ਨਵੀਂ ਦਿੱਲੀ (ਭਾਸ਼ਾ) - ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਹੇਠਲੇ 6 ਗੀਗਾਹਰਟਜ਼, 7 ਗੀਗਾਹਰਟਜ਼, 13 ਗੀਗਾਹਰਟਜ਼, 15 ਗੀਗਾਹਰਟਜ਼, 18 ਗੀਗਾਹਰਟਜ਼, 21 ਗੀਗਾਹਰਟਜ਼ ਬੈਂਡ ਦੇ ਨਾਲ-ਨਾਲ ਈ ਅਤੇ ਵੀ ਬੈਂਡ ’ਚ ਸਪੈਕਟ੍ਰਾਮ ਦੀ ਵੰਡ ’ਤੇ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ। ਟਰਾਈ ਨੇ ਟਿੱਪਣੀਆਂ ਲਈ ਆਖਰੀ ਤਰੀਕ 25 ਜੂਨ ਅਤੇ ਜਵਾਬੀ ਟਿੱਪਣੀਆਂ ਲਈ ਆਖਰੀ ਤਰੀਕ 9 ਜੁਲਾਈ ਤੈਅ ਕੀਤੀ ਹੈ।
ਇਹ ਵੀ ਪੜ੍ਹੋ : ਇਕ ਮਹੀਨੇ ਦੀ ਕਮਾਈ 427 ਕਰੋੜ, ਆਪਣੇ ਦਮ 'ਤੇ ਖੜ੍ਹੀ ਕੀਤੀ 8,500 ਕਰੋੜ ਦੀ ਜਾਇਦਾਦ
ਰੈਗੂਲੇਟਰੀ ਨੇ ਕਿਹਾ,‘‘6 ਗੀਗਾਹਰਟਜ਼ (ਹੇਠਲੇ), 7 ਗੀਗਾਹਰਟਜ਼, 13 ਗੀਗਾਹਰਟਜ਼, 15 ਗੀਗਾਹਰਟਜ਼, 18 ਗੀਗਾਹਰਟਜ਼, 21 ਗੀਗਾਹਰਟਜ਼ ਬੈਂਡ, ਈ-ਬੈਂਡ ਅਤੇ ਵੀ-ਬੈਂਡ ’ਚ ਸਪੈਕਟ੍ਰਾਮ ਦੀ ਵੰਡ ’ਤੇ ਸਲਾਹ-ਮਸ਼ਵਰਾ ਪੱਤਰ ਹਿੱਤਧਾਰਕਾਂ ਵੱਲੋਂ ਟਿੱਪਣੀਆਂ ਅਤੇ ਜਵਾਬੀ ਟਿੱਪਣੀਆਂ ਮੰਗਣ ਲਈ ਰੈਗੂਲੇਟਰੀ ਦੀ ਵੈੱਬਸਾਈਟ ’ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : 8th pay commission 'ਚ ਵੱਡਾ ਧਮਾਕਾ! Basic Salary 'ਚ ਜ਼ਬਰਦਸਤ ਵਾਧਾ, ਬਦਲ ਜਾਵੇਗਾ ਤਨਖਾਹ ਢਾਂਚਾ
ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਸਾਲ 2022 ’ਚ ਈ ਐਂਡ ਵੀ ਬੈਂਡ ਅਤੇ ਮਾਈਕ੍ਰੋਵੇਵ ਅਕਸੈੱਸ (ਐੱਮ. ਡਬਲਯੂ. ਏ.) ਦੇ ਨਾਲ-ਨਾਲ ਉਕਤ ਫ੍ਰੀਕੁਐਂਸੀ ਬੈਂਡ ’ਚ ਮਾਈਕ੍ਰੋਵੇਵ ਬੈਕਬੋਨ (ਐੱਮ. ਡਬਲਯੂ. ਬੀ.) ਸਪੈਕਟ੍ਰਮ ਦੀ ਵੰਡ ਲਈ ਸਿਫਾਰਿਸ਼ਾਂ ਪ੍ਰਦਾਨ ਕਰਨ ਹੇਤੂ ਟਰਾਈ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਟਰਾਈ ਨੇ ਈ ਐਂਡ ਵੀ ਬੈਂਡ ’ਚ ਸਪੈਕਟ੍ਰਮ ਦੀ ਵੰਡ ਅਤੇ ਮਾਈਕ੍ਰੋਵੇਵ ਅਕਸੈੱਸ (ਐੱਮ. ਡਬਲਯੂ. ਏ.) ਅਤੇ ਮਾਈਕ੍ਰੋਵੇਵ ਬੈਕਬੋਨ (ਐੱਮ. ਡਬਲਯੂ. ਬੀ.) ’ਤੇ ਇਕ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ ਸੀ, ਤਾਂਕਿ ਇਸ ਵਿਸ਼ੇ ’ਤੇ ਹਿੱਤਧਾਰਕਾਂ ਦੀਆਂ ਟਿੱਪਣੀਆਂ ਮੰਗੀਆਂ ਜਾ ਸਕਣ।
ਇਹ ਵੀ ਪੜ੍ਹੋ : UPI ਉਪਭੋਗਤਾਵਾਂ ਲਈ ਵੱਡੀ ਚਿਤਾਵਨੀ, 31 ਜੁਲਾਈ ਤੋਂ ਬਦਲਣ ਜਾ ਰਹੇ ਹਨ ਇਹ ਅਹਿਮ ਨਿਯਮ
ਦੂਰਸੰਚਾਰ ਸੇਵਾਵਾਂ ਲਈ ਰੇਡੀਓ ‘ਬੈਕਹਾਲ ’ ਦੇ ਸਬੰਧ ’ਚ ਦੂਰਸੰਚਾਰ ਐਕਟ-2023 ਦੇ ਪ੍ਰਬੰਧਾਂ ਦੇ ਮੱਦੇਨਜ਼ਰ ਟਰਾਈ ਨੇ ਫਰਵਰੀ, 2024 ’ਚ ਇਕ ਪੱਤਰ ਰਾਹੀਂ ਦੱਸਿਆ ਕਿ ਦੂਰਸੰਚਾਰ ਵਿਭਾਗ ਆਪਣੇ 2022 ਦੇ ਸੰਦਰਭ ਦੀ ਸਮੀਖਿਆ ਕਰ ਸਕਦਾ ਹੈ। ਟਰਾਈ ਨੇ ਕਿਹਾ,‘‘ਦੂਰਸੰਚਾਰ ਵਿਭਾਗ ਨੇ ਇਸ ਦੇ ਜਵਾਬ ’ਚ 13 ਸਤੰਬਰ, 2024 ਨੂੰ ਇਕ ਨਵੇਂ ਸੰਦਰਭ ਪੱਤਰ ਰਾਹੀਂ ਟਰਾਈ ਦੀ ਇਸ ਟਿੱਪਣੀ ਨਾਲ ਸਹਿਮਤੀ ਪ੍ਰਗਟ ਕੀਤੀ ਸੀ ਕਿ ਬੈਕਹਾਲ ਸਪੈਕਟ੍ਰਮ, ਦੂਰਸੰਚਾਰ ਐਕਟ 2023 ਦੇ ਪਹਿਲੇ ਸ਼ਡਿਊਲ ਦਾ ਹਿੱਸਾ ਹੈ ਅਤੇ ਇਸ ਲਈ ‘ਅਸਾਈਨਮੈਂਟ’ ਵਿਧੀ ਪ੍ਰਬੰਧਕੀ ਹੋਵੇਗੀ। ਨਾਲ ਹੀ ਟਰਾਈ ਨੂੰ ਐਕਟ 1997 ਦੀ ਧਾਰਾ 11 (1) (ਏ) ਤਹਿਤ ਸਿਫਾਰਿਸ਼ਾਂ ਪ੍ਰਦਾਨ ਕਰਨ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਫੰਡ ਹਾਸਲ ਕਰਨ ਵਾਲੇ NGO ਹੋ ਜਾਣ ਸਾਵਧਾਨ! ਗ੍ਰਹਿ ਮੰਤਰਾਲੇ ਵਲੋਂ ਜਾਰੀ ਹੋਏ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਰਤੀ ਦੀ ਡੂੰਘਾਈ 'ਚ ਵਹਿ ਰਹੀਆਂ ਹਨ ਸੋਨੇ ਦੀਆਂ ਨਦੀਆਂ, ਵਿਗਿਆਨੀਆਂ ਨੇ ਕੀਤੀ ਹੈਰਾਨੀਜਨਕ ਖੋਜ
NEXT STORY