ਨਵੀਂ ਦਿੱਲੀ—ਚਿਹਰੇ ਦੀ ਡੈੱਡ ਸਕਿਨ ਕੱਢਣ ਲਈ ਲੜਕੀਆਂ ਪਾਰਲਰ ਜਾ ਕੇ ਟਾਈਮ-ਟੂ-ਟਾਈਮ ਫੇਸ਼ੀਅਲ ਕਰਵਾਉਂਦੀਆਂ ਹਨ। ਇਸ ਨਾਲ ਨਾ ਸਿਰਫ ਧੂੜ-ਮਿੱਟੀ ਸਗੋਂ ਡੈੱਡ ਸਕਿਨ ਵੀ ਨਿਕਲ ਜਾਂਦੀ ਹੈ ਜਿਸ ਨਾਲ ਚਿਹਰੇ 'ਤੇ ਗਲੋਅ ਆਉਂਦਾ ਹੈ। ਪਰ ਤੁਸੀਂ ਪੈਸੇ ਖਰਚ ਕਰਨ ਦੀ ਬਜਾਏ ਘਰ 'ਚ ਹੀ ਪਾਰਲਰ ਵਰਗਾ ਨਿਖਾਰ ਪਾ ਸਕਦੀ ਹੋ, ਉਹ ਵੀ ਬਿਨ੍ਹਾਂ ਕਿਸੇ ਸਾਈਡ ਇੰਫੈਕਟਸ ਦੇ।
ਚੱਲੋ ਅੱਜ ਅਸੀਂ ਤੁਹਾਨੂੰ ਘਰ 'ਚ ਹੀ ਇਕ ਅਜਿਹਾ ਪੈਕ ਬਣਾਉਣਾ ਸਿਖਾਉਂਦੇ ਹਾਂ ਜਿਸ ਨਾਲ ਤੁਸੀਂ ਪਾਰਲਰ ਵਰਗਾ ਨਿਖਾਰ ਪਾ ਸਕਦੀ ਹੋ।
ਸਮੱਗਰੀ—
ਚੌਲਾਂ ਦਾ ਆਟਾ- 1 ਟੇਬਲ ਸਪੂਨ
ਸ਼ਹਿਦ-1 ਟੀ ਸਪੂਨ
ਕੇਲਾ-1
ਬਾਦਾਮ-5
ਕਿਸ਼ਮਿਸ਼-5-6
ਕੱਚਾ ਦੁੱਧ ਲੋੜ ਅਨੁਸਾਰ
ਬਣਾਉਣ ਦਾ ਤਾਰੀਕਾ
ਪਹਿਲਾਂ ਕੇਲੇ ਨੂੰ ਛਿੱਲ ਕੇ ਕੱਟ ਕੇ ਕੌਲੀ 'ਚ ਪਾਓ। ਹੁਣ ਇਸ 'ਚ ਕਿਸ਼ਮਿਸ਼ ਅਤੇ ਬਾਦਾਮ ਨੂੰ ਧੋ ਕੇ ਪਾਓ। ਇਸ 'ਚ ਕੱਚਾ ਦੁੱਧ ਪਾ ਕੇ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਓ।
ਵਰਤੋਂ ਕਰਨ ਦਾ ਤਾਰੀਕਾ
—ਸਭ ਤੋਂ ਪਹਿਲਾਂ ਗੁਲਾਬ ਜਲ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰੋ।
—ਹੁਣ ਚਿਹਰੇ 'ਤੇ ਚੌਲਾਂ ਦਾ ਆਟਾ, ਸ਼ਹਿਦ ਅਤੇ ਕੱਚਾ ਦੁੱਧ ਮਿਕਸ ਕਰਕੇ ਚਿਹਰੇ 'ਤੇ 15 ਮਿੰਟ ਸਕਰੱਬ ਕਰੋ ਅਤੇ ਫਿਰ ਚਿਹਰਾ ਧੋ ਲਓ।
—ਹੁਣ ਕੇਲੇ ਦੇ ਛਿਲਕੇ 'ਤੇ ਹਲਕਾ ਜਿਹਾ ਮਿਸ਼ਰਨ ਲੈ ਕੇ ਚਿਹਰੇ ਦੀ 10 ਮਿੰਟ ਤੱਕ ਮਾਲਿਸ਼ ਕਰੋ। ਹੁਣ ਪੈਕ ਦੀ ਮੋਟੀ ਲੇਅਰ ਲਗਾ ਕੇ ਇਸ ਨੂੰ 30 ਮਿੰਟ ਲਈ ਛੱਡ ਦਿਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।
ਧਿਆਨ 'ਚ ਰੱਖੋ ਇਹ ਗੱਲ
ਉਂਝ ਤਾਂ ਇਸ ਪੈਕ ਨਾਲ ਸਕਿਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਇਹ ਜ਼ਰੂਰ ਚੈੱਕ ਕਰ ਲਓ ਕਿ ਪੈਕ 'ਚ ਵਰਤੋਂ ਹੋਣ ਵਾਲਾ ਸਾਮਾਨ ਤੁਹਾਡੀ ਸਕਿਨ 'ਤੇ ਠੀਕ ਰਹਿੰਦਾ ਹੈ।
ਸ਼ਹਿਨਾਜ਼ ਹੁਸੈਨ ਦੇ ਟਿਪਸ: ਕੋਰੋਨਾ ਕਾਲ 'ਚ ਹੋ ਰਹੀ ਹੈ ਮਾਸਕ ਨਾਲ ਐਲਰਜੀ ਤਾਂ ਕੀ ਕਰੀਏ?
NEXT STORY