ਮੁੰਬਈ— ਦੁਨੀਆਂ 'ਚ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਹਰਿਆਲੀ ਪਸੰਦ ਹੁੰਦੀ ਹੈ। ਇਸ ਲਈ ਉਹ ਆਪਣੇ ਘਰ 'ਚ ਬਗੀਚਾ ਬਣਾਉਂਦੇ ਹਨ ਤਾਂ ਜੋ ਘਰ 'ਚ ਤਾਜਗੀ ਦਾ ਮਾਹੌਲ ਬਣਿਆ ਰਹੇ। ਪਰ ਕੀ ਤੁਹਾਨੂੰ ਪਤਾ ਹੈ ਇਕ ਜਗ੍ਹਾਂ ਇਸ ਤਰ੍ਹਾਂ ਦੀ ਵੀ ਹੈ, ਜਿੱਥੇ ਲੋਕ ਆਪਣੇ ਘਰ ਦੀ ਛੱਤ 'ਤੇ ਘਾਹ ਉਗਾਉਂਦੇ ਹਨ। ਸਕੈਡਿਨੋਵਿਆਈ ਦੇਸ਼ 'ਚ ਘਾਹ ਉਗਾਉਂਣਾ ਆਮ ਗੱਲ ਹੈ
ਇਥੇ ਦੇ ਜ਼ਿਆਦਾਤਰ ਘਰਾਂ ਦਾ ਨਿਰਮਾਣ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਛੱਤ 'ਤੇ ਹਰਿਆਲੀ ਨਜ਼ਰ ਆ ਸਕੇ। ਇਨ੍ਹਾਂ ਦੇਸ਼ਾਂ 'ਚ ਹਰ ਸਾਲ ਹਰੀ ਭਰੀ ਅਤੇ ਸੁੰਦਰ ਛੱਤ ਦੇ ਲਈ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਛੱਤ 'ਤੇ ਹਰਿਆਲੀ ਦੇ ਕੁੱਝ ਫਾਇਦੇ ਵੀ ਹਨ ਜਿਸ ਤਰ੍ਹਾਂ ਕਿ ਗਰਮੀਆਂ 'ਚ ਘਰ ਦੇ ਅੰਦਰ ਤਾਪਮਾਨ ਠੀਕ ਰਹਿੰਦਾ ਹੈ ਅਤੇ ਏ. ਸੀ. ਦੀ ਜ਼ਰੂਰਤ ਵੀ ਨਹੀਂ ਪੈਂਦੀ।
1. ਹੋਫਸਕਿਰਕਜਾ ਆਇਸਲੈਂਡ
ਇਹ ਘਰ ਦੇਖਣ 'ਚ ਬਹੁਤ ਹੀ ਵਧੀਆ ਲੱਗਦੇ ਹਨ। ਨਾਲ ਹੀ ਇਨ੍ਹਾਂ ਦੇ ਬਹੁਤ ਸਾਰੇ ਫਾਇਦੇ ਵੀ ਹਨ।
2. ਥਾਜੋਰਸਰਦਾਲੁਰ ਆਇਸਲੈਂਡ
ਇੱਥੇ ਘਰ ਘਾਹ ਨਾਲ ਢੱਕੇ ਹੁੰਦੇ ਹਨ, ਜਿਵੇਂ ਪਹਾੜ ਹਰਿਆਲੀ ਨਾਲ ਘਿਰੇ ਹੁੰਦੇ ਹਨ।
3. ਸਕਾਲਹੋਲਟ ਆਇਸਲੈਂਡ
ਲੱਕੜ ਦੇ ਬਣੇ ਇਨ੍ਹਾਂ ਘਰਾਂ ਦੀਆਂ ਛੱਤਾਂ 'ਤੇ ਘਾਹ ਉੱਗਾਇਆ ਜਾਂਦਾ ਹੈ।
4. ਵਤਨਾਜੋਕੁਲ ਨੈਸ਼ਨਲ ਪਾਰਕ ਆਇਸਲੈਂਡ
ਇਨ੍ਹਾਂ ਘਰਾਂ 'ਚ ਘਾਹ ਉੱਗਾਣ ਦਾ ਇਕ ਫਾਇਦਾ ਹੈ ਕਿ ਇੱਥੇ ਗਰਮੀ ਅਤੇ ਸਰਦੀ ਦਾ ਅਹਿਸਾਸ ਨਹੀਂ ਹੁੰਦਾ।
5. ਰਿੰਨਡੋਲਸਟਰਾ ਨਾਰਵੇ
ਨਾਰਵੇ ਦੇ ਇਨ੍ਹਾਂ ਘਰਾਂ ਨੂੰ ਦੇਖਕੇ ਇੱਥੇ ਰਹਿਣ ਦਾ ਮਨ ਕਰਨ ਲੱਗਦਾ ਹੈ।
ਇਸ ਪਿੰਡ ਦੀਆਂ ਔਰਤਾਂ ਦੇ ਵਾਲ ਹੁੰਦੇ ਹਨ 7 ਫੁੱਟ ਲੰਬੇ
NEXT STORY