ਜਲੰਧਰ: ਖ਼ੂਬਸੂਰਤ ਅਤੇ ਚਮਕਦੀ ਸਕਿਨ ਕੌਣ ਨਹੀਂ ਚਾਹੁੰਦਾ। ਇਹ ਇੱਛਾ ਪੂਰੀ ਕਰਨ ਲਈ ਲੋਕ ਕੀ-ਕੀ ਤਰੀਕੇ ਨਹੀਂ ਅਪਣਾਉਂਦੇ, ਇੱਥੋਂ ਤੱਕ ਕਿ ਮਹਿੰਗੇ ਤੋਂ ਮਹਿੰਗੇ ਪ੍ਰਾਡੈਕਟ ਵੀ ਖਰੀਦਦੇ ਹਨ। ਕਈ ਵਾਰ ਇਨ੍ਹਾਂ ਮਹਿੰਗੇ ਪ੍ਰਾਡੈਕਟਸ ਨਾਲ ਸਕਿਨ ਨੂੰ ਨੁਕਸਾਨ ਵੀ ਪਹੁੰਚਦਾ ਹੈ ਇਸ ਦੀ ਵਜ੍ਹਾ ਉਨ੍ਹਾਂ 'ਚ ਮੌਜੂਦ ਨੁਕਸਾਨਦਾਇਕ ਕੈਮੀਕਲ ਹੁੰਦੇ ਹਨ।
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸਰ੍ਹੋਂ ਦਾ ਸਾਗ, ਸਰੀਰ ਨੂੰ ਹੋਣਗੇ ਬੇਹੱਦ ਲਾਭ
ਇਨ੍ਹਾਂ ਕੈਮੀਕਲਜ਼ ਕਰਕੇ ਸਕਿਨ ਸਬੰਧੀ ਮੁਹਾਂਸੇ ਅਤੇ ਹੋਰ ਸਮੱਸਿਆਵਾਂ ਆਉਣ ਲੱਗਦੀਆਂ ਹਨ। ਅਜਿਹੇ 'ਚ ਤੁਸੀਂ ਘਰ 'ਚ ਬਣੇ ਉਪਾਵਾਂ ਦਾ ਇਸਤੇਮਾਲ ਕਰੋਗੇ ਤਾਂ ਸਾਈਡ-ਇਫੈਕਟ ਹੋਣ ਦੇ ਚਾਂਸ ਘੱਟ ਜਾਂਦੇ ਹਨ। ਅਸੀਂ ਤੁਹਾਨੂੰ ਅੱਜ ਦੱਸ ਰਹੇ ਹਾਂ ਕੌਫੀ ਫੇਸਪੈਕ ਬਾਰੇ। ਕੌਫੀ ਫੇਸਪੈਕ ਨਾ ਸਿਰਫ਼ ਸਕਿਨ 'ਤੇ ਜੰਮੇ ਡੈੱਡ ਸੈੱਲਜ਼ ਹਟਾਉਣ 'ਚ ਮਦਦ ਕਰਦਾ ਹੈ ਬਲਕਿ ਸਕਿਨ ਨੂੰ ਮੁੜ ਜਿਊਂਦੀ ਵੀ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ।
ਕੌਫੀ ਨਾਲ ਮੌਜੂਦ ਤੱਤ ਡੈੱਡ ਸਕਿਨ ਹਟਾਉਣ 'ਚ ਮਦਦ ਕਰਦੇ ਹਨ। ਡੈੱਡ ਸਕਿਨ ਨਾ ਸਿਰਫ਼ ਖ਼ੂਬਸੂਰਤੀ ਘਟਾਉਂਦੀ ਹੈ ਬਲਕਿ ਚਮੜੀ ਨੂੰ ਬੇਜਾਨ ਤੇ ਰੁੱਖਾ ਵੀ ਬਣਾਉਂਦੀ ਹੈ। ਇਸ ਲਈ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਕੌਫੀ ਨਾਲ ਬਣੇ ਫੇਸਪੈਕ ਦਾ ਇਸਤੇਮਾਲ ਜ਼ਰੂਰ ਕਰੋ।
ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਪੱਥਰੀ ਦੀ ਸਮੱਸਿਆ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਐਂਟੀ-ਆਕਸੀਡੈਂਟ- ਕੌਫੀ 'ਚ ਮੌਜੂਦ ਐਂਟੀ-ਆਕਸੀਡੈਂਟ ਸਕਿਨ ਲਈ ਕਾਫ਼ੀ ਫ਼ਾਇਦੇਮੰਦ ਹਨ। ਇਹ ਚਮੜੀ ਨੂੰ ਲੋੜੀਂਦਾ ਪੋਸ਼ਣ ਪ੍ਰਦਾਨ ਕਰਦੇ ਹਨ। ਨਾਲ ਹੀ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ
ਦਿਵਾਉਂਦੇ ਹਨ। ਕੌਫੀ ਪੋਰਜ਼ 'ਚ ਮੌਜੂਦ ਗੰਦਗੀ ਤੱਕ ਬਾਹਰ ਕੱਢ ਦਿੰਦੀ ਹੈ।
ਚਮਕਦੀ ਸਕਿਨ: ਕੌਫੀ ਫੇਸਪੈਕ ਤੁਹਾਡੀ ਮੁਰਝਾਈ ਸਕਿਨ 'ਤੇ ਗਲੋਅ ਲਿਆਉਂਦਾ ਹੈ। ਇਹ ਫੇਸਪੈਕ ਸਕਿਨ ਦੀ ਚਮਕ ਵਧਾਉਂਦਾ ਹੈ, ਨਾਲ ਹੀ ਸਕਿਨ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਉਣ 'ਚ ਵੀ ਮਦਦ ਕਰਦਾ ਹੈ।
ਟੈਨਿੰਗ: ਕੌਫੀ ਟੈਨਿੰਗ ਘਟਾਉਣ 'ਚ ਵੀ ਮਦਦਗਾਰ ਹੈ। ਨਾਲ ਹੀ ਸਨ ਬਰਨ ਨੂੰ ਵੀ ਬਿਹਤਰ ਕਰਦਾ ਹੈ। ਇਸ ਤੋਂ ਇਲਾਵਾ ਸਕਿਨ 'ਤੇ ਮੌਜੂਦ ਲਾਲੀਪਣ ਅਤੇ ਸੋਜ਼ਿਸ਼ ਵੀ ਘਟਾਉਂਦਾ ਹੈ। ਇੱਥੋਂ ਤੱਕ ਕਿ ਕੌਫੀ ਫੇਸਪੈਕ ਸਨਬਰਨ ਕਾਰਨ ਹੋਣ ਵਾਲੀ ਜਲਨ ਨੂੰ ਵੀ ਘਟਾਉਂਦਾ ਹੈ।
ਸਰਦੀਆਂ 'ਚ ਜ਼ਰੂਰ ਖਾਓ ਸਰ੍ਹੋਂ ਦਾ ਸਾਗ, ਸਰੀਰ ਨੂੰ ਹੋਣਗੇ ਬੇਹੱਦ ਲਾਭ
NEXT STORY