟ-ਡੁੱਬੀ ਕੰਪਨੀ ਹੈ ਜਿਸਦੀ ਦੀਵਾਲੀਆਪਨ ਅਤੇ ਮੁਕਤੀ ਕਾਨੂੰਨ ਦੇ ਅਧੀਨ ਸੈਟਲਮੈਂਟ ਕਰ ਦਿੱਤੀ ਗਈ ਹੈ।
ਵਾਤਾਵਰਣ ਨੂੰ ਬਚਾਏ ਬਿਨਾਂ ਪੁਰਾਣਾ ਪੰਜਾਬ ਮਿਲਣਾ ਮੁਸ਼ਕਲ : ਸੁੱਖੀ ਬਾਠ
NEXT STORY