ਨਵੀਂ ਦਿੱਲੀ— ਨਹੁੰ ਜਿਥੇ ਹੱਥਾਂ ਦੀ ਸੁੰਦਰਤਾ ਵਧਾਉਂਦੇ ਹਨ, ਉਥੇ ਲਾਪ੍ਰਵਾਹੀ ਵਰਤਣ ਨਾਲ ਸਿਹਤ ਤੇ ਮਾੜਾ ਪ੍ਰਭਾਵ ਵੀ ਪਾਉਂਦੇ ਹਨ। ਗੁਲਾਬੀ ਸਾਫ਼-ਸੁਥਰੇ ਨਹੁੰ ਸਾਰਿਆਂ ਦਾ ਮਨ ਮੋਹ ਲੈਂਦੇ ਹਨ। ਨਹੁੰਆਂ ਦੀ ਸਹੀ ਦੇਖਭਾਲ ਇਨਸਾਨ ਦੇ ਸਲੀਕੇ ਨੂੰ ਦਰਸਾਉਂਦੀ ਹੈ। ਤੁਸੀ ਵੀ ਨਹੁੰਆਂ ਦੀ ਸਹੀ ਦੇਖਭਾਲ ਕਰ ਕੇ ਤੰਦਰੁਸਤ ਬਣ ਸਕਦੇ ਹੋ। ਜੇਕਰ ਤੁਹਾਨੂੰ ਲੰਮੇ ਨਹੁੰਆਂ ਦਾ ਸ਼ੌਕ ਹੈ ਤਾਂ ਉਨ੍ਹਾਂ ਨੂੰ ਹਮੇਸ਼ਾ ਸਹੀ ਆਕਾਰ ਵਿਚ ਕੱਟ ਕੇ ਰੱਖੋ ਅਤੇ ਉਨ੍ਹਾਂ ਵਿਚ ਮੈਲ ਜਮ੍ਹਾਂ ਨਾ ਹੋਣ ਦਿਓ। ਜੇਕਰ ਤੁਹਾਨੂੰ ਲੰਮੇ ਨਹੁੰ ਨਹੀਂ ਪਸੰਦ ਤਾਂ ਉਨ੍ਹਾਂ ਨੂੰ ਚਾਰ-ਪੰਜ ਦਿਨਾਂ ਦੇ ਫ਼ਰਕ 'ਤੇ ਕਟਦੇ ਰਹੋ ਤਾਂ ਜੋ ਉਨ੍ਹਾਂ ਵਿਚ ਗੰਦ ਇਕੱਠਾ ਨਾ ਹੋ ਸਕੇ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਨਹੁੰਆਂ ਦੇ ਆਲੇ-ਦੁਆਲੇ ਦੀ ਵਧੀ ਹੋਈ ਚਮੜੀ ਨੂੰ ਖਿੱਚ ਕੇ ਨਾ ਪੁੱਟੋ। ਇਸ ਨਾਲ ਇਨਫ਼ੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਸੋਜ ਅਤੇ ਦਰਦ ਵੀ ਹੋ ਸਕਦੀ ਹੈ। ਵਧੀ ਹੋਈ ਚਮੜੀ ਨੂੰ ਉਤਾਰਨ ਲਈ ਕੋਸੇ ਪਾਣੀ ਵਿਚ ਥੋੜਾ ਜਿਹਾ ਸ਼ੈਂਪੂ ਪਾ ਕੇ ਹੱਥਾਂ ਨੂੰ ਗਿੱਲੇ ਕਰ ਲਓ। ਇਸ ਨਾਲ ਹੌਲੀ ਜਿਹੇ ਆਪਣੇ-ਆਪ ਹੀ ਚਮੜੀ ਉਤਰ ਜਾਵੇਗੀ। ਗੰਦੇ ਨਹੁੰਆਂ ਨਾਲ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਖਾਣਾ ਖਾਂਦੇ ਸਮੇਂ ਨਹੁੰਆਂ ਵਿਚ ਫਸੀ ਗੰਦਗੀ ਢਿੱਡ ਖ਼ਰਾਬ ਕਰ ਸਕਦੀ ਹੈ ਅਤੇ ਢਿੱਡ ਵਿਚ ਕੀੜੇ ਪੈਦਾ ਹੋ ਸਕਦੇ ਹਨ। ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਓ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਨਹੁੰਆਂ ਨੂੰ ਕਦੇ ਵੀ ਮੂੰਹ ਨਾਲ ਕੁਤਰਨਾ ਨਹੀਂ ਚਾਹੀਦਾ। ਨਹੁੰ ਜਲਦੀ ਟੁੱਟਣ ਦੀ ਸੂਰਤ ਵਿਚ ਵਿਟਾਮਿਨ ਬੀ-12 ਅਤੇ ਕੈਲਸ਼ੀਅਮ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਨਹੁੰਆਂ ਦੀ ਚਮਕ ਕਾਇਮ ਰੱਖਣ ਲਈ ਨਹੁੰਆਂ ਉਤੇ ਨਿੰਬੂਆਂ ਦੇ ਛਿਲਕੇ ਨੂੰ ਰਗੜਨਾ ਚਾਹੀਦਾ ਹੈ ਤੇ ਫਿਰ ਕਿਸੇ ਵਧੀਆ ਕੰਪਨੀ ਦੀ ਕਰੀਮ ਨਾਲ ਹੱਥਾਂ ਦੀ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ। ਜ਼ਿਆਦਾ ਗਰਮ ਪਾਣੀ ਤੋਂ ਨਹੁੰਆਂ ਨੂੰ ਬਚਾ ਕੇ ਰੱਖੋ। ਇਸ ਨਾਲ ਨਹੁੰ ਜਲਦੀ ਟੁਟਦੇ ਹਨ। ਉਪਰੋਕਤ ਸਾਰੀਆਂ ਗੱਲਾਂ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਖ਼ੁਰਾਕ ਹੀ ਲਈ ਜਾਵੇ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਹਮੇਸ਼ਾ ਰਹੇਗੀ ਖਿੜੀ-ਖਿੜੀ ਸਕਿਨ, ਸੌਣ ਤੋਂ ਪਹਿਲਾਂ ਅਜ਼ਮਾਓ ਇਹ 5 ਬਿਊਟੀ ਟਿਪਸ
NEXT STORY