ਮੇਖ- ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਅਤੇ ਵਿਜਈ ਰੱਖੇਗਾ, ਅਫ਼ਸਰਾਂ ਦੇ ਰੁਖ਼ 'ਚ ਨਰਮੀ ਅਤੇ ਲਚੀਲਾਪਣ ਰਹੇਗਾ।
ਬ੍ਰਿਖ- ਸਿਤਾਰਾ ਬਾਅਦ ਦੁਪਹਿਰ ਤਕ ਖਾਣ-ਪੀਣ 'ਚ ਸੰਭਾਲ ਵਰਤਣ ਵਾਲਾ ਪਰ ਬਾਅਦ 'ਚ ਹਰ ਮੋਰਚੇ 'ਤੇ ਕਦਮ ਬੜ੍ਹਤ ਵੱਲ ਰਹੇਗਾ।
ਮਿਥੁਨ- ਸਿਤਾਰਾ ਬਾਅਦ ਦੁਪਹਿਰ ਤਕ ਕਾਰੋਬਾਰੀ ਦਸ਼ਾ ਸੁਖਦ ਰੱਖੇਗਾ, ਯਤਨਾਂ 'ਚ ਸਫਲਤਾ ਮਿਲੇਗੀ ਪਰ ਬਾਅਦ 'ਚ ਸਮਾਂ ਕਮਜ਼ੋਰ ਬਣੇਗਾ।
ਕਰਕ- ਸਿਤਾਰਾ ਬਾਅਦ ਦੁਪਹਿਰ ਤਕ ਨੁਕਸਾਨ-ਪ੍ਰੇਸ਼ਾਨੀ ਅਤੇ ਕਦਮ ਪਿੱਛੇ ਨੂੰ ਖਿੱਚਣ ਵਾਲਾ ਹੋਵੇਗਾ ਪਰ ਬਾਅਦ 'ਚ ਹਰ ਮੋਰਚੇ 'ਤੇ ਬਿਹਤਰੀ ਹੋਵੇਗੀ।
ਸਿੰਘ- ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਉਦੇਸ਼-ਮਨੋਰਥ ਹੱਲ ਹੋਣਗੇ, ਸ਼ੁਭ ਕੰਮਾਂ 'ਚ ਧਿਆਨ ਪਰ ਬਾਅਦ 'ਚ ਹਰ ਮੋਰਚੇ 'ਤੇ ਸਾਵਧਾਨੀ ਵਰਤੋ।
ਕੰਨਿਆ- ਸਿਤਾਰਾ ਜ਼ੋਰਦਾਰ, ਇਰਾਦਿਆਂ 'ਚ ਮਜ਼ਬੂਤੀ, ਮਨੋਬਲ-ਦਬਦਬਾ ਬਣਿਆ ਰਹੇਗਾ, ਜਾਇਦਾਦੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ।
ਤੁਲਾ- ਬਾਅਦ ਦੁਪਹਿਰ ਤਕ ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਬਣੀ ਰਹੇਗੀ, ਆਪ ਦੀ ਪਲਾਨਿੰਗ ਸਹੀ ਰਹੇਗੀ, ਸ਼ੁਭ ਕੰਮਾਂ 'ਚ ਧਿਆਨ।
ਬ੍ਰਿਸ਼ਚਕ- ਸਿਤਾਰਾ ਬਾਅਦ ਦੁਪਹਿਰ ਤਕ ਆਮਦਨ ਵਾਲਾ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ, ਫਿਰ ਬਾਅਦ 'ਚ ਉਤਸ਼ਾਹ, ਹਿੰਮਤ, ਜੋਸ਼ ਬਣਿਆ ਰਹੇਗਾ।
ਧਨ- ਕਾਰੋਬਾਰੀ ਅਤੇ ਕੰਮਕਾਜੀ ਟੂਰਿੰਗ ਸਹੀ ਨਤੀਜਾ ਦੇਵੇਗੀ, ਯਤਨ ਕਰਨ 'ਤੇ ਕੋਈ ਕੰਮਕਾਜੀ ਬਾਧਾ-ਮੁਸ਼ਕਿਲ ਹਟੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਮਕਰ- ਸਿਤਾਰਾ ਬਾਅਦ ਦੁਪਹਿਰ ਤਕ ਠੀਕ ਨਹੀਂ, ਨਾ ਤਾਂ ਕੋਈ ਕੰਮ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ 'ਚ ਫਸੋ, ਫਿਰ ਬਾਅਦ 'ਚ ਸਮਾਂ ਬਿਹਤਰ।
ਕੁੰਭ- ਸਿਤਾਰਾ ਬਾਅਦ ਦੁਪਹਿਰ ਤਕ ਕਾਰੋਬਾਰੀ ਕੰਮ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਫਿਰ ਬਾਅਦ 'ਚ ਸਾਵਧਾਨੀ ਰੱਖਣੀ ਸਹੀ ਰਹੇਗੀ।
ਮੀਨ- ਸਿਤਾਰਾ ਬਾਅਦ ਦੁਪਹਿਰ ਤਕ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ ਦੇਣ ਵਾਲਾ, ਇੱਜ਼ਤ-ਮਾਣ ਦੀ ਪ੍ਰਾਪਤੀ, ਫਿਰ ਬਾਅਦ 'ਚ ਅਰਥ ਦਸ਼ਾ ਕੰਫਰਟੇਬਲ ਰਹੇਗੀ।
2 ਜੂਨ 2018, ਸ਼ਨੀਵਾਰ
ਦਵਿੱਤੀਯ (ਅਧਿਕ) ਜੇਠ ਵਦੀ ਤਿਥੀ ਚੌਥ (2-3 ਮੱਧ ਰਾਤ 4.18 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਧਨ 'ਚ
ਮੰਗਲ ਮਕਰ 'ਚ
ਬੁੱਧ ਬ੍ਰਿਖ 'ਚ
ਗੁਰੂ ਤੁਲਾ 'ਚ
ਸ਼ੁੱਕਰ ਮਿਥੁਨ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2075, ਜੇਠ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 12 (ਜੇਠ), ਹਿਜਰੀ ਸਾਲ : 1439, ਮਹੀਨਾ : ਰਮਜ਼ਾਨ, ਤਰੀਕ : 17, ਨਕਸ਼ੱਤਰ : ਪੁਰਵਾ ਖਾੜਾ (ਸਵੇਰੇ 8.51 ਤਕ), ਯੋਗ : ਸ਼ੁਕਲ (ਸ਼ਾਮ 7.54 ਤਕ)। ਚੰਦਰਮਾ : ਬਾਅਦ ਦੁਪਹਿਰ 3.37 ਤਕ ਧਨ ਰਾਸ਼ੀ 'ਤੇ ਅਤੇ ਮਗਰੋਂ ਮਕਰ ਰਾਸ਼ੀ 'ਤੇ ਪ੍ਰਵੇਸ਼ ਕਰੇਗਾ । ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ (ਪੂਰਬ-ਉੱਤਰ) ਦਿਸ਼ਾ ਲਈ। ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)
ਲੰਗਰ ਤੋਂ ਕੇਂਦਰੀ ਜੀ. ਐੱਸ. ਟੀ. ਹਟਾਉਣਾ ਕਾਂਗਰਸ ਦੇ ਦਬਾਅ ਕਾਰਨ ਹੋਇਆ ਸੰਭਵ : ਐੱਮ. ਪੀ. ਔਜਲਾ
NEXT STORY