ਗਰਮੀਆਂ ਦੇ ਮੌਸਮ 'ਚ ਹੈਲਥੀ ਖਾਣ ਦੀ ਜ਼ਰੂਰ ਹੁੰਦੀ ਹੈ, ਜਿਸ ਨਾਲ ਮੋਟਾਪਾ ਵੀ ਨਾ ਆਵੇ ਅਤੇ ਊਰਜਾ ਵੀ ਸਹੀ ਮਾਤਰਾ 'ਚ ਮਿਲਦੀ ਰਹੇ। ਗਰਮੀਆਂ ਦੇ ਮੌਸਮ 'ਚ ਤਾਂ ਉਂਝ ਵੀ ਕੁਝ ਖਾਣ ਨੂੰ ਮਨ ਨਹੀਂ ਕਰਦਾ। ਇਸ ਤਰ੍ਹਾਂ ਅਸੀਂ ਤੁਹਾਡੇ ਲਈ ਇਕ ਅਜਿਹੀ ਰੈਸਿਪੀ ਲੈ ਕੇ ਆਏ ਹਾਂ, ਜੋ ਬਣਦੀ ਵੀ ਛੇਤੀ ਹੈ ਅਤੇ ਖਾਣ 'ਚ ਵੀ ਹੈਲਥੀ ਹੈ।
ਸਮੱਗਰੀ :
♦ 1 ਕੱਪ ਕੱਚੇ ਚੋਲ
♦ 1/4 ਕੱਪ ਮਾਂਹ ਦੀ ਦਾਲ
♦ 1/4 ਕੱਪ ਕੱਟੀ ਹੋਈ ਮੂੰਗਫਲੀ
♦ 2 ਚਮਚ ਬਰੀਕ ਕੱਟਿਆ ਪਿਆਜ਼
♦ 1 ਚਮਚ ਰਾਈਂ
♦ 1 ਚਮਚ ਜ਼ੀਰਾ
♦ 2 ਬਰੀਕ ਕੱਟੀ ਹੋਈ ਹਰੀ ਮਿਰਚ
♦ 8 ਤੋਂ 10 ਕੜ੍ਹੀ ਪੱਤੇ
♦ ਚੁਟਕੀ ਭਰ ਹੀਂਗ
♦ 2 ਚਮਚ ਤੇਲ
♦ ਨਮਕ ਸੁਆਦ ਅਨੁਸਾਰ
♦ ਪਕਾਉਣ ਲਈ ਤੇਲ
ਵਿਧੀ :
♦ ਚੌਲ ਅਤੇ ਦਾਲ ਨੂੰ ਹਲਕੇ ਗਰਮ ਪਾਣੀ 'ਚ ਪਾ ਕ ਦੋ ਘੰਟੇ ਭਿਓ ਕੇ ਰੱਖ ਦਿਉ।
♦ ਫਿਰ 'ਚੋਂ ਪਾਣੀ ਕੱਢ ਅੱਧਾ ਕੱਪ ਪਾਣੀ ਦੀ ਮਦਦ ਨਾਲ ਪੇਸਟ ਬਣਾ ਲਓ। ਇਸ ਨੂੰ ਰਾਤ ਭਰ ਢੱਕ ਕੇ ਰੱਖ ਦਿਓ।
♦ ਅਗਲੇ ਦਿਨ ਛੋਟੀ ਕੜ੍ਹਾਹੀ 'ਚ ਤੇਲ ਪਾ ਕੇ ਗਰਮ ਕਰੋ। ਉਸ ਤੋਂ ਬਾਅਦ ਮੂੰਗਫਲੀ ਅਤੇ ਬਰੀਕ ਕੱਟੇ ਹੋਏ ਪਿਆਜ਼ ਪਾ ਕੇ ਤਿੰਨ ਮਿੰਟ ਤੱਕ ਪਕਾਓ।
♦ ਫਿਰ ਇਸ ਤੋਂ ਬਾਅਦ ਰਾਈ, ਜ਼ੀਰਾ, ਹਰੀ ਮਿਰਚ, ਕੜ੍ਹੀ ਪੱਤਾ ਅਤੇ ਹੀਂਗ ਪਾਓ।
♦ ਰਾਈ ਅਤੇ ਜ਼ੀਰੇ ਦੇ ਭੁੱਝਣ ਤੋਂ ਬਾਅਦ ਇਸ 'ਚ ਚਾਵਲ ਅਚੇ ਦਾਲ ਦੇ ਪੇਸਟ ਨੂੰ ਪਾ ਦਿਓ।
♦ ਗਾੜਾ ਘੋਲ ਬਣਾਉਣ ਦੇ ਲਈ ਪਾਣੀ ਪਾਓ ਅਤੇ ਨਮਕ ਪਾ ਕੇ ਵਧੀਆਂ ਤਰੀਕੇ ਨਾਲ ਮਿਲਾ ਲਓ।
♦ ਘੱਟ ਗੈਸ 'ਤੇ ਸਾਂਚੇ ਨੂੰ ਗਰਮ ਕਰੋ। ਇੱਕ ਚਮਚ ਘੋਲ ਇਸ ਸਾਂਚੇ 'ਚ ਪਾਉ ਅਤੇ ਸੁਨਹਿਰਾ ਹੋਣ ਤੱਕ ਇਸ ਨੂੰ ਪਕਾਓੁ।
♦ ਫਿਰ ਕੰਡੇ ਦੀ ਮਦਦ ਨਾਲ ਆਪੇ ਨੂੰ ਪਲਟ ਕੇ ਦੂਜੀ ਤਰਫ ਵੀ ਸੁਨਹਿਰੀ ਹੋਣ ਤੱਕ ਪਕਾਓ।
♦ ਬਾਕੀ ਬਚੀ ਸਮੱਗਰੀ ਨਾਲ ਵੀ ਇਹੀ ਪ੍ਰਕਿਰਿਆ ਅਪਣਾਓ।
♦ ਫਿਰ ਇਸ ਨੂੰ ਨਾਰੀਅਲ ਦੀ ਚਟਨੀ ਨਾਲ ਪਰੋਸੋ।
ਇਸ ਤਰ੍ਹਾਂ ਬਣਾਓ ਹੈਲਥੀ ਦਲੀਆ ਪੁਲਾਅ
NEXT STORY