ਨਵੀਂ ਦਿੱਲੀ : ਵੱਧ ਰਹੀ ਗਰਮੀ 'ਚ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਚਮੜੀ ਅਤੇ ਵਾਲਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਤੋਂ ਬਚਣਦੇ ਲਈ ਕੁਝ ਸਾਵਧਾਨੀਆਂ ਦੀ ਪਾਲਣਾ ਕਰਨੀ ਕਾਫੀ ਜਰੂਰੀ ਹੈ। ਮੈਕਅੱਪ ਦੇ ਮਾਹਰਾਂ ਅਨੁਸਾਰ ਇਸਦੇ ਲਈ ਕੁਝ ਉਪਾਅ ਇਸ ਪ੍ਰਕਾਰ ਹਨ—
► ਗਰਮੀਆਂ ਦੇ ਮਹੀਨਿਆਂ 'ਚ ਆਪਣੀ ਚਮੜੀ 'ਚ ਨਮੀ ਬਣਾਈ ਰੱਖਣ ਲਈ, ਇਸ ਨੂੰ ਪੋਸ਼ਣ ਦੇਣਾ ਬੇਹੱਦ ਜ਼ਰੂਰੀ ਹੈ। ਇਸ ਲਈ ਆਪਣੇ ਕੋਲ ਇੱਕ ਸਪਰੇਅ ਜ਼ਰੂਰ ਰੱਖੋ, ਖਾਸ ਤੌਰ ਤੇ ਉਸ ਸਮੇਂ ਜਦੋ ਤੁਸੀ ਘਰੋਂ ਬਾਹਰ ਜਾਂਦੇ ਹੋ। ਅਸੈਂਸ ਸਪਰੇਅ ਤੁਹਾਡੀ ਚਮੜੀ ਦੇ ਪੀ.ਐਚ. ਲੈਵਲ ਨੂੰ ਸੰਤੁਲਿਤ ਬਣਾਈ ਰੱਖਣ 'ਚ ਮਦਦ ਹੁੰਦਾ ਹੈ ਅਤੇ ਚਮੜੀ ਨਰਮ ਅਤੇ ਕੋਮਲ ਬਣਦੀ ਹੈ।
► ਗਰਮੀਆਂ 'ਚ ਮੌਸਮੀ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ। ਸੰਤਰਾਂ, ਤਰਬੂਜ਼, ਖਰਬੂਜ਼ਾ, ਅਨਾਨਸ, ਟਮਾਟਰ, ਬ੍ਰੋਕਲੀ, ਸਲਾਦ ਦੇ ਪੱਤੇ ਅਤੇ ਪਾਲਕ ਫਾਈਬਰ ਦੇ ਵਧੀਆਂ ਸਰੋਤ ਹਨ, ਜੋ ਕਿ ਤੁਹਾਡੀ ਚਮੜੀ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ।
► ਗਰਮੀਆਂ ਦੌਰਾਨ ਕਲੀਜ਼ਿੰਗ ਮਿਲਕ ਦਾ ਇਸਤੇਮਾਲ ਕਰਨ ਦੀ ਜਗ੍ਹਾ ਆਪਣੀ ਚਮੜੀ ਦੇ ਮੁਤਾਬਕ ਹਲਕਾ ਫੇਸਵਾਸ਼ ਦਾ ਇਸਤੇਮਾਲ ਕਰੋ। ਦਿਨ 'ਚ ਦੋ ਚਾਰ ਵਾਰ ਅਲਫ਼ਾ ਹਾਈਡ੍ਰੋਕਸੀ ਐਸਿਡ ਮੁਕਤ ਫੇਸਵਾਸ਼ ਦਾ ਪ੍ਰਯੋਗ ਕਰਨਾ ਕਾਫੀ ਜ਼ਰੂਰੀ ਹੈ। ਸੌਣ ਤੋਂ ਪਹਿਲਾਂ ਤੇਲ ਮੁਕਤ ਮਾਈਚਰਾਈਜ਼ਰ ਲਗਾਓ। ਇਸ ਨਾਲ ਚਮੜੀ ਦੀ ਗੁਆਚੀ ਹੋਈ ਚਮਕ ਵਾਪਸ ਆ ਜਾਏਗੀ।
► ਬਾਜ਼ਾਰ 'ਚ ਕਈ ਪ੍ਰਕਾਰ ਦੇ ਸਨਸਕ੍ਰੀਨ ਲੋਸ਼ਨ ਮਿਲਦੇ ਹਨ। ਐਸ.ਪੀ.ਐਫ. 25 ਜਾਂ ਇਸ ਤੋਂ ਵੀ ਵੱਧ ਵਾਲੇ ਸਨਸਕ੍ਰੀਨ ਦਾ ਚੁਣਾਵ ਕਰੋ। ਘਰ ਦੇ ਬਾਹਰ ਨਿਕਲਣ ਤੋਂ 30 ਮਿੰਟ ਪਹਿਲਾਂ ਸਨਸਕ੍ਰੀਨ ਲਗਾਉ। ਚਿਹਰੇ ਤੇ ਵਧੇਰੇ ਤੇਲ ਅਤੇ ਮੁਹਾਂਸੇ ਦੇ ਨਿਸ਼ਾਨ ਨੂੰ ਦੂਰ ਕਰਨ ਦੇ ਲਈ ਮੁਲਤਾਨੀ ਮਿੱਟੀ ਲਗਾਓ। ਇਸ ਨਾਲ ਤੁਹਾਨੂੰ ਮੁਹਾਂਸਿਆਂ ਤੋਂ ਛੁਟਕਾਰਾ ਮਿਲੇਗਾ ਅਤੇ ਚਮੜੀ ਤੇ ਕੁਦਰਤੀ ਨਿਖਾਰ ਆਵੇਗਾ।
► ਵਧੇਰੇ ਪਸੀਨਾ ਆਉਣ ਤੇ ਵਾਲ ਚਿਪਚਪੇ ਅਤੇ ਬੇਜ਼ਾਨ ਹੋ ਜਾਂਦੇ ਹਨ। ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਗਰਮੀਆਂ 'ਚ ਆਪਣੇ ਵਾਲਾਂ ਨੂੰ ਕੋਮਲ ਸ਼ੈਂਪੂ ਨਾਲ ਧੋਵੋ, ਪਰ ਸਿਰ ਦੀ ਚਮੜੀ ਨੂੰ ਜਿਆਦਾ ਰਗੜੋ ਨਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਿਰ ਦੀ ਚਮੜੀ 'ਚੋਂ ਤੇਲ ਨਿਕਲਣਾ ਬੰਦ ਹੋ ਜਾਵੇਗਾ। ਵਾਲਾਂ ਨੂੰ ਰੇਸ਼ਮੀ, ਮੁਲਾਇਮ ਬਣਾਏ ਰੱਖਣ ਲਈ ਸ਼ੈਂਪੂ ਦੇ ਬਾਅਦ ਕੰਡੀਸ਼ਨਰ ਦਾ ਇਸਤੇਮਾਲ ਜ਼ਰੂਰ ਕਰੋ ਪਰ ਗਰਮੀਆਂ 'ਚ ਵਾਲਾਂ ਤੇ ਵਧੇਰੇ ਤੇਲ ਦਾ ਇਸਤੇਮਾਲ ਨਾ ਕਰੋ।
► ਸਿਕਰੀ ਵੀ ਵਾਲਾਂ ਲਈ ਇੱਕ ਵੱਡੀ ਸਮੱਸਿਆਂ ਹੈ। ਇਸ ਦੇ ਨਾਲ ਵਾਲ ਟੁੱਟਦੇ ਹਨ। ਇਸ ਸਮੱਸਿਆਂ ਤੋਂ ਬਚਣ ਲਈ ਆਪਣੇ ਵਾਲਾਂ ਨੂੰ ਹਫਤੇ 'ਚ ਇਕ ਵਾਰ ਮੈਡੀਕਲ ਸ਼ੈਂਪੂ ਨਾਲ ਧੋਵੋ। ਸਿਕਰੀ ਨੂੰ ਦੂਰ ਕਰਨ ਦੇ ਲਈ ਨਿਬੂੰ ਅਤੇ ਮੇਥੀ ਵਰਗੇ ਘਰੇਲੂ ਉਪਾਅ ਵੀ ਹਨ। ਆਪਣੀ ਚਮੜੀ ਅਤੇ ਵਾਲਾਂ ਨੂੰ ਪੋਸ਼ਣ ਦੇਣ ਲਈ ਪਾਣੀ, ਫਲਾਂ ਦਾ ਰਸ, ਠੰਡਾ ਦੁੱਧ ਅਤੇ ਨਾਰੀਅਲ ਪਾਣੀ ਭਰਪੂਰ ਮਾਤਰਾ 'ਚ ਪੀਉ। ਤਰਲ ਪਦਾਰਥ ਸਰੀਰ ਦੀ ਖਤਮ ਹੋਈਆਂ ਕੋਸ਼ਿਕਾਵਾਂ ਨੂੰ ਪੂਨਰਜੀਵਣ ਕਰਨ 'ਚ ਮਦਦ ਕਰਦੀਆਂ ਹਨ ਅਤੇ ਨਿਰਜਲੀਕਰਨ ਅਤੇ ਹੀਟ ਸਟ੍ਰੋਕ ਤੋਂ ਬਚਾਉਂਦੇ ਹਨ। ਇਸ ਲਈ ਖੁਦ ਨੂੰ ਤਰਲ ਪਦਾਰਥਾਂ ਨਾਲ ਤਰੋਤਾਜ਼ਾ ਰੱਖੋ ਪਰ ਜਿਆਦਾ ਚਾਹ, ਕਾਫੀ ਜਾਂ ਹੋਰ ਗਰਮ ਪਦਾਰਥਾਂ ਤੋਂ ਵੀ ਬਚੋ।
ਇਹ ਅਦਾਕਾਰਾਂ ਆਕਰਸ਼ਕ ਅਤੇ ਖੂਬਸੂਰਤ ਨਜ਼ਰ ਆਉਣ ਲਈ ਨਹੀਂ ਕਰਦੀਆਂ ਮੇਕਅੱਪ ਦੀ ਵਰਤੋਂ
NEXT STORY