ਗੁਰਦਾਸਪੁਰ (ਵਿਨੋਦ)-ਇਕ ਸ਼ਿਕਾਇਤਕਰਤਾ ਦਾ ਵੀ ਆਈ. ਪੀ. ਮੋਬਾਇਲ ਨੰਬਰ ਮੋਬਾਇਲ ਕੰਪਨੀ ਵੱਲੋਂ ਗਲਤ ਰਿਹਾਇਸ਼ੀ ਪਰੂਫ ਦੇ ਆਧਾਰ ਕਿਸੇ ਹੋਰ ਵਿਅਕਤੀ ਨੂੰ ਮੋਟੀ ਰਾਸ਼ੀ 'ਤੇ ਵੇਚ ਦਿੱਤੇ ਜਾਣ 'ਤੇ ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਗੁਰਦਾਸਪੁਰ ਨੇ ਸ਼ਿਕਾਇਤਕਰਤਾ ਨੂੰ ਰਾਹਤ ਦਿੰਦੇ ਹੋਏ ਵੋਡਾਫੋਨ ਕੰਪਨੀ ਨੂੰ ਆਦੇਸ਼ ਦਿੱਤੇ ਹਨ ਕਿ ਉਹ 30 ਦਿਨ 'ਚ ਸ਼ਿਕਾਇਤਕਰਤਾ ਨੂੰ ਉਸ ਦਾ ਮੋਬਾਇਲ ਨੰ
ਬਰ ਵਾਪਸ ਕਰੇ ਅਤੇ ਨਾਲ ਹੀ 10 ਹਜ਼ਾਰ ਰੁਪਏ ਹਰਜਾਨਾ ਸ਼ਿਕਾਇਤਕਰਤਾ ਨੂੰ ਅਤੇ 10 ਹਜ਼ਾਰ ਰੁਪਏ ਫੋਰਮ ਦੇ ਕੋਲ ਜੁਰਮਾਨੇ ਦੇ ਰੂਪ 'ਚ ਜਮ੍ਹਾ ਕਰਵਾਏ, ਨਹੀਂ ਤਾਂ ਵੀ. ਆਈ. ਪੀ. ਮੋਬਾਇਲ ਨੰਬਰ ਦੀ ਬਾਜ਼ਾਰ ਕੀਮਤ 9 ਫੀਸਦੀ ਵਿਆਜ ਸਮੇਤ ਅਦਾ ਕਰਨੀ ਹੋਵੇਗੀ।
ਕੀ ਹੈ ਮਾਮਲਾ
ਸ਼ਿਕਾਇਤਕਰਤਾ ਅਭਿਸ਼ੇਕ ਵਰਮਾ ਪੁੱਤਰ ਕਮਲਜੀਤ ਵਰਮਾ ਨਿਵਾਸੀ ਪ੍ਰੇਮ ਨਗਰ ਬਟਾਲਾ ਨੇ ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਗੁਰਦਾਸਪੁਰ ਦੇ ਕੋਲ ਸ਼ਿਕਾਇਰ ਦਾਇਰ ਕਰਦੇ ਦੋਸ਼ ਲਾਇਆ ਕਿ ਉਸ ਨੇ ਬੀ. ਐੱਸ. ਐੱਨ. ਐੱਲ. ਤੋਂ ਮੋਬਾਇਲ ਨੰਬਰ 8900000001 ਸਾਲ 2015 'ਚ ਖਰੀਦਿਆ ਸੀ। ਬਾਅਦ 'ਚ ਉਸ ਨੇ ਆਪਣਾ ਮੋਬਾਇਲ ਕੁਨੈਕਸ਼ਨ ਵੋਡਾਫੋਨ ਕੰਪਨੀ ਦੇ ਕੋਲ ਪੋਰਟ ਕਰਵਾ ਲਿਆ। ਇਹ ਮੋਬਾਇਲ ਕੁਨੈਕਸ਼ਨ ਲਗਾਤਾਰ 3 ਸਾਲ ਚਲਦਾ ਰਿਹਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਹ 10.7. 2015 ਤੋਂ 22.7. 2015 ਤੱਕ (12 ਦਿਨ) ਦੁਬਈ ਚਲਾ ਗਿਆ। ਜਦੋਂ ਉਹ 22. 7. 2015 ਨੂੰ ਦੁਬਈ ਤੋਂ ਵਾਪਸ ਆਇਆ ਤਾਂ ਆਉਂਦੇ ਹੀ ਜਦੋਂ ਮੋਬਾਇਲ ਚਾਲੂ ਕੀਤਾ ਤਾਂ ਸੰਦੇਸ਼ ਆਉਣ ਲੱਗਾ ਕਿ ਇਹ ਨੰਬਰ ਮੌਜੂਦ ਨਹੀਂ ਹੈ, ਜਿਸ 'ਤੇ ਉਸ ਨੇ ਬਟਾਲਾ ਸਥਿਤ ਵੋਡਾਫੋਨ ਸਟੋਰ 'ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ।
ਇਸ ਦੀ ਸੂਚਨਾ ਵੋਡਾਫੋਨ ਦੇ ਹੈੱਡ ਆਫਿਸ 'ਚ ਵੀ ਦਿੱਤੀ ਗਈ। ਜਾਂਚ ਪੜਤਾਲ 'ਚ ਪਤਾ ਲੱਗਾ ਕਿ ਉਨ੍ਹਾਂ ਦਾ ਵੀ. ਆਈ. ਪੀ. ਮੋਬਾਇਲ ਨੰਬਰ ਵੋਡਾਫੋਨ ਕੰਪਨੀ ਨੇ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਹੈ, ਜਿਸ ਵਿਅਕਤੀ ਨੇ ਇਹ ਮੇਰਾ ਨੰਬਰ ਖਰੀਦਿਆ ਸੀ ਉਸ ਨੇ 13.6.2015 ਨੂੰ ਹੀ ਏਅਰਟੈੱਲ ਕੰਪਨੀ 'ਚ ਪੋਰਟ ਕਰ ਲਿਆ ਹੈ। ਜਦਕਿ ਇਸ ਵੀ. ਆਈ. ਪੀ. ਮੋਬਾਇਲ ਨੰਬਰ ਦੀ ਮਾਰਕੀਟ 'ਚ ਕੀਮਤ ਲਗਭਗ 5 ਲੱਖ ਰੁਪਏ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ 'ਚ ਵੋਡਾਫੋਨ ਕੰਪਨੀ ਦੁਬਈ, ਦਿੱਲੀ, ਮੋਹਾਲੀ, ਕੋਲਕਾਤਾ, ਦੁਰਗਾਪੁਰ, ਬਟਾਲਾ ਦਫਤਰਾਂ ਸਾਹਿਤ ਨੰਬਰ ਖਰੀਦ ਕਰਨ ਵਾਲੇ ਭਾਰਤ ਕੁਮਾਰ ਚੌਧਰੀ ਨੂੰ ਪਾਰਟੀ ਬਣਾਇਆ ਸੀ।
ਕੀ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਗੁਰਦਾਸਪੁਰ ਦੇ ਪ੍ਰਧਾਨ ਨਵੀਨ ਪੁਰੀ ਨੇ ਸਾਰੇ ਪੱਖਾਂ ਦੇ ਵਕੀਲਾਂ ਦੀ ਦਲੀਲਾਂ ਸੁਣਨ ਦੇ ਬਾਅਦ ਫੈਸਲਾ ਸੁਣਾਇਆ ਕਿ ਜੇਕਰ ਇਹ ਮੋਬਾਇਲ ਖਪਤਕਾਰ ਸਿਰਫ 12 ਦਿਨ ਦੇ ਲਈ ਆਪਣਾ ਮੋਬਾਇਲ ਬੰਦ ਕਰ ਵਿਦੇਸ਼ ਚਲਾ ਜਾਂਦਾ ਹੈ ਤਾਂ ਕੰਪਨੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਸ ਦਾ ਖਰੀਦ ਕੀਤਾ ਗਿਆ ਮੋਬਾਇਲ ਨੰਬਰ ਉਸ ਦੀ ਮਰਜ਼ੀ ਤੋਂ ਬਿਨਾਂ ਕੰਪਨੀ ਕਿਸੇ ਹੋਰ ਖਪਤਕਾਰ ਨੂੰ ਵੇਚ ਦੇਵੇ। ਫੋਰਮ ਦੇ ਪ੍ਰਧਾਨ ਨੇ ਵੋਡਾਫੋਨ ਕੰਪਨੀ ਨੂੰ ਆਦੇਸ਼ ਦਿੱਤਾ ਕਿ ਉਹ ਸ਼ਿਕਾਇਤਕਰਤਾ ਨੂੰ ਉਸ ਦਾ ਮੋਬਾਇਲ ਨੰਬਰ ਵਾਪਸ ਕਰੇ। ਜੇਕਰ ਉਹ ਨੰਬਰ ਅਲਾਟ ਨਹੀਂ ਕੀਤਾ ਜਾ ਸਕਦਾ ਤਾਂ ਹੋਰ ਨੰਬਰ ਜਿਸ 'ਚ 00000001 ਅੰਤ 'ਚ ਲੱਗਦਾ ਹੋਵੇ, ਉਹ ਨੰਬਰ ਸ਼ਿਕਾਇਤਕਰਤਾ ਨੂੰ 30 ਦਿਨ ਦੇ ਅੰਦਰ ਅਲਾਟ ਕਰੇ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ 10 ਹਜ਼ਾਰ ਰੁਪਏ ਹਰਜਾਨਾ ਅਦਾ ਕਰੇ ਅਤੇ ਫੋਰਮ ਦੇ ਕੋਲ ਵੀ 10 ਹਜ਼ਾਰ ਰੁਪਏ ਅਦਾਲਤ ਖਰਚ ਦੇ ਰੂਪ 'ਚ ਜਮ੍ਹਾ ਕਰਵਾਏ। ਜੇਕਰ ਨਿਰਧਾਰਤ ਸਮੇਂ 'ਚ ਆਦੇਸ਼ ਦੀ ਪਾਲਣਾ ਨਹੀਂ ਹੁੰਦੀ ਤਾਂ ਸਾਰੀ ਰਾਸ਼ੀ 9 ਫੀਸਦੀ ਵਿਆਜ ਨਾਲ ਅਦਾ ਕਰਨੀ ਪਵੇਗਾ।
ਮੈਚ ਦੇ ਬਾਅਦ ਟੀਮ ਦੇ ਮੁੱਖ ਕੋਚ ਰਿੱਕੀ ਪੌਂਟਿੰਗ ਨੇ ਦਿੱਤਾ ਇਹ ਬਿਆਨ
NEXT STORY