ਕਿੰਨੀ ਵੀ ਕੋਸ਼ਿਸ਼ ਕੀਤੀ ਜਾਵੇ ਇਸ ਤਸਵੀਰ 'ਚ ਮੌਜੂਦ ਤਿੰਨ ਲੜਕੀਆਂ ਨੂੰ ਸ਼ਾਇਦ ਹੀ ਕੋਈ ਲੱਭ ਸਕਦਾ ਹੈ। ਕੋਈ ਖਲੀਫਾ ਜ਼ਰੂਰ ਇਸ ਨਾਮੁਮਕਿਨ ਭਾਲ ਨੂੰ ਪੂਰਾ ਕਰ ਸਕਦਾ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਇਹ ਤਸਵੀਰ ਇੰਟਰਨੈੱਟ 'ਤੇ ਬਹੁਤ ਵਾਇਰਲ ਹੋ ਰਹੀ ਹੈ।
ਦਰਅਸਲ ਇਹ ਇਤਾਲਵੀ ਕਲਾਕਾਰ ਜੋਹਾਨਸ ਸਟੋਇਟਰ (Johannes Stoetter) ਦੀ ਜਿਊਂਦੀ-ਜਾਗਦੀ ਕਲਾਕ੍ਰਿਤੀ (moving installation) ਹੈ। ਯੂ-ਟਿਊਬ 'ਤੇ 5 ਜੂਨ ਨੂੰ ਅਪਲੋਡ ਕੀਤੀ ਗਈ ਇਸ ਵੀਡੀਓ ਨੂੰ ਖ਼ਬਰ ਲਿਖੇ ਜਾਣ ਤੱਕ 616,281 ਵਾਰ ਦੇਖਿਆ ਜਾ ਚੁੱਕਿਆ ਹੈ। ਤੁਸੀਂ ਵੀ ਜੇਕਰ ਭਾਲ ਖ਼ਤਮ ਕਰ ਚੁੱਕੇ ਹੋ ਤਾਂ ਵੀਡੀਓ 'ਚ ਵੇਖੋ ਕਿੱਥੇ ਹਨ ਉਹ ਲੁੱਕੀਆਂ ਹੋਈਆਂ 3 ਲੜਕੀਆਂ।
ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਬਹੁਤ ਕੰਮ ਦੀ ਚੀਜ਼ ਹੈ ਇਹ
NEXT STORY