ਗੈਜੇਟ ਡੈਸਕ - ਮੈਟਾ ਦੇ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਇਕ ਨਵੇਂ ਪੇਡ ਸਬਸਕ੍ਰਿਪਸ਼ਨ ਟਾਇਰ ਦੀ ਟੈਸਟਿੰਗ ਕਰ ਰਹੀ ਹੈ, ਜਿਸ ਦਾ ਨਾਮ 'WhatsApp Plus' ਰੱਖਿਆ ਗਿਆ ਹੈ। ਇਸ ਸਬਸਕ੍ਰਿਪਸ਼ਨ ਦੇ ਤਹਿਤ ਯੂਜ਼ਰਸ ਨੂੰ ਕਈ ਖਾਸ ਫੀਚਰਸ ਮਿਲਣਗੇ ਪਰ ਇਸ ਲਈ ਉਨ੍ਹਾਂ ਨੂੰ ਹਰ ਮਹੀਨੇ ਫੀਸ ਅਦਾ ਕਰਨੀ ਪਵੇਗੀ।
ਕਿੰਨੀ ਹੋਵੇਗੀ ਕੀਮਤ?
ਰਿਪੋਰਟਾਂ ਅਨੁਸਾਰ, ਯੂਰਪ 'ਚ ਇਸ ਪਲਾਨ ਦੀ ਕੀਮਤ 2.49 ਯੂਰੋ (ਲਗਭਗ 273 ਰੁਪਏ) ਪ੍ਰਤੀ ਮਹੀਨਾ ਹੋ ਸਕਦੀ ਹੈ। ਉੱਥੇ ਹੀ ਪਾਕਿਸਤਾਨ 'ਚ ਇਸ ਦੀ ਕੀਮਤ 229 PKR ($0.82) ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਯੂਜ਼ਰਸ ਨੂੰ ਆਕਰਸ਼ਿਤ ਕਰਨ ਲਈ ਇੱਕ ਮਹੀਨੇ ਦਾ ਫ੍ਰੀ ਟਰਾਇਲ ਵੀ ਦੇ ਰਹੀ ਹੈ।
ਕਿਹੜੀਆਂ ਮਿਲਣਗੀਆਂ ਸਹੂਲਤਾਂ?
ਵਟਸਐਪ ਪਲੱਸ ਲੈਣ ਵਾਲੇ ਯੂਜ਼ਰਸ ਨੂੰ ਆਪਣੇ ਅਨੁਭਵ ਨੂੰ ਨਿੱਜੀ ਬਣਾਉਣ (Personalize) ਲਈ ਕਈ ਵਿਕਲਪ ਮਿਲਣਗੇ :-
ਕਸਟਮਾਈਜ਼ਡ ਆਈਕਨ ਅਤੇ ਥੀਮ - ਯੂਜ਼ਰਸ ਨਵੇਂ ਚੈਟ ਥੀਮ ਅਤੇ ਆਈਕਨ ਚੁਣ ਸਕਣਗੇ।
ਵਧੇਰੇ ਪਿੰਨ ਚੈਟ - ਇਸ ਪਲਾਨ 'ਚ ਯੂਜ਼ਰਸ ਨੂੰ 20 ਚੈਟਾਂ ਤੱਕ ਪਿੰਨ ਕਰਨ ਦੀ ਸਹੂਲਤ ਮਿਲੇਗੀ।
ਖਾਸ ਰਿੰਗਟੋਨ- ਯੂਜ਼ਰਸ ਚੈਟ ਲਿਸਟ ਲਈ ਵੱਖਰੀਆਂ ਰਿੰਗਟੋਨ ਅਤੇ ਨੋਟੀਫਿਕੇਸ਼ਨ ਟੋਨ ਸੈੱਟ ਕਰ ਸਕਣਗੇ।
ਕੀ ਭਾਰਤ 'ਚ ਹੋਵੇਗਾ ਸਫਲ?
ਜਾਣਕਾਰਾਂ ਅਨੁਸਾਰ, ਭਾਰਤੀ ਬਾਜ਼ਾਰ 'ਚ ਇਸ ਸਬਸਕ੍ਰਿਪਸ਼ਨ ਦੀ ਸਫਲਤਾ ਨੂੰ ਲੈ ਕੇ ਸ਼ੰਕੇ ਜਤਾਏ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਪਲਾਨ 'ਚ ਕੋਈ ਨਵਾਂ ਪ੍ਰਾਈਵੇਸੀ ਜਾਂ ਸੁਰੱਖਿਆ ਫੀਚਰ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਇਸ 'ਚ ਸਟੇਟਸ 'ਚ ਦਿਖਾਈ ਦੇਣ ਵਾਲੇ ਵਿਗਿਆਪਨਾਂ ਨੂੰ ਹਟਾਉਣ ਦਾ ਵੀ ਕੋਈ ਜ਼ਿਕਰ ਨਹੀਂ ਹੈ। ਅਜਿਹੇ 'ਚ, ਸਿਰਫ ਥੀਮ ਅਤੇ ਰਿੰਗਟੋਨ ਵਰਗੇ ਫੀਚਰਸ ਲਈ ਭਾਰਤੀ ਯੂਜ਼ਰਸ ਪੈਸੇ ਦੇਣਗੇ ਜਾਂ ਨਹੀਂ, ਇਹ ਦੇਖਣਾ ਦਿਲਚਸਪ ਹੋਵੇਗਾ।
ਦੱਸਣਯੋਗ ਹੈ ਕਿ ਵਟਸਐਪ ਪਹਿਲਾਂ ਵੀ (ਫੇਸਬੁੱਕ ਦੁਆਰਾ ਖਰੀਦੇ ਜਾਣ ਤੋਂ ਪਹਿਲਾਂ) ਕੁਝ ਖੇਤਰਾਂ 'ਚ 1 ਡਾਲਰ ਦੀ ਸਾਲਾਨਾ ਫੀਸ ਲੈਂਦਾ ਸੀ, ਜਿਸ ਨੂੰ 2016 'ਚ ਹਟਾ ਦਿੱਤਾ ਗਿਆ ਸੀ। ਹੁਣ ਇਹ ਨਵਾਂ 'ਵਟਸਐਪ ਪਲੱਸ' ਵਿਕਲਪਿਕ ਹੋਵੇਗਾ, ਯਾਨੀ ਯੂਜ਼ਰਸ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਚੁਣ ਸਕਦੇ ਹਨ।
ਡਿਜੀਟਲ ਸੇਵਾਵਾਂ ਕਰ ਰਹੀਆਂ ਹਨ ਜੇਬ ਖਾਲੀ! ‘Cost Creep’ ਦਾ ਜਾਲ ਕਰਵਾ ਸਕਦੈ ਭਾਰੀ ਨੁਕਸਾਨ
NEXT STORY