ਔਟਿਜ਼ਮ ਰੋਗ ਇਕ ਸਮਾਜਿਕ ਵਿਕਾਰ ਹੈ, ਜੋ ਹਮੇਸ਼ਾ ਸੰਵੇਦੀ ਉਤੇਜਨਾਵਾਂ ਦੀਆਂ ਆਮ ਪ੍ਰਤੀਕਿਰਿਆ ਨਾਲ ਜੁੜੀਆਂ ਹੋਇਆ ਹੈ ਅਤੇ ਇਸ ਦਾ ਸੰਬੰਧ ਸਿਰਫ ਦਿਮਾਗ ਵਿਕਾਸ ਦੀ ਕਮੀ ਨਾਲ ਨਹੀਂ ਹੈ। ਚੂਹਿਆਂ 'ਤੇ ਹੋਈ ਇਕ ਖੋਜ 'ਚ ਪਤਾ ਲੱਗਿਆ ਹੈ ਕਿ ਵਿਕਾਰ ਦੇ ਕੁਝ ਪਹਿਲੂ ਦਿਮਾਗ ਤੱਕ ਸੰਵੇਦੀ ਜਾਣਕਾਰੀ ਪਹੁੰਚਾਉਣ ਵਾਲੇ ਸਰੀਰ ਦੇ ਹਿੱਸਿਆਂ, ਉਂਗਲੀਆਂ ਅਤੇ ਹੱਥਾਂ-ਪੈਰਾਂ 'ਚ ਪਾਈਆਂ ਜਾਣ ਵਾਲੀਆਂ ਨਾੜੀਆਂ 'ਚ ਦੋਸ਼ ਨਾਲ ਜੁੜੇ ਹੁੰਦੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਛੂਹ, ਤਣਾਅ ਅਤੇ ਸਮਾਜਿਕ ਅਸਮਾਨਤਾਵਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਸਮੇਤ ਲੱਛਣ ਤਥਾਕਥਿਤ ਨਾੜੀਆਂ ਦੀ ਸਮੱੱਸਿਆ ਨਾਲ ਸੰਬੰਧਤ ਨਤੀਜ਼ਿਆਂ ਦਾ ਰੂਪ ਹੋ ਸਕਦਾ ਹੈ।
ਇਸ ਖੋਜ ਲਈ ਖੋਜਰਥੀਆਂ ਨੇ ਜੀਨ 'ਚ ਹੋਣ ਵਾਲੇ ਇੰਤਕਾਲ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਸੀ, ਜੋ ਆਮ ਤੌਰ 'ਤੇ ਮਨੁੱਖੀ ਸਰੀਰ 'ਚ ਔਟਿਜ਼ਮ ਨਾਲ ਜੁੜੇ ਹੁੰਦੇ ਹਨ। ਹੋਵਰਡ ਹਗੀਸ ਮੈਡੀਕਲ ਇੰਸਟੀਚਿਊਟ ਦੇ ਖੋਜੀ ਗਿਟੀ ਨੇ ਕਿਹਾ ਹੈ ਕਿ ਆਮ ਧਾਰਣਾ ਰਹੀ ਹੈ ਕਿ ਔਟਿਜ਼ਮ ਸਪੇਕਟਰਮ ਡਿਸਟਾਰਡ (ਏਐਸਡੀ) ਪੂਰੀ ਤਰ੍ਹਾਂ ਨਾਲ ਦਿਮਾਗ ਦੀ ਬੀਮਾਰੀ ਹੈ ਪਰ ਸਾਡੇ ਸਿੱਟੇ ਦੱਸਦੇ ਹਨ ਕਿ ਇਹ ਧਾਰਣਾ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹੈ ਅਤੇ ਇਹ ਹਰੇਕ ਮਾਮਲੇ 'ਚ ਲਾਗੂ ਨਹੀਂ ਹੋ ਸਕਦਾ ਹੈ।
....ਤਾਂ ਇਸ ਲਈ ਮਰਦ ਨਹੀਂ ਜਾਂਦੇ ਡਾਕਟਰ ਦੇ ਕੋਲ
NEXT STORY