Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 18, 2026

    12:11:35 PM

  • servant raped girl by forcing her to drink alcohol

    ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ...

  • har ki pauri phone call police

    ਵੱਡੀ ਖ਼ਬਰ : 4 ਦਿਨਾਂ 'ਚ ਉੱਡਾ ਦੇਵਾਂਗੇ ਹਰਿਦੁਆਰ...

  • electricity consumers beware big news regarding pspcl meters

    ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ...

  • cng prices in punjab rise again  for the second time in 48 hours

    ਮਹਿੰਗਾਈ ਦੀ ਮਾਰ : ਪੰਜਾਬ 'ਚ CNG ਦੀਆਂ ਕੀਮਤਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਿਸੇ ਨੂੰ ਗਾਲ੍ਹ ਕੱਢਣ ’ਤੇ ਹੋਵੇਗਾ ਜੁਰਮਾਨਾ

BLOG News Punjabi(ਬਲਾਗ)

ਕਿਸੇ ਨੂੰ ਗਾਲ੍ਹ ਕੱਢਣ ’ਤੇ ਹੋਵੇਗਾ ਜੁਰਮਾਨਾ

  • Edited By Rakesh,
  • Updated: 21 Apr, 2026 04:21 PM
Blog
there will be a fine for abusing someone
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਮੱਧ ਪ੍ਰਦੇਸ਼ ਦੇ ਜ਼ਿਲਾ ਬੁਰਹਾਨਪੁਰ ਨੇੜਲੇ ਪਿੰਡ ਬੋਰਸਰ ਬਾਰੇ ਖ਼ਬਰ ਪੜ੍ਹੀ। ਇਸ ਪਿੰਡ ਦੀ ਆਬਾਦੀ ਛੇ ਹਜ਼ਾਰ ਤੋਂ ਵੱਧ ਹੈ। ਪਿੰਡ ਦੇ ਸਰਪੰਚ ਅਤਰ ਸਿੰਘ, ਉਪ-ਸਰਪੰਚ ਵਿਨੋਦ ਸ਼ਿੰਦੇ ਅਤੇ ਇਕ ਅਦਾਕਾਰ ਅਸ਼ਵਿਨ ਪਾਟਿਲ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਪਿੰਡ ’ਚ ਲੋਕ ਗਾਲ੍ਹਾਂ ਬੜੀਆਂ ਕੱਢਦੇ ਹਨ। ਇਸ ਲਈ ਉਨ੍ਹਾਂ ਨੇ ਆਪਣੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਹੀ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਜੇਕਰ ਪਿੰਡ ’ਚ ਕੋਈ ਵਿਅਕਤੀ ਗਾਲ੍ਹਾਂ ਕੱਢਦਾ ਸੁਣ ਲਿਆ, ਤਾਂ ਉਸ ਨੂੰ ਪੰਜ ਸੌ ਰੁਪਏ ਜੁਰਮਾਨੇ ਵਜੋਂ ਦੇਣੇ ਪੈਣਗੇ। ਇਕ ਮਹੀਨੇ ਤੱਕ ਪਿੰਡ ’ਚ ਝਾੜੂ ਵੀ ਲਗਾਉਣਾ ਪਵੇਗਾ। ਇਹ ਇਕ ਚੰਗੀ ਪਹਿਲ ਹੈ। ਹੋਰ ਥਾਵਾਂ ’ਤੇ ਵੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਆਪਣੇ ਇੱਥੇ ਤਾਂ ਲੋਕ ਹਰ ਗੱਲ-ਗੱਲ ’ਤੇ ਗਾਲ੍ਹ ਕੱਢ ਦਿੰਦੇ ਹਨ। ਜਿਵੇਂ ਰਾਹ ਚਲਦੇ, ਬੱਸ, ਰੇਲ, ਸਾਈਕਲ, ਰਿਕਸ਼ਾ ਕਿਸੇ ਦੀ ਵੀ ਸਵਾਰੀ ਕਰਦੇ। ਘੁੰਮਦੇ-ਫਿਰਦੇ। ਘਰ, ਦਫ਼ਤਰ। ਕਈ ਵਾਰ ਗਾਲ੍ਹ ਨਾਲ ਇੰਨਾ ਪੰਗਾ ਪੈ ਜਾਂਦਾ ਹੈ ਕਿ ਕੁੱਟਮਾਰ ਅਤੇ ਹੱਤਿਆ ਤੱਕ ਦੀ ਨੌਬਤ ਆ ਜਾਂਦੀ ਹੈ। ਅੱਜਕੱਲ੍ਹ ਤਾਂ ਫ਼ਿਲਮਾਂ ਅਤੇ ਓ. ਟੀ. ਟੀ. ’ਤੇ ਆਉਣ ਵਾਲੇ ਤਮਾਮ ਪ੍ਰੋਗਰਾਮਾਂ ’ਚ ਵੀ ਭਾਰੀ ਮਾਤਰਾ ’ਚ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਕਈ ਵਾਰ ਤਾਂ ਇਨ੍ਹਾਂ ਪ੍ਰੋਗਰਾਮਾਂ ’ਚ ਇੰਨੀ ਗਾਲ਼ੀ-ਗਲੋਚ ਹੁੰਦੀ ਹੈ ਕਿ ਘਰ ’ਚ ਪਰਿਵਾਰ ਨਾਲ ਬੈਠ ਕੇ ਇਨ੍ਹਾਂ ਨੂੰ ਦੇਖਿਆ-ਸੁਣਿਆ ਨਹੀਂ ਜਾ ਸਕਦਾ। ਜੇਕਰ ਇਨ੍ਹਾਂ ਦੀ ਆਲੋਚਨਾ ਕੀਤੀ ਜਾਵੇ, ਤਾਂ ਕਿਹਾ ਜਾਂਦਾ ਹੈ ਕਿ ਅਸੀਂ ਤਾਂ ਉਹੀ ਦਿਖਾ ਰਹੇ ਹਾਂ, ਜੋ ਸਮਾਜ ’ਚ ਹੋ ਰਿਹਾ ਹੈ। ਬੱਚੇ ਵੀ ਖੂਬ ਗਾਲ੍ਹਾਂ ਦਿੰਦੇ ਹਨ, ਕਿਉਂਕਿ ਉਹ ਉਹੀ ਤਾਂ ਸਿੱਖਦੇ ਹਨ ਜੋ ਆਪਣੇ ਪਰਿਵਾਰ ਅਤੇ ਪਰਿਵਾਰ ਦੇ ਬਾਹਰ ਦੇਖਦੇ-ਸੁਣਦੇ ਹਨ। ਅੱਜਕੱਲ੍ਹ ਤਾਂ ਸਾਈਬਰ ਕ੍ਰਾਈਮ ਦੇ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਆਪਣੇ ਸ਼ਿਕਾਰ ਨੂੰ ਖੂਬ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ। ਇਕ ਵਾਰ ਗੋਰਖਪੁਰ ਯੂਨੀਵਰਸਿਟੀ ’ਚ ਜ਼ੁਬਾਨੀ ਪ੍ਰੀਖਿਆ ਦੌਰਾਨ ਇਕ ਪ੍ਰੋਫੈਸਰ ਵੱਲੋਂ ਵੀ ਗਾਲ੍ਹਾਂ ਕੱਢੀਆਂ ਗਈਆਂ ਸਨ।

ਇਕ ਗੱਲ ਹੋਰ, ਔਰਤਾਂ ਅਤੇ ਮਰਦਾਂ ਦੀਆਂ ਗਾਲ੍ਹਾਂ ’ਚ ਵੀ ਫਰਕ ਹੈ। ਮਰਦ ਤਾਂ ਜਿੱਥੇ ਔਰਤ ਸਬੰਧੀ ਰਿਸ਼ਤਿਆਂ, ਔਰਤ ਅੰਗਾਂ ਨੂੰ ਗਾਲ੍ਹਾਂ ’ਚ ਸ਼ਾਮਲ ਕਰਦੇ ਹਨ, ਉੱਥੇ ਹੀ ਔਰਤਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਗਾਲ੍ਹਾਂ ਕੁਝ ਵੱਖਰੀਆਂ ਹੁੰਦੀਆਂ ਹਨ। ਜਿਵੇਂ ਕਿ ਤੂੰ ਰੰਡੀ (ਵਿਧਵਾ) ਹੋ ਜਾਵੇਂ। ਕਿਉਂਕਿ ਸਮਾਜ ’ਚ ਵਿਧਵਾ ਹੋਣਾ ਅੱਜ ਵੀ ਔਰਤ ਲਈ ਸਭ ਤੋਂ ਵੱਡਾ ਸਰਾਪ ਹੈ ਜਾਂ ਕਿ ਤੇਰਾ ਨਾਸ ਹੋ ਜਾਵੇ, ਤੈਨੂੰ ਅਰਥੀ ਚੁੱਕਣ ਵਾਲਾ ਵੀ ਕੋਈ ਨਾ ਮਿਲੇ, ਤੂੰ ਕਲਮੂਹੀਂ, ਕੁਲੱਛਣੀ, ਕਰਮਜਲੀ ਹੈਂ। ਤੂੰ ਬਾਂਝ ਹੀ ਰਹੇਂ (ਜਿਸ ਦਾ ਕੋਈ ਪੁੱਤਰ ਨਾ ਹੋਵੇ)। ਤੇਰਾ ਖ਼ਸਮ (ਪਤੀ) ਮਰ ਜਾਵੇ। ਧਿਆਨ ਨਾਲ ਦੇਖੀਏ ਤਾਂ ਇਹ ਸਭ ਵੀ ਉਹੀ ਹਨ ਜੋ ਕਿਸੇ ਨਾ ਕਿਸੇ ਤਰ੍ਹਾਂ ਮਰਦ ਦੇ ਗਲਬੇ ਦੀ ਦੁਨੀਆ ਨੇ ਉਨ੍ਹਾਂ ਨੂੰ ਸੌਂਪੀਆਂ ਹਨ।

ਗਾਲ੍ਹਾਂ ਕਮਜ਼ੋਰ ਦਾ ਹਥਿਆਰ ਕਹੀਆਂ ਜਾਂਦੀਆਂ ਹਨ। ਜੋ ਸਮਾਜ ’ਚ ਤੁਹਾਡੇ ਤੋਂ ਵੱਧ ਤਾਕਤਵਰ ਹੈ, ਜਿਸ ਦਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ, ਉਸ ਨੂੰ ਗਾਲ੍ਹਾਂ ਕੱਢ ਕੇ ਹੀ ਤਸੱਲੀ ਦਿੰਦੇ ਹੋ। ਦਹਾਕਿਆਂ ਪਹਿਲਾਂ ਬ੍ਰਜ ਪ੍ਰਦੇਸ਼ ’ਚ ਲੜਕੀ ਦੇ ਵਿਆਹ ਵੇਲੇ ਜਦੋਂ ਬਰਾਤ ਘਰ ਦੀ ਛੱਤ ਜਾਂ ਘਰ ਦੇ ਵਿਹੜੇ ’ਚ ਦਾਵਤ ਖਾ ਰਹੀ ਹੁੰਦੀ ਸੀ, ਉਸ ਨੂੰ ‘ਜਿਓਨਾਰ’ ਕਹਿੰਦੇ ਸਨ। ਘਰ ਅਤੇ ਆਂਢ-ਗੁਆਂਢ ਦੀਆਂ ਸਾਰੀਆਂ ਔਰਤਾਂ ਖਾਣਾ ਪਕਾਉਂਦੀਆਂ ਜਾਂਦੀਆਂ ਅਤੇ ਲਾੜੇ ਦੇ ਮਾਤਾ-ਪਿਤਾ, ਭਰਾ, ਭੈਣ, ਨਾਤੇ-ਰਿਸ਼ਤੇਦਾਰਾਂ ਨੂੰ ਜੀਅ ਭਰ ਕੇ ਗਾਲ੍ਹਾਂ ਦਿੰਦੀਆਂ ਜਾਂਦੀਆਂ। ਇਨ੍ਹਾਂ ਗਾਲ੍ਹਾਂ ਦਾ ਕੋਈ ਬੁਰਾ ਨਹੀਂ ਮੰਨਦਾ ਸੀ। ਸਗੋਂ ਬਰਾਤੀ ਗਾਲ੍ਹਾਂ ਸੁਣ ਕੇ ਮੁਸਕਰਾਉਂਦੇ, ਹੱਸਦੇ ਸਨ। ਇੱਥੇ ਇਹ ਗੱਲ ਗੌਰਤਲਬ ਹੈ ਕਿ ਲੜਕੇ ਵਾਲਿਆਂ ਦਾ ਦਰਜਾ ਸਮਾਜ ’ਚ ਲੜਕੀ ਵਾਲਿਆਂ ਨਾਲੋਂ ਉੱਚਾ ਮੰਨਿਆ ਜਾਂਦਾ ਹੈ। ਵਿਆਹ ਤੋਂ ਪਹਿਲਾਂ, ਵਿਆਹ ਤੋਂ ਬਾਅਦ ਅਤੇ ਇੱਥੋਂ ਤੱਕ ਕਿ ਉਮਰ ਭਰ ਉਨ੍ਹਾਂ ਦੀਆਂ ਮੰਗਾਂ ਅਤੇ ਨਖ਼ਰਿਆਂ ਨੂੰ ਲੜਕੀ ਵਾਲਿਆਂ ਨੂੰ ਝੱਲਣਾ ਪੈਂਦਾ ਹੈ। ਅਜਿਹੇ ’ਚ ਉਨ੍ਹਾਂ ਨੂੰ ਗਾਲ੍ਹਾਂ ਦੇਣਾ ਆਪਣੇ ਮਨ ਦੀ ਭੜਾਸ ਕੱਢਣਾ ਵੀ ਹੈ।

ਇਨ੍ਹਾਂ ਦਿਨਾਂ ’ਚ ਤਾਂ ਕਈ ਵਾਰ ਟੀ. ਵੀ. ਬਹਿਸਾਂ ਦੌਰਾਨ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਜਾਂ ਮੂੰਹ ’ਤੇ ਆਉਂਦੇ-ਆਉਂਦੇ ਰਹਿ ਜਾਂਦੀਆਂ ਹਨ। ਕਈ ਵਾਰ ਤਾਂ ਲੋਕ ਸਭਾ ਅਤੇ ਸਦਨ ਦੇ ਹੋਰ ਹਿੱਸਿਆਂ ਬਾਰੇ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ। ਹੋਰ ਤਾਂ ਹੋਰ ਅਮਰੀਕਾ ਦੇ ਰਾਸ਼ਟਰਪਤੀ ਜੋ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਨੇਤਾ ਕਹਿੰਦੇ ਹਨ, ਉਹ ਗਾਲ੍ਹਾਂ ਦਿੰਦੇ ਦੇਖੇ ਜਾ ਰਹੇ ਹਨ। ਪਿਛਲੇ ਦਿਨੀਂ ਯੂਗਾਂਡਾ ਦੇ ਇਕ ਵੱਡੇ ਫ਼ੌਜੀ ਅਧਿਕਾਰੀ ਦਾ ਵੀ ਵੀਡੀਓ ਦੇਖਿਆ, ਜੋ ਤੁਰਕੀ ਤੋਂ ਇਕ ਅਰਬ ਡਾਲਰ ਅਤੇ ਸੁੰਦਰ ਲੜਕੀਆਂ ਦੀ ਮੰਗ ਕਰ ਰਿਹਾ ਹੈ। ਅਜਿਹਾ ਨਾ ਹੋਣ ’ਤੇ ਤੁਰਕੀ ਦੀ ਤਬਾਹੀ ਅਤੇ ਅਪਸ਼ਬਦ ਕਹਿ ਰਿਹਾ ਹੈ। ਗਾਲ੍ਹਾਂ ਦੇ ਸਮਾਜ ਸ਼ਾਸਤਰ ’ਚ ਇਹ ਉਲਟਾ ਰਿਵਾਜ਼ ਦਿਖਾਈ ਦੇ ਰਿਹਾ ਹੈ, ਜਿੱਥੇ ਤਾਕਤਵਰ ਕਮਜ਼ੋਰ ਨੂੰ ਗਾਲ੍ਹਾਂ ਨਾਲ ਨਿਵਾਜ਼ ਰਿਹਾ ਹੈ। ਭਾਵ ਕਿ ਆਪਣਾ ਗੁੱਸਾ ਸ਼ੋਅ ਕਰ ਰਿਹਾ ਹੈ। ਇਸ ਦੁਨੀਆ ਦੇ ਉਹ ਦੇਸ਼ ਜੋ ਅਮਰੀਕਾ ਦੇ ਸਾਹਮਣੇ ਕੁਝ ਨਹੀਂ ਹਨ, ਉਹ ਗੱਲ ਨਹੀਂ ਮੰਨ ਰਹੇ।

ਗਾਲ੍ਹਾਂ ਦੇ ਸਮਾਜ ਸ਼ਾਸਤਰੀ ਅਧਿਐਨ ਵੀ ਹੋਏ ਹਨ। ਇਨ੍ਹਾਂ ਅਨੁਸਾਰ ਇਹ ਸ਼ਕਤੀ ਸੰਤੁਲਨ, ਉੱਚ-ਨੀਚ, ਜਿਸ ਨੂੰ ਅਹੁਦੇ ਅਨੁਸਾਰ ਕਹਿੰਦੇ ਹਨ, ਸਮੂਹ ਦੀ ਇਕਜੁੱਟਤਾ ਅਤੇ ਗਾਲ੍ਹਾਂ ਕੱਢ ਕੇ ਕਿਸੇ ਦਾ ਅਪਮਾਨ ਕਰਨ ਅਤੇ ਉਸ ਨੂੰ ਛੋਟਾ ਕਰਨ ਨਾਲ ਜੁੜਿਆ ਹੈ। ਗਾਲ੍ਹਾਂ ਕੱਢਣ ਵਾਲਾ ਹਮੇਸ਼ਾ ਉਸ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਜਿਸ ਨੂੰ ਗਾਲ੍ਹਾਂ ਦੇ ਰਿਹਾ ਹੈ। ਅਕਸਰ ਗਾਲ੍ਹਾਂ ਲਿੰਗ, ਜਾਤੀ ਜਾਂ ਸਮਾਜਿਕ ਸਥਿਤੀ ਨਾਲ ਜੁੜੀਆਂ ਹੁੰਦੀਆਂ ਹਨ। ਇਹ ਕਿਸੇ ਨੂੰ ਨੀਵਾਂ ਦਿਖਾਉਣ ਲਈ ਵੀ ਦਿੱਤੀਆਂ ਜਾਂਦੀਆਂ ਹਨ। ਇਹ ਉਨ੍ਹਾਂ ਸਮੂਹਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ, ਜੋ ਸਮਾਜਿਕ ਤੌਰ ’ਤੇ ਕਿਸੇ ਨਾ ਕਿਸੇ ਤਰ੍ਹਾਂ ਸੱਤਾ ’ਚ ਹੁੰਦੇ ਹਨ। ਜ਼ਿਆਦਾਤਰ ਗਾਲ੍ਹਾਂ ਦੇ ਕੇਂਦਰ ’ਚ ਔਰਤਾਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਮਰਦਾਂ ਨਾਲੋਂ ਨੀਵਾਂ ਮੰਨਿਆ ਜਾਂਦਾ ਹੈ। ਕਈ ਵਾਰ ਦੋਸਤਾਂ ਵਿਚਾਲੇ ਨੇੜਤਾ ਦਿਖਾਉਣ ਲਈ ਵੀ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਦੁੱਖ ਜਾਂ ਦਰਦ ਘੱਟ ਕਰਨ ਲਈ ਵੀ।

ਗਾਲ੍ਹ ਕਿਸੇ ਵੀ ਵਜ੍ਹਾ ਨਾਲ ਕੱਢੀ ਜਾਵੇ, ਹੈ ਤਾਂ ਉਹ ਅਪਸ਼ਬਦ ਹੀ। ਇਸ ਲਈ ਮੱਧ ਪ੍ਰਦੇਸ਼ ਦੇ ਪਿੰਡ ਦੀ ਪਹਿਲ ਦੇਸ਼ ਦੇ ਹੋਰਨਾਂ ਸਥਾਨਾਂ ’ਤੇ ਵੀ ਹੋਣੀ ਚਾਹੀਦੀ ਹੈ।

ਸ਼ਮਾ ਸ਼ਰਮਾ

  • Madhya Pradesh
  • Burhanpur
  • a fine
  • abusing someone

‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!

NEXT STORY

Stories You May Like

  • groom  driver  bride  wedding  fine
    ਬਰਾਤ ਲੇਟ ਹੋਣ 'ਤੇ ਜੁਰਮਾਨਾ ! ਲਾੜੇ ਨੇ ਡਰਾਈਵਰ ਨੂੰ ਪਾਈਆਂ ਭਾਜੜਾਂ, ਹੋਸ਼ ਉਡਾਏਗਾ ਪੂਰਾ ਮਾਮਲਾ
  • will the otp for lpg cylinder delivery end hc gives instructions
    ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼
  • food manager fined rs 60 lakhs for calling worms in curd as saffron
    ਦਹੀਂ 'ਚ ਕੀੜੇ ਨੂੰ ਕੇਸਰ ਦੱਸਣ ਵਾਲੇ Food Manager 'ਤੇ ਲੱਗਾ 60 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
  • club fined heavily for not taking care of football player  s mental health
    ਫੁੱਟਬਾਲ ਖਿਡਾਰੀ ਦੀ ਮਾਨਸਿਕ ਸਿਹਤ ਦਾ ਧਿਆਨ ਨਹੀਂ ਰੱਖਣ 'ਤੇ ਕਲੱਬ 'ਤੇ ਭਾਰੀ ਜੁਰਮਾਨਾ
  • now a fine of 10 thousand will be imposed for defecating in the open
    ਨਗਰ ਨਿਗਮ ਦੀ ਸਖ਼ਤੀ : ਖੁੱਲ੍ਹੇ ’ਚ ਪਖ਼ਾਨੇ ਜਾਣ ’ਤੇ ਹੁਣ ਲੱਗੇਗਾ 10 ਹਜ਼ਾਰ ਜੁਰਮਾਨਾ
  • indian originr fined in singapore
    ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ ਭਾਰੀ ਜੁਰਮਾਨਾ
  • big action taken against punjab police asi who pulled out a pistol in prtc bus
    PRTC ਦੀ ਬੱਸ 'ਚ ਰਿਵਾਲਵਰ ਕੱਢਣ ਵਾਲੇ ਪੁਲਸ ਮੁਲਾਜ਼ਮ 'ਤੇ ਵੱਡਾ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ...
  • what is the easy way to extract desi ghee at home
    ਘਰ 'ਚ ਦੇਸੀ ਘਿਓ ਕੱਢਣ ਦਾ ਕੀ ਹੈ ਆਸਾਨ ਤਰੀਕਾ
  • servant raped girl by forcing her to drink alcohol
    ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...
  • electricity consumers beware big news regarding pspcl meters
    ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ...
  • major accident on goraya phillaur national highway
    ਗੋਰਾਇਆ-ਫਿਲੌਰ  NH 'ਤੇ ਵੱਡਾ ਹਾਦਸਾ! ਟਰਾਲੇ ਹੇਠਾਂ ਫਸਿਆ ਮੋਟਰਸਾਈਕਲ, ਇਕ ਦੀ...
  • corporation has changed the design of the fencing
    ਨਿਗਮ ਨੇ ਬਦਲਿਆ ਨਹਿਰ ਕੰਢੇ ਫੈਂਸਿੰਗ ਦਾ ਡਿਜ਼ਾਈਨ, ਹੁਣ ਪਟੜੀ ਛੱਡ ਕੇ ਕੀਤੀ...
  • power cut
    ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • most of the street lights out of order
    ਜਲੰਧਰ: ਹਨੇਰੇ 'ਚ ਡੁੱਬੀ 120 ਫੁੱਟੀ ਰੋਡ, ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਵਧਿਆ...
  • government holiday to be observed in punjab on wednesday
    ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ...
  • major incident in jalandhar heavy gunfire outside ex soldier s house
    ਜਲੰਧਰ 'ਚ ਵੱਡੀ ਵਾਰਦਾਤ! ਸਾਬਕਾ ਫ਼ੌਜੀ ਦੇ ਘਰ ਬਾਹਰ ਚੱਲੀਆਂ ਤਾਬੜਤੋੜ ਗੋਲ਼ੀਆਂ,...
Trending
Ek Nazar
5300 chickens die pultry farm electricity

ਨਾਂ ਬੀਮਾਰੀ, ਨਾਂ ਵਾਇਰਸ... ਇੱਕੋ ਝਟਕੇ 'ਚ ਮਰੀਆਂ 5,300 ਮੁਰਗੀਆਂ! ਓਡੀਸ਼ਾ...

17 ips 3 hps officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਹਰਿਆਣਾ 'ਚ 17 IPS ਤੇ 3 HPS ਅਧਿਕਾਰੀਆਂ ਦੇ ਹੋਏ...

punjab kings can still reach the playoffs

IPL 2026: ਪੰਜਾਬ ਕਿੰਗਜ਼ ਅਜੇ ਵੀ ਪਹੁੰਚ ਸਕਦੀ Playoff 'ਚ !  ਜਾਣੋ ਪੂਰਾ...

it will rain heavily tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

suspected case of hantavirus in canada

ਕੈਨੇਡਾ 'ਚ ਹੰਟਾਵਾਇਰਸ ਦਾ ਸ਼ੱਕੀ ਮਾਮਲਾ, ਕਰੂਜ਼ ਤੋਂ ਪਰਤਿਆ ਯਾਤਰੀ ਸੰਕ੍ਰਮਿਤ

pickup truck falls

ਚੀਨ : ਪੁੱਲ ਤੋਂ ਡਿੱਗਿਆ ਪਿਕਅੱਪ ਟਰੱਖ, 1 ਦੀ ਮੌਤ ਤੇ ਕਈ ਲਾਪਤਾ

kami rita sherpa created history

ਕਾਮੀ ਰੀਤਾ ਸ਼ੇਰਪਾ ਨੇ ਰਚਿਆ ਇਤਿਹਾਸ, 32ਵੀਂ ਵਾਰ ਫਤਹਿ ਕੀਤਾ ਮਾਊਂਟ ਐਵਰੈਸਟ

devotees pray from opening of the kartarpur sahib corridor in pakistan

ਗੁ. ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੋਲ੍ਹਣ ਲਈ ਸੰਗਤਾਂ ਨੇ...

security forces in pakistan

ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੰਜ ਅੱਤਵਾਦੀ ਕੀਤੇ ਢੇਰ

homelessness people

2035 ਤੱਕ 4 ਗੁਣਾ ਵਧ ਸਕਦੀ ਹੈ ਬੇਘਰ ਲੋਕਾਂ ਦੀ ਗਿਣਤੀ! ਸਟੱਡੀ 'ਚ ਹੈਰਾਨੀਜਨਕ...

ravi mohan announces he won t do films until divorce is finalised

'ਜਦੋਂ ਤਲਾਕ ਨਹੀਂ ਹੋ ਜਾਂਦਾ, ਉਦੋਂ ਤੱਕ..!', ਮਸ਼ਹੂਰ ਅਦਾਕਾਰ ਨੇ ਰੋਂਦੇ-ਰੋਂਦੇ...

actress fiza ali

ਦੂਜਾ ਵਿਆਹ ਕਰਵਾ ਕੇ ਘਰ ਪਹੁੰਚੀ ਅਦਾਕਾਰਾ 'ਤੇ ਸੁੱਟੇ ਗਏ 'ਕਬਰਸਤਾਨ' ਦੇ ਫੁੱਲ...

600 meters away from the police station snatching screaming woman with child

ਜਲੰਧਰ: ਥਾਣੇ ਤੋਂ ਸਿਰਫ਼ 600 ਮੀਟਰ ਦੀ ਦੂਰੀ 'ਤੇ ਹੋਇਆ ਵੱਡਾ ਕਾਂਡ! ਮਦਦ ਲਈ...

the world will end on november 13th

13 ਨਵੰਬਰ ਨੂੰ ਖ਼ਤਮ ਹੋ ਜਾਵੇਗੀ ਦੁਨੀਆ ! 66 ਸਾਲ ਪੁਰਾਣੀ ਭਵਿੱਖਬਾਣੀ ਨੇ ਵਧਾਈ...

srilankan airlines

ਭਾਰਤੀ ਕਰਮਚਾਰੀਆਂ 'ਤੇ 22 ਮਿਲੀਅਨ ਰੁਪਏ ਦੀ ਧੋਖਾਧੜੀ ਦਾ ਦੋਸ਼, ਸ਼੍ਰੀਲੰਕਾ ਦਾ...

professor gurinder singh garry passes away

ਪ੍ਰੋਫੈਸਰ ਗੁਰਿੰਦਰ ਸਿੰਘ ਗੈਰੀ ਦਾ ਦਿਹਾਂਤ, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ

despite being in controversy for 22 years  this song is still a super hit today

22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ,...

famous punjabi singer quits singing

'ਮੈਨੂੰ ਇਜਾਜ਼ਤ ਦਿਓ..!' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • eyes on target
      ਸਹੀ ਨਿਸ਼ਾਨੇ ’ਤੇ ਨਜ਼ਰ...!
    • punjab vigilance raid
      ਭਾਰਤ ਦਾ ‘ਸਟੀਲ ਫ੍ਰੇਮ’ ਟਿਕ ਨਹੀਂ ਸਕਦਾ, ਜੇਕਰ ਇਸ ਅੰਦਰਲੀ ਨੈਤਿਕਤਾ ਪਿਘਲ ਜਾਵੇ
    • crime in trains safety of passengers should be ensured
      ‘ਰੇਲਗੱਡੀਆਂ ’ਚ ਅਪਰਾਧ’ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ!
    • swiss time bank
      ਬਜ਼ੁਰਗਾਂ ਦੀ ਦੇਖਭਾਲ ਸਵਿਸ ‘ਟਾਈਮ ਬੈਂਕ’ ਦੀ ਤਰਜ਼ ’ਤੇ
    • neet cancelled dreams put on hold questions raised on th
      ਨੀਟ ਰੱਦ : ਸੁਪਨਿਆਂ ’ਤੇ ਲੱਗੀ ਰੋਕ, ਪ੍ਰਬੰਧਾਂ ’ਤੇ ਉੱਠੇ ਸਵਾਲ!
    • sacrilege law dispute
      ਠਰ੍ਹੰਮੇ ਨਾਲ ਕਰੋਂ ਬੇਅਦਬੀ ਕਾਨੂੰਨ ਦੇ ਵਿਵਾਦ ਦਾ ਹੱਲ
    • government s eye on gold boon or trap of control
      ਸੋਨੇ ’ਤੇ ਸਰਕਾਰੀ ਨਜ਼ਰ : ਵਰਦਾਨ ਜਾਂ ਕੰਟਰੋਲ ਦਾ ਜਾਲ
    • neet ug now is not the time for ointments it s time for surgery
      ਨੀਟ ਯੂ.ਜੀ. : ਹੁਣ ਮੱਲ੍ਹਮ ਦਾ ਨਹੀਂ, ਸਰਜਰੀ ਦਾ ਸਮਾਂ
    • mobile phone use while driving causing accidents
      ਹਾਦਸਿਆਂ ਦਾ ਕਾਰਨ ਬਣ ਰਹੀ ਡਰਾਈਵਿੰਗ ਵੇਲੇ ਮੋਬਾਈਲ ਦੀ ਵਰਤੋਂ!
    • the war for liberation from ideological poison in benga
      ਬੰਗਾਲ ’ਚ ਵਿਚਾਰਿਕ ਜ਼ਹਿਰ ਤੋਂ ਮੁਕਤੀ ਦੀ ਜੰਗ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +