ਸ਼ੁਤਰਾਣਾ(ਅਡਵਾਨੀ)-ਪਿੰਡ ਹਮਝੜੀ ਦੇ ਇਕ ਪੰਚਾਇਤ ਮੈਂਬਰ ਦੀ ਮਿਲੀਭੁਗਤ ਨਾਲ 15 ਸਾਲ ਪੁਰਾਣੇ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਨਾਲ ਹਰਿਆਲੀ ਖਤਮ ਹੁੰਦੀ ਜਾ ਰਹੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਮੋਹਨ ਸਿੰਘ ਨੇ ਬੀ. ਡੀ. ਪੀ. ਓ. ਨੂੰ ਸਬੂਤਾਂ ਦੇ ਆਧਾਰ 'ਤੇ ਸ਼ਿਕਾਇਤ ਕੀਤੀ ਤੇ ਕਾਰਵਾਈ ਕਰਨ ਲਈ ਪੁਲਸ ਨੂੰ ਲਿਖਿਆ ਗਿਆ ਹੈ। ਸਰਪੰਚ ਮੋਹਨ ਸਿੰਘ ਅਨੁਸਾਰ ਪਿੰਡ ਨੂੰ ਜਾਣ ਵਾਲੇ ਰਸਤੇ ਵਿਚ ਹਰਿਆਲੀ ਲਿਆਉਣ ਲਈ ਅੱੱਜ ਤੋਂ 15 ਸਾਲ ਪਹਿਲਾਂ ਦਰੱਖਤ ਲਾਏ ਗਏ ਸਨ। ਸਾਂਭ-ਸੰਭਾਲ ਕਰਨ ਤੋਂ ਬਾਅਦ ਲੋਕਾਂ ਲਈ ਹੁਣ ਕਿਤੇ ਜਾ ਕੇ ਇਨ੍ਹਾਂ ਦਰੱਖਤਾਂ ਦੀ ਛਾਂ ਲੈਣ ਦਾ ਸਮਾਂ ਆਇਆ ਸੀ। ਪਿੰਡ ਦੇ ਇਕ ਪੰਚਾਇਤ ਮੈਂਬਰ ਵੱਲੋਂ ਇਕ ਠੇਕੇਦਾਰ ਨੂੰ ਦੋ ਨੰਬਰ ਵਿਚ ਠੇਕਾ ਦੇ ਕੇ ਇਨ੍ਹਾਂ ਹਰੇ-ਭਰੇ ਦਰੱਖਤਾਂ ਦਾ 'ਕਤਲ' ਕਰ ਕੇ ਵੇਚਿਆ ਜਾ ਰਿਹਾ ਹੈ, ਜਿਥੇ ਇਨ੍ਹਾਂ ਦਰੱਖਤਾਂ ਦੇ ਜੜ੍ਹਾਂ ਕੱਢਣ ਕਾਰਨ ਸੜਕ ਦੇ ਨਾਲ ਬਹੁਤ ਵੱਡਾ ਟੋਆ ਪੈਣ ਕਾਰਨ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ। ਕਾਫੀ ਦਰੱਖਤ ਵੱਢ ਲਏ ਹਨ। ਬਾਕੀ ਵੱਢੇ ਜਾ ਰਹੇ ਹਨ। ਇਸ ਦੀ ਸ਼ਿਕਾਇਤ ਸਰਪੰਚ ਮੋਹਨ ਸਿੰਘ ਨੇ ਪੰਚਾਇਤ ਅਫਸਰ ਪਾਤੜਾਂ ਨੂੰ ਕੀਤੀ ਹੈ, ਜਿਸ 'ਤੇ ਕਾਰਵਾਈ ਕਰਨ ਲਈ ਪੁਲਸ ਪ੍ਰਸ਼ਾਸਨ ਨੂੰ ਲਿਖ ਦਿੱਤਾ ਹੈ।
ਮੈਡੀਕਲ ਪਰਚਾ ਕਟਵਾਉਣ ਲਈ ਰੋਗੀ ਮਹਿਲਾ ਦੇ ਰਿਸ਼ਤੇਦਾਰਾਂ ਨੇ ਡਾਕਟਰ ਨਾਲ ਕੀਤਾ ਮਾੜਾ ਵਿਵਹਾਰ!
NEXT STORY