ਨਵੀਂ ਦਿੱਲੀ— ਵਿਰਾਟ ਕੋਹਲੀ ਨੂੰ ਹਾਲ ਹੀ 'ਚ ਅਮਰੀਕਾ ਵੈੱਬਸਾਈਟ ਈ.ਐੱਸ. ਪੀ.ਐੱਨ. ਦੀ ਸਭ ਤੋਂ ਮਸ਼ਹੂਰ 100 ਐਥਲੀਟ ਦੀ ਲਿਸਟ 'ਚ ਜਗ੍ਹਾ ਮਿਲੀ ਹੈ। ਉਹ 11ਵੇਂ ਨੰਬਰ 'ਤੇ ਹਨ ਅਤੇ ਭਾਰਤ ਦੇ ਸਭ ਤੋਂ ਮਸ਼ਹੂਰ ਖਿਡਾਰੀ ਹਨ। ਕੋਹਲੀ ਨੇ ਇਸੇ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ ਜਗਜਾਹਿਰ ਕੀਤੇ। ਕੋਹਲੀ ਨੇ ਦੱਸਿਆ ਕਿ ਕਿਸ ਤਰ੍ਹਾਂ ਹਾਲ ਹੀ 'ਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਇਕ ਵੇਟਰ ਨੇ ਉਨ੍ਹਾਂ ਦਾ ਮਜ਼ਾਕ ਬਣਾ ਦਿੱਤਾ ਅਤੇ ਉਹ ਸ਼ਰਮਿੰਦਾ ਹੋ ਗਏ।
ਕੋਹਲੀ ਨੇ ਦੱਸਿਆ ਕਿ ਕੈਪਟਾਊਨ 'ਚ ਉਨ੍ਹਾਂ ਨੇ ਸਾਥੀ ਕ੍ਰਿਕਟਰਾਂ ਨਾਲ ਲੰਚ ਕੀਤਾ। ਇਸੇ ਦੌਰਾਨ ਇਕ ਵੇਟਰ ਨੇ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਦੱਸਿਆ ਕਿ ਉਹ ਕਿਸ ਕਦਰ ਉਨ੍ਹਾਂ ਦੇ ਖੇਡ ਨੂੰ ਪਸੰਦ ਕਰਦਾ ਹੈ। ਕੋਹਲੀ ਨੇ ਬੜੇ ਆਰਾਮ ਨਾਲ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਉਸਦੀਆਂ ਗੱਲਾਂ ਨੂੰ ਸੁਣਿਆ। ਇਸੇ ਦੌਰਾਨ ਇਕ ਦੂਸਰਾ ਵੇਟਰ ਉੱਥੇ ਆਇਆ ਅਤੇ ਉਸਨੇ ਆਪਣਾ ਹੱਥ ਅੱਗੇ ਕੀਤਾ। ਇਸ 'ਤੇ ਕੋਹਲੀ ਨੇ ਹੱਥ ਮਿਲਾਉਣ ਦੇ ਲਈ ਹੱਥ ਅੱਗੇ ਕੀਤਾ ਪਰ ਵੇਟਰ ਖਾਣੇ ਦੀਆਂ ਝੂਠੀਆਂ ਪਲੇਟਾ ਉਠਾਉਣ ਲੱਗਾ। ਇਹ ਦੇਖ ਕੇ ਕੋਹਲੀ ਦੇ ਸਾਥੀ ਜ਼ੋਰ-ਜ਼ੋਰ ਤੋਂ ਹੱਸਣ ਲੱਗੇ ਅਤੇ ਉਨ੍ਹਾਂ ਨੂੰ ਛੇੜਣ ਲੱਗੇ।
ਮੈਂ ਖੁਦ ਵੀ ਜ਼ੋਰ-ਜ਼ੋਰ ਨਾਲ ਹੱਸ ਰਿਹਾ ਸੀ। ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ, ਉਸ ਵੇਟਰ ਨੇ ਮੇਰੇ ਹੱਥ ਵੱਲ ਦੇਖਿਆ ਤੱਕ ਨਹੀਂ। ਇਸੇ ਇੰਟਰਵਿਊ ਦੇ ਦੌਰਾਨ ਕੋਹਲੀ ਨੇ ਕਿਹਾ ਕਿ ਉਹ ਲੋਕਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਅੱਜਕਲ ਲੋਕ ਸਿਰਫ ਸੈਲਫੀ ਦੇ ਲਈ ਆਪਣੇ ਤੁਹਾਡੇ ਕੋਲ ਆਉਂਦੇ ਹਨ। ਉਨ੍ਹਾਂ ਨੂੰ ਬਸ ਇਹ ਚਿੰਤਾ ਹੁੰਦੀ ਹੈ ਕਿ ਫੋਟੋ 'ਚ ਉਨ੍ਹਾਂ ਦਾ ਐਂਗਲ ਕਿਹੋ ਜਿਹਾ ਆ ਰਿਹਾ ਹੈ।
ਜੰਮੂ ਕਸ਼ਮੀਰ : ਸੁਰੱਖਿਆ ਫੋਰਸ ਨੇ ਕੀਤਾ ਹਮਲਾ ਤਾਂ ਆਪਣੀ 'ਮਾਸਟਰ ਪੌੜੀ' ਛੱਡ ਕੇ ਭੱਜੇ ਅੱਤਵਾਦੀ
NEXT STORY