ਛੋਟੇ ਬੱਚਿਆਂ ਦੀ ਕੋਮਲ ਚਮੜੀ ਅਤੇ ਨਾਜ਼ੁਕ ਸਰੀਰ ਦੀ ਦੇਖਭਾਲ ਕਰਨ ਲਈ ਹਮੇਸ਼ਾ ਤੋਂ ਹੀ ਉਨ੍ਹਾਂ ਦੇ ਕੱਪੜਿਆਂ ਤੋਂ ਲੈ ਕੇ ਖਿਡੌਣਿਆਂ ਤੱਕ ਬਹੁਤ ਧਿਆਨ ਨਾਲ ਰੱਖੇ ਜਾਂਦੇ ਹਨ। ਜ਼ਿਆਦਾਤਰ ਦੇਖਿਆ ਗਿਆ ਹੈ ਨਵਜੰਮੇ ਬੱਚੇ ਨੂੰ ਮਾਂਵਾਂ ਸਿਰਹਾਣੇ 'ਤੇ ਉਨ੍ਹਾਂ ਨੂੰ ਸੁਲਾ ਦਿੰਦੀਆਂ ਹਨ ਪਰ ਅਜਿਹਾ ਕਰਨਾ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਵਧੀਆ ਹੋਵੇਗਾ ਕਿ ਤੁਸੀਂ ਛੋਟੇ ਬੱਚਿਆਂ ਨੂੰ ਬਿਸਤਰ 'ਤੇ ਸਿੱਧੇ ਹੀ ਸੁਲਾਓ।
1. ਬੱਚੇ ਦੀ ਸਰੀਰ ਨਾਜ਼ੁਕ ਹੁੰਦਾ ਹੈ ਇਸ ਲਈ ਸਿਰਹਾਣਾ ਲਗਾਉਣ ਨਾਲ ਉਨ੍ਹਾਂ ਦੀ ਸਾਹ ਨਲੀ ਅੰਦਰ ਨੂੰ ਮੁੜ ਕੇ ਦਬ ਸਕਦੀ ਹੈ।
2. ਸਿਰਹਾਣੇ ਨੂੰ ਲਗਾਉਣ ਨਾਲ ਬੱਚੇ 'ਚ ਅਚਾਨਕ ਬੇਬੀ ਡੈੱਥ ਸਿੰਡਰੋਮ ਹੋ ਸਕਦਾ ਹੈ।
3. ਫੈਂਸੀ ਸਿਰਹਾਣੇ ਗਰਮ ਹੁੰਦੇ ਹਨ ਅਤੇ ਇਹ ਸਿਰ 'ਚ ਗਰਮੀ ਪੈਦਾ ਕਰ ਸਕਦੇ ਹਨ ਅਤੇ ਇਹ ਕਈ ਵਾਰ ਜਾਨਲੇਵਾ ਵੀ ਹੋ ਸਕਦਾ ਹੈ।
4. ਸਿਰਹਾਣਾ ਲਗਾਉਣ ਨਾਲ ਬੱਚੇ ਦੀ ਧੌਣ ਮੁੜਨ ਦਾ ਡਰ ਰਹਿੰਦਾ ਹੈ। ਬੱਚਿਆਂ ਦੇ ਗਲੇ ਦੀ ਹੱਡੀ ਬਹੁਤ ਨਾਜ਼ੁਕ ਹੁੰਦੀ ਹੈ, ਅਜਿਹੇ 'ਚ ਸਿਰਹਾਣਾ ਲਗਾਉਣਾ, ਇਸ ਸਮੱਸਿਆ ਨੂੰ ਪੈਦਾ ਕਰ ਸਕਦਾ ਹੈ।
5. ਹਮੇਸ਼ਾ ਦੇਖਿਆ ਗਿਆ ਹੈ ਕਿ ਕਈ ਬੱਚਿਆਂ ਦੇ ਸਿਰਹਾਣਾ ਲਗਾਉਣਾ ਨਾਲ ਉਨ੍ਹਾਂ ਦਾ ਸਿਰ ਫਲੈਟ ਹੋ ਸਕਦਾ ਹੈ ਕਿਉਂਕਿ ਉਸ ਦੇ ਸਿਰ 'ਤੇ ਲਗਾਤਾਰ ਪ੍ਰੈੱਸ਼ਰ ਪੈਂਦਾ ਰਹਿੰਦਾ ਹੈ।
ਜ਼ੁਰਾਬਾਂ 'ਚ ਨਿੰਬੂ ਰੱਖਣ ਨਾਲ ਪੈਰ ਬਣਨਗੇ ਮੁਲਾਇਮ
NEXT STORY