ਚਮੜੀ ਦਾ ਧਿਆਨ ਰੱਖਣ ਲਈ ਜ਼ਿਆਦਾਤਰ ਲੜਕੀਆਂ ਦੀ ਪਹਿਲੀ ਪਸੰਦ ਹੈ ਘਰ 'ਚ ਤਿਆਰ ਕੀਤਾ ਗਿਆ ਫੇਸ ਮਾਸਕ। ਸਾਰੀਆਂ ਲੜੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਫੇਸ ਮਾਸਕ ਜ਼ਰੂਰ ਲਗਾਓ, ਜਿਸ ਨਾਲ ਉਨ੍ਹਾਂ ਦੀ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਚਿਹਰੇ 'ਤੇ ਚਮਕ ਆਵੇਗੀ। ਫੇਸ ਮਾਸਕ ਲਈ ਤੁਸੀਂ ਕਲੇ ਜਾਂ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਪੂਰੇ ਚਿਹਰੇ 'ਤੇ ਲਗਾਇਆ ਜਾਂਦਾ ਹੈ। ਇਸ 'ਚ ਦੋ ਸਮੱਗਰੀ ਵਰਤੀ ਜਾਂਦੀ ਹੈ ਉਹ ਚਿਹਰੇ ਲਈ ਸੇਫ ਮੰਨੀ ਜਾਂਦੀ ਹੈ। ਜ਼ਿਆਦਾਤਰ ਫੇਸ਼ੀਅਲ ਚਿਹਰੇ ਦੇ ਅੰਦਰੋਂ ਸਫਾਈ ਕਰਦਾ ਹੈ ਅਤੇ ਨਮੀ ਪ੍ਰਦਾਨ ਕਰਦੇ ਹਨ। ਜਦੋਂ ਮਾਸਕ ਨੂੰ ਚਿਹਰੇ ਤੋਂ ਸਾਫ ਕੀਤਾ ਜਾਂਦਾ ਹੈ ਕਿ ਉਹ ਮਾਸਕ ਆਪਣੇ ਨਾਲ-ਨਾਲ ਚਿਹਰੇ ਤੋਂ ਮ੍ਰਿਤਕ ਕੋਸ਼ਿਕਾ ਨੂੰ ਵੀ ਕੱਢ ਦਿੰਦਾ ਹੈ, ਜਿਸ ਨਾਲ ਚਿਹਰਾ ਬਿਲਕੁੱਲ ਸਾਫ, ਟਾਈਟ ਅਤੇ ਚਮਕਦਾਰ ਬਣ ਜਾਂਦਾ ਹੈ। ਇਸ ਨਾਲ ਚਿਹਰੇ 'ਤੇ ਪਈਆਂ ਧਾਰੀਆਂ ਜੋ ਝੁਰੜੀਆਂ ਦੇ ਨਾਲ ਹੁੰਦੀਆਂ ਹਨ, ਉਹ ਵੀ ਘੱਟ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਨੈਚੁਰਲ ਫੇਸ ਮਾਸਕ ਲਗਾਉਣਾ ਹੋਵੇ ਤਾਂ ਤੁਸੀਂ ਸਪਾ ਜਾ ਸਕਦੇ ਹੋ। ਇਥੇ ਤੁਸੀਂ ਰਿਲੈਕਸ ਹੋ ਕੇ ਮਾਸਕ ਲਗਵਾ ਕਰਦੇ ਹੋ ਅਤੇ ਇਥੇ ਉਹ ਤੁਹਾਨੂੰ ਇਕ ਸਪੈਸ਼ਲ ਟ੍ਰੀਟਮੈਂਟ ਅਤੇ ਚਿਹਰੇ ਦੀ ਮਾਲਿਸ਼ ਵੀ ਦੇਣਗੇ। ਚਿਹਰੇ 'ਤੇ ਮਾਸਕ ਲਗਾਉਣ ਤੋਂ ਪਹਿਲਾਂ ਉਸ ਨੂੰ ਸਾਫ ਕਰੋ ਅਤੇ ਫਿਰ ਹਲਕੇ ਗਰਮ ਪਾਣੀ ਨਾਲ ਧੋ ਲਓ, ਜਿਸ ਨਾਲ ਚਮੜੀ ਦੇ ਪੋਰਸ ਖੁੱਲ੍ਹ ਜਾਣ ਅਤੇ ਮਾਸਕ ਆਪਣਾ ਜਾਦੂ ਦਿਖਾ ਸਕੇ।
ਦਿਮਾਗ ਹੀ ਨਹੀਂ ਹੱਥਾਂ-ਪੈਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਔਟਿਜ਼ਮ
NEXT STORY