ਮੁੰਬਈ— ਨਮਕ ਦਾ ਇਸਤੇਮਾਲ ਤਾਂ ਸਦੀਆਂ ਤੋਂ ਕੀਤਾ ਜਾ ਰਿਹਾ ਹੈ। ਨਮਕ ਨੂੰ ਖਾਣਾ ਪਕਾਉਣ ਦੇ ਇਲਾਵਾ ਹੋਰ ਵੀ ਦੂਸਰੇ ਕੰਮਾਂ 'ਚ ਵਰਤਿਆਂ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਨਮਕ ਨੂੰ ਹੋਰ ਕੰਮਾਂ 'ਚ ਕਿਵੇ ਵਰਤ ਸਕਦੇ ਹਾਂ। ਜਿਸ ਦੇ ਬਾਰੇ 'ਚ ਸ਼ਇਦ ਤੁਹਾਨੂੰ ਨਹੀਂ ਪਤਾ ਹੋਵੇਗਾ।
1. ਫਲਾਂ ਨੂੰ ਤਾਜਾ ਰੱਖੋ
ਫਲਾਂ ਨੂੰ ਨਮਕ ਵਾਲੇ ਪਾਣੀ 'ਚ ਭਿਓ ਦਿਓ। ਉਸਦੇ ਬਾਅਦ ਉਨ੍ਹਾਂ ਨੂੰ ਬਿਨ੍ਹਾਂ ਸਾਫ ਕੀਤੇ ਰੱਖ ਦਿਓ। ਅਜਿਹਾ ਕਰਨ ਨਾਲ ਫਲ ਜ਼ਿਆਦਾ ਦਿਨਾਂ ਤੱਕ ਤਾਜਾ ਰਹਿੰਦੇ ਹਨ।
2. ਰਸੋਈ ਦਾ ਸਿੰਕ ਸਾਫ ਕਰੋ
ਜੇਕਰ ਤੁਹਾਡੇ ਘਰ ਦੀ ਰਸੋਈ ਦਾ ਸਿੰਕ ਗੰਦਾ ਹੋ ਗਿਆ ਹੈ ਤਾਂ ਗਰਮ ਪਾਣੀ 'ਚ ਨਮਕ ਨੂੰ ਮਿਲਾ ਕੇ ਸਿੰਕ ਨੂੰ ਸਾਫ ਕਰੋ। ਅਜਿਹਾ ਕਰਨ ਨਾਲ ਸਿੰਕ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।
3. ਦਾਗ-ਧੱਬੇ ਦੂਰ ਕਰੇ
ਨਮਕ ਦੀ ਵਰਤੋਂ ਨਾਲ ਤੁਸੀਂ ਦਾਗ-ਧੱਬਿਆਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਪਾਣੀ 'ਚ ਨਮਕ ਦਾ ਗਾੜਾ ਘੋਲ ਬਣਾ ਲਓ। ਫਿਰ ਇਸ ਨੂੰ ਦਾਗ ਵਾਲੀ ਜਗ੍ਹਾ 'ਤੇ ਹਲਕੇ ਹੱਥਾਂ ਨਾਲ ਰਗੜੋ। ਇਸਦੇ ਇਲਾਵਾ ਫਿੱਕੇ ਕੱਪੜਿਆਂ 'ਚ ਚਮਕ ਲਿਆਉਣ ਦੇ ਲਈ ਵੀ ਨਮਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
4. ਚਮੜੀ ਸੜ ਜਾਣ 'ਤੇ
ਜੇਕਰ ਤੁਹਾਡੀ ਚਮੜੀ ਸੜ ਜਾਂਦੀ ਹੈ ਤਾਂ ਨਮਕ ਤੁਹਾਨੂੰ ਜਲਦੀ ਰਾਹਤ ਦੇਣ ਦਾ ਕੰਮ ਕਰਦਾ ਹੈ। ਨਮਕ ਨੂੰ ਤੁਸੀਂ ਸੜੀ ਹੋਈ ਥਾਂ 'ਤੇ ਲਗਾ ਕੇ ਕਿਸੇ ਚੀਜ਼ ਦੀ ਮਦਦ ਨਾਲ ਢੱਕ ਲਓ।
5. ਦੰਦਾਂ ਦੇ ਲਈ
ਜੇਕਰ ਤੁਸੀਂ ਸਫੇਦ ਅਤੇ ਚਮਕਦਾਰ ਦੰਦ ਚਾਹੁੰਦੇ ਹੋ ਤਾਂ ਨਮਕ ਦੀ ਵਰਤੋਂ ਕਰੋ। ਨਮਕ ਅਤੇ ਬੇਕਿੰਗ ਪਾਊਡਰ ਨੂੰ ਮਿਲਾਕੇ ਦੰਦਾਂ 'ਤੇ ਮੰਜਨ ਕੀਤਾ ਜਾ ਸਕਦਾ ਹੈ। ਇਸਦੇ ਇਲਾਵਾ ਨਮਕ ਨੂੰ ਪਾਣੀ 'ਚ ਮਿਲਾਕੇ ਵੀ ਗਰਾਰੇ ਕਰ ਸਕਦੇ ਹੋ । ਇਸ ਤਰ੍ਹਾਂ ਕਰਨ ਨਾਲ ਮੂੰਹ ਚੋਂ ਬਦਬੂ ਆਉਣੀ ਬੰਦ ਹੈ ਜਾਂਦੀ ਹੈ।
ਕਾਜੂ ਅਤੇ ਬਾਦਾਮ ਖਾਣ ਨਾਲ ਹੁੰਦੇ ਹਨ ਇਹ ਨੁਕਸਾਨ
NEXT STORY