ਹੈਲਥ ਡੈਸਕ : ਲਿਵਰ ਸਰੀਰ ਦਾ ਇਕ ਜ਼ਰੂਰੀ ਅੰਗ ਹੈ। ਇਹ ਖੂਨ ਨੂੰ ਫਿਲਟਰ ਕਰਨ, ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬਣਾਈ ਰੱਖਣ 'ਚ ਅਹਿਮ ਰੋਲ ਅਦਾ ਕਰਦਾ ਹੈ। ਸਰੀਰ ਨੂੰ ਪੂਰਾ ਚੁਸਤ-ਫੁਰਤ ਰੱਖਣ 'ਚ ਲਿਵਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਲਿਵਰ ਦੀ ਦੇਖਭਾਲ ਨਾ ਕਰਨ 'ਤੇ ਲਿਵਰ 'ਫੈਟੀ' ਹੋ ਜਾਂਦਾ ਹੈ ਜਿਸ ਨਾਲ ਸਰੀਰ ਰੋਗਾਂ ਦਾ ਘਰ ਬਣਨਾ ਸ਼ੁਰੂ ਹੋ ਜਾਂਦਾ ਹੈ। ਮੋਟਾਪਾ, ਡਾਈਬਟੀਜ਼, ਹਾਈ ਬਲੱਡ ਪ੍ਰੈਸ਼ਰ ਲਿਵਰ ਫੈਟੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ
ਪੈਦਾ ਹੁੰਦੀਆਂ ਹਨ ਗੰਭੀਰ ਸਮੱਸਿਆਵਾਂ
ਫੈਟੀ ਲਿਵਰ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਕਿ ਲਿਵਰ ਦੀ ਸੋਜ (ਹੈਪੇਟਾਈਟਸ) ਫਾਈਬਰੋਸਿਸ, ਲਿਵਰ ਫੇਲ੍ਹ ਹੋਣਾ ਸਿਰੋਸਿਸ, ਅਤੇ ਲਿਵਰ ਦਾ ਕੈਂਸਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਸ਼ਰਾਬ, ਜੰਕ ਫੂਡ ਅਤੇ ਵੱਧ ਵਜ਼ਨ ਕਾਰਨ ਲਿਵਰ ਫੈਟੀ ਹੋ ਜਾਂਦਾ ਹੈ।
ਫੈਟੀ ਲਿਵਰ ਦੇ ਲੱਛਣ
ਲਿਵਰ ਫੈਟੀ ਹੋਣ ਨਾਲ ਸਰੀਰ ਨੂੰ ਥਕਾਨ ਮਹਿਸੂਸ ਹੁੰਦੀ ਹੈ। ਪੇਟ ਦੇ ਉਪਰੀ ਹਿੱਸੇ 'ਚ ਦਰਦ ਰਹਿਣ ਲੱਗਦਾ ਹੈ ਅਤੇ ਬੈਚੇਨੀ ਮਹਿਸੂਸ ਹੁੰਦੀ ਹੈ।ਜੇਕਰ ਸਰੀਰ 'ਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਚੈਕਅੱਪ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਲਿਵਰ ਫੈਟੀ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਲਿਵਰ ਨੂੰ ਫੈਟੀ ਹੋਣ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਵਜ਼ਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ਰਾਬ ਪੀਣ ਤੋਂ ਦੂਰੀ ਬਣਾ ਕੇ ਰੱਖੋ। ਜੰਕ ਫੂਡ ਖਾਣ ਦੀ ਬਜਾਏ ਘਰ ਦਾ ਬਣਿਆ ਭੋਜਨ ਖਾਣ ਨੂੰ ਤਰਜੀਹ ਦਿਓ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਤਰੀਕਿਆਂ ਨੂੰ ਰੋਜ਼ਾਨਾ ਲਾਈਫ ਸਟਾਈਲ ਦਾ ਹਿੱਸਾ ਬਣਾ ਕੇ ਲਿਵਰ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹਰਬਲ ਡਰਿੰਕਸ ਨੂੰ 'ਚਾਹ' ਕਹਿਣਾ ਗਲਤ, FSSAI ਨੇ ਕੰਪਨੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ
NEXT STORY