ਕਰਾਚੀ— ਪਾਕਿਸਤਾਨ ਦੇ ਮੌਸਮ ਵਿਭਾਗ ਨੇ ਕਰਾਚੀ ਅਤੇ ਸਿੰਧ 'ਚ 3 ਦਿਨਾਂ ਤਕ ਲੂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਕਰਾਚੀ 'ਚ ਐਤਵਾਰ ਨੂੰ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦ ਕਿ ਦੱਖਣੀ ਸਿੰਧ ਸੂਬੇ ਦੇ ਹੋਰ ਹਿੱਸਿਆਂ 'ਚ ਇਹ 46 ਡਿਗਰੀ ਤਕ ਪੁੱਜ ਗਿਆ ਸੀ। ਤੇਜ਼ ਗਰਮੀ ਕਾਰਣ ਰੋਜ਼ੇ ਰੱਖਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦਿਆਂ ਕਿਹਾ ਕਿ 23 ਮਈ ਤਕ ਕਰਾਚੀ 'ਚ ਬਹੁਤ ਜ਼ਿਆਦਾ ਗਰਮੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਜੂਨ 2015 'ਚ ਕਰਾਚੀ 'ਚ 3 ਦਿਨਾਂ ਤਕ ਲੂ ਚੱਲਣ ਕਾਰਨ 400 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਾਪਮਾਨ 49 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਸੀ। ਲੋਕ ਗਰਮੀ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ ਪਰ ਅਜਿਹੇ 'ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ।
US 'ਚ 2 ਕਰੋੜ 90 ਲੱਖ ਤੋਂ ਵਧ ਲੋਕ ਟੀ.ਵੀ ਜ਼ਰੀਏ ਸ਼ਾਹੀ ਵਿਆਹ ਦੇ ਗਵਾਹ ਬਣੇ
NEXT STORY