ਕੋਲਕਾਤਾ— ਭਾਰਤੀ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਨੇ ਅੱਜ ਲਗਭਗ ਸਪੱਸ਼ਟ ਕਰ ਦਿੱਤਾ ਕਿ ਅੰਗੂਠੇ 'ਚ ਸੱਟ ਕਾਰਨ ਉਹ ਅਫਗਾਨਿਸਤਾਨ ਖਿਲਾਫ ਟੈਸਟ ਮੈਚ ਨਹੀਂ ਖੇਡ ਸਕੇਗਾ। ਬੀ.ਸੀ.ਸੀ.ਆਈ. ਨੇ ਜਿੱਥੇ ਉਸ ਦੇ ਅੰਗੂਠੇ 'ਚ ਸੱਟ ਦੀ ਗੱਲ ਕੀਤੀ ਹੈ ਤਾਂ ਉੱਥੇ ਹੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੰਗੂਠੇ ਚ ਫ੍ਰੈਕਚਰ ਹੈ। ਸਾਹਾ ਨੂੰ ਇਹ ਸੱਟ ਇੰਡੀਅਨ ਪ੍ਰੀਮੀਅਰ ਲੀਗ ਦੇ ਕੁਆਲੀਫਾਈਰ ਮੁਕਾਬਲੇ 'ਚ ਲੱਗੀ ਸੀ। ਸਨਰਾਈਜ਼ਰਸ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਖੇਡੇ ਗਏ ਦੂਜੇ ਕੁਆਲੀਫਾਈਰ 'ਚ ਸ਼ਿਵਮ ਮਾਵੀ ਦੀ ਗੇਂਦ 'ਤੇ ਉਸ ਦੇ ਅੰਗੂਠੇ 'ਚ ਇਹ ਸੱਟ ਲੱਗੀ ਸੀ।
ਐਕਸ-ਰੇ ਦੇਖਣ ਤੋਂ ਬਾਅਦ ਲਵਾਂਗਾ ਫੈਸਲਾ
ਇਸ ਮਾਮਲੇ 'ਚ ਆਖਰੀ ਫੈਸਲਾ ਬੀ.ਸੀ.ਸੀ.ਆਈ. ਦੀ ਮੁੰਬਈ ਸਥਿਤ ਡਾਕਟਰੀ ਟੀਮ ਨੂੰ ਕਰਨਾ ਹੈ ਜੋ ਉਸ ਦੇ ਐਕਸ-ਰੇ ਦੀ ਜਾਂਚ ਕਰਨ ਤੋਂ ਬਾਅਦ ਫੈਸਲਾ ਲਵੇਗੀ। ਇਸ ਤਰ੍ਹਾਂ ਦੀ ਵੀ ਖਬਰ ਆਈ ਹੈ ਕਿ ਉਹ ਚਾਰ ਤੋਂ ਪੰਜ ਹਫਤੇ ਲਈ ਟੀਮ ਤੋਂ ਬਾਹਰ ਹੋ ਸਕਦਾ ਹੈ। ਸਾਹਾ ਨੇ ਇੱਥੇ ਕਾਲੀਘਾਟੀ ਦੇ ਨਾਲ ਮਿਲ ਕੇ ਸ਼ੁਰੂ ਕੀਤੇ ਗਏ ਆਪਣੇ ਕੋਚਿੰਗ ਪ੍ਰੋਗਰਾਮ ਤੋਂ ਪਹਿਲਾਂ ਕਿਹਾ ਕਿ ਇਹ ਮੇਰੇ ਹੱਥ 'ਚ ਨਹੀਂ ਹੈ। ਵਿਅਕਤੀਗਤ ਰੂਪ ਤੋਂ ਮੈਨੂੰ ਲੱਗਦਾ ਹੈ ਕਿ ਮੈਂ ਸਮੇਂ 'ਤੇ ਫਿੱਟ ਨਹੀਂ ਹੋ ਸਕਾਂਗਾ। ਉਸ ਨੇ ਕਿਹਾ ਕਿ ਮੈਂ ਮੁੰਬਈ ਦੇ ਇਕ ਡਾਕਟਰ ਦੇ ਸੰਪਰਕ 'ਚ ਹੈ ਅਤੇ ਕੁਝ ਦਿਨਾਂ 'ਚ ਮੇਰਾ ਐਕਸ-ਰਾ ਦੇਖਣ ਤੋਂ ਬਾਅਦ ਉਹ ਕੋਈ ਫੈਸਲਾ ਲਵੇਗਾ।
ਬੀ.ਸੀ.ਸੀ.ਆਈ. ਨੇ ਹੁਣ ਸਾਹਾ ਦੀ ਜਗ੍ਹਾ 'ਚ ਟੀਮ ਕਿਸ ਨੂੰ ਸ਼ਾਮਲ ਨਹੀਂ ਕੀਤਾ ਹੈ ਪਰ ਸੰਭਾਵਨਾ ਹੈ ਕਿ ਦਿਨੇਸ਼ ਕਾਰਤਿਕ, ਪਾਰਥਿਕ ਪਟੇਲ, ਅਤੇ ਰਿਸ਼ਭ ਪੰਤ 'ਚ ਕਿਸੇ ਨੂੰ ਇਹ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ। ਸਾਹਾ ਨੇ ਕਿਹਾ ਕਿ ਮੈਂ ਇਸ ਗੱਲ 'ਤੇ ਟਿੱਪਣੀ ਨਹੀਂ ਕਰ ਸਕਦਾ ਕਿ ਅਫਗਾਨਿਸਤਾਨ ਟੈਸਟ 'ਚ ਖੇਡਾਗਾ ਜਾ ਨਹੀਂ। ਬੀ.ਸੀ.ਸੀ.ਆਈ. ਮੇਰੀ ਸੱਟ 'ਤੇ ਨਜ਼ਰ ਰੱਖ ਰਿਹਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਮੈਂ ਟੈਸਟ ਲਈ ਸਮੇਂ 'ਤੇ ਠੀਕ ਹੋ ਸਕਦਾ ਹਾ ਜਾ ਨਹੀਂ। ਸਾਹਾ ਇਸ ਇਤਿਹਾਸਕ ਮੈਚ ਦਾ ਹਿੱਸਾ ਨਹੀਂ ਹੋਣ ਤੋਂ ਜ਼ਿਆਦਾ ਇਸ ਗੱਲ ਤੋਂ ਦੁਖੀ ਹੈ ਕਿ ਉਹ ਟੈਸਟ ਮੈਚ ਨਹੀਂ ਖੇਡੇਗਾ।
ਕੈਪਟਨ ਨੇ ਸੂਬੇ 'ਚ ਪ੍ਰਦੂਸ਼ਣ ਫੈਲਾਅ ਰਹੇ ਉਦਯੋਗਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਦਿੱਤੇ ਹੁਕਮ
NEXT STORY