ਟੋਰਾਂਟੋ—ਬਚਪਨ 'ਚ ਮਾਤਾ-ਪਿਤਾ ਦੀ ਘਰੇਲੂ ਹਿੰਸਾ ਨੂੰ ਦੇਖਣ ਵਾਲੇ ਲੋਕਾਂ ਦੇ ਆਤਮਹੱਤਿਆ ਦੀ ਕੋਸ਼ਿਸ਼ ਦਾ ਖਤਰਾ ਵਧੇਰੇ ਹੁੰਦਾ ਹੈ। ਇਸ ਦੀ ਖੋਜ ਕਰਨ ਤੋਂ ਬਾਅਦ ਮੁੱਖ ਲੇਖਕ ਟੋਰਾਂਟੋ ਯੂਨੀਵਰਸਿਟੀ ਦੇ ਫੁਲਰ ਥਾਮਸਨ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਮਾਤਾ-ਪਿਤਾ ਲੰਬੇ ਸਮੇਂ ਤੱਕ ਚੱਲੀ ਘਰੇਲੂ ਹਿੰਸਾ ਅਤੇ ਬਾਅਦ 'ਚ ਬੱਚਿਆਂ 'ਚ ਆਤਮਹੱਤਿਆ ਦੀਆਂ ਕੋਸ਼ਿਸ਼ਾ ਬਾਰੇ ਬੱਚਿਆ ਦਾ ਜਿਸਮਾਨੀ ਉਤਪੀੜਨ ਜਾਂ ਉਨ੍ਹਾਂ ਦੀ ਮਾਨਸਿਕ ਬਿਮਾਰੀ ਚਾਨਣਾ ਪਾਵੇਗੀ।
ਹਾਲਾਂਕਿ, ਜਦੋਂ ਇਨ੍ਹਾਂ ਕਾਰਨਾਂ ਵੱਲ ਧਿਆਨ ਦਿੱਤਾ ਜਾਵੇਂ ਤਾਂ ਜਿਹੜੇ ਬਚਪਨ 'ਚ ਮਾਤਾ-ਪਿਤਾ ਦੀ ਘਰੇਲੂ ਹਿੰਸਾ ਦੇ ਗਵਾਹ ਬਣੇ ਹਨ ਉਹ ਦੁਗਣੇ ਤੋਂ ਜ਼ਿਆਦਾ ਆਤਮਹੱਤਿਆ ਦੀ ਕੋਸ਼ਿਸ਼ ਕਰ ਚੁੱਕੇ ਸਨ।
ਮਾਤਾ-ਪਿਤਾ ਦੀ ਘਰੇਲੂ ਹਿੰਸਾ ਨੂੰ ਪੁਰਾਣੀ ਉਦੋਂ ਕਿਹਾ ਜਾਵੇਗਾ, ਜਦੋਂ ਬੱਚੇ ਦੀ ਉਮਰ 16 ਸਾਲ ਹੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ 10 ਵਾਰ ਤੋਂ ਜ਼ਿਆਦਾ ਹੋ ਚੁੱਕਿਆ ਹੋਵੇ। ਅਧਿਐਨ ਦੇ ਚੱਲਦਿਆਂ ਪਤਾ ਚੱਲਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਘਰੇਲੂ ਹਿੰਸਾ ਦੇਖੀ ਹੁੰਦੀ ਹੈ, ਉਨ੍ਹਾਂ ਨੌਜਵਾਨਾਂ ਦੀ ਜਿੰਦਗੀ 'ਚ ਆਤਮਹੱਤਿਆ ਕਰਨ ਦੀ ਕੋਸ਼ਿਸ਼ ਵੀ 17.3 ਫੀਸਦੀ ਵੱਧ ਜਾਂਦੀ ਹੈ। ਜਦ ਕਿ ਇਸਦੇ ਉਲਟ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਨਹੀਂ ਦੇਖਿਆ ਹੁੰਦਾ ਹੈ ਉਨ੍ਹਾਂ ਚੋਂ ਅਜਿਹੀ ਪ੍ਰਵਿਰਤੀ 2.3 ਫੀਸਦੀ ਦੀ ਹੁੰਦੀ ਹੈ। ਫੁਲਰ ਥਾਮਸਨ ਨੇ ਕਿਹਾ ਕਿ ਜਦੋਂ ਘਰ 'ਚ ਘਰੇਲੂ ਲੜਾਈ ਪੁਰਾਣੀ ਹੋਵੇ ਤਾਂ ਬੱਚਿਆ 'ਚ ਲੰਬੇ ਸਮੇਂ ਨਕਾਰਾਤਮਕ ਨਤੀਜਾ ਆਉਣ ਦਾ ਖਤਰਾ ਰਹਿੰਦਾ ਹੈ। ਇਹ ਸਥਿਤੀ ਉਸ ਸਮੇਂ ਵੀ ਹੁੰਦੀ ਹੈ ਜਦੋਂ ਉਨ੍ਹਾਂ ਨਾਲ ਕਿਸੇ ਵੀ ਕਿਸਮ ਦੀ ਬਦਸਲੂਕੀ ਨਾ ਹੋਈ ਹੋਵੇ।
ਜਨਮ ਸਮੇਂ ਘੱਟ ਭਾਰ ਵਾਲੀਆਂ ਔਰਤਾਂ ਦੇ ਗਰਭ ਅਵੱਸਥਾ 'ਚ ਸਿਹਤ ਨੂੰ ਹੋ ਸਕਦੈ ਖਤਰਾ
NEXT STORY