ਪਾਰਟੀ 'ਚ ਜਾਣਾ ਹੋਵੇ, ਕਾਲਜ ਦਾ ਫੰਕਸ਼ਨ ਹੋਵੇ ਜਾਂ ਫਿਰ ਆਫਿਸ ਜਾਣਾ ਹੋਵੇ। ਮੇਕਅੱਪ ਕਰਨ ਤੋਂ ਬਾਅਦ ਹੇਅਰਸਟਾਈਲ ਨੂੰ ਲੈ ਕੇ ਹਰ ਲੜਕੀ ਪ੍ਰੇਸ਼ਾਨ ਰਹਿੰਦੀ ਹੈ। ਪਰ ਤੁਸੀਂ ਚਾਹੋ ਤਾਂ ਵਾਲਾਂ ਨੂੰ ਨੈਚੁਰਲ ਲੁੱਕ ਦੇ ਨਾਲ ਖੂਬਸੂਰਤ ਦਿਖਾ ਸਕਦੇ ਹੋ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਪਾਰਲਰ ਜਾਣ ਦੀ ਲੋੜ ਵੀ ਨਹੀਂ ਹੈ।
ਘਰ 'ਚ ਹੀ ਇਨ੍ਹਾਂ ਟਿਪਸ ਦੀ ਮਦਦ ਨਾਲ ਤੁਸੀਂ ਸੁੰਦਰ ਅਤੇ ਟਿਕਾਊ ਹੇਅਰਸਟਾਈਲ ਬਣਾ ਸਕਦੀ ਹੋ।
ਪਾਰਟੀ 'ਚ ਜਾਣਾ ਹੈ ਅਤੇ ਪਾਰਲਰ ਜਾਣ ਦਾ ਟਾਈਮ ਨਹੀਂ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਆਪਣੇ ਹੱਥਾਂ 'ਚ ਲੀਵ ਇਨ ਕੰਡੀਸ਼ਨਰ ਅਤੇ ਹੇਅਰ ਜੈੱਲ ਮਿਲਾ ਕੇ ਹਲਕੇ ਗਿੱਲੇ ਵਾਲਾਂ 'ਤੇ ਲਗਾਓ। ਹੁਣ ਡਿਫਯੂਜ਼ਰ ਨਾਲ ਵਾਲਾਂ ਨੂੰ ਹਲਕਾ ਸੁਕਾਓ। ਇਸ ਤਰ੍ਹਾਂ ਅੱਧੇ ਸੁੱਕੇ ਅਤੇ ਅੱਧੇ ਗਿਲੇ ਵਾਲ ਬਹੁਤ ਨੈਚੁਰਲ ਲੁੱਕ ਦੇਣਗੇ। ਬੱਸ ਸਾਈਡ ਪਾਰਟਿੰਗ ਕਰੋ ਤੁਸੀਂ ਪਾਰਟੀ ਲਈ ਤਿਆਰ ਹੋ।
ਦੋਸਤਾਂ ਦੇ ਨਾਲ ਘੁੰਮਣ ਦਾ ਪਲੈਨ ਬਣਾ ਲਿਆ ਹੈ ਪਰ ਬਿਖਰੇ-ਬੇਜਾਨ ਵਾਲ ਤੁਹਾਨੂੰ ਪ੍ਰੇਸ਼ਾਨ ਕਰ ਰਹੇ ਹਨ ਤਾਂ ਇਨ੍ਹਾਂ ਨੂੰ ਲੁਕਾਉਣ ਲਈ ਤੁਸੀਂ ਹੈਟ ਲਗਾ ਸਕਦੀ ਹੋ। ਹੈਟ ਲਗਾਉ ਤੋਂ ਪਹਿਲਾਂ ਵਾਲਾਂ 'ਚ ਸ਼ਾਈਨ ਸੀਰਮ ਲਗਾਓ। ਹੁਣ ਤੁਹਾਡੇ ਵਾਲਾਂ ਦੀ ਚਮਕ ਦੇਖ ਕੇ ਤੁਹਾਡੇ ਦੋਸਤ ਵੀ ਸੜ ਜਾਣਗੇ।
ਟ੍ਰੇਂਡੀ ਅਤੇ ਕੈਜੁਅਲ ਲੁੱਕ ਲਈ ਵੋਲਯੂਮਾਈਜ਼ਿੰਗ ਨਾਲ ਵਾਲ ਧੋਵੋ। ਫਿਰ ਹਲਕੇ ਗਿੱਲੇ ਵਾਲਾਂ ਨੂੰ ਆਖਰੀ ਸਿਰੇ 'ਤੇ ਥੋੜ੍ਹਾ ਜਿਹਾ ਸੀਰਮ
ਆਇਲੀ ਸਕਿੰਨ ਨੂੰ ਦੂਰ ਕਰਨਗੇ ਇਹ ਨੈਚੁਰਲ ਟੋਨਰ (ਤਸਵੀਰਾਂ)
NEXT STORY