ਜਲੰਧਰ: ਵਾਲਾਂ ਦੇ ਚਿੱਟੇ ਹੋਣ ਦੀ ਪ੍ਰੇਸ਼ਾਨੀ ਅੱਜ ਹਰ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਗਲਤ ਖਾਣ-ਪੀਣ, ਪ੍ਰਦੂਸ਼ਣ ਅਤੇ ਜ਼ਿਆਦਾ ਮਾਤਰਾ 'ਚ ਤਣਾਅ ਲੈਣਾ ਹੈ। ਮਾਹਿਰਾਂ ਮੁਤਾਬਕ ਇਸ ਦੇ ਪਿੱਛੇ ਦਾ ਇਕ ਕਾਰਨ ਲੰਬੇ ਸਮੇਂ ਤੱਕ ਸਰਦੀ-ਜ਼ੁਕਾਮ ਰਹਿਣਾ ਵੀ ਹੈ। ਅਜਿਹੇ ਵਾਲ ਦੇਖਣ 'ਚ ਗੰਦੇ ਲੱਗਣ ਦੇ ਨਾਲ ਕਿਸੇ ਦਾ ਵੀ ਆਤਮਵਿਸ਼ਵਾਸ ਘੱਟ ਕਰਨ ਦਾ ਕੰਮ ਕਰਦੇ ਹਨ। ਅਜਿਹੇ 'ਚ ਇਸ ਨੂੰ ਦੁਬਾਰਾ ਕਾਲਾ ਕਰਨ ਲਈ ਲੋਕ ਕਲਰ ਕਰਵਾਉਂਦੇ ਹਨ ਪਰ ਕੈਮੀਕਲਸ ਨਾਲ ਭਰੇ ਕਲਰ ਦਾ ਅਸਰ ਕੁਝ ਦਿਨਾਂ ਤੱਕ ਹੀ ਬਰਕਰਾਰ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਸਾਈਡ ਇਫੈਕਟਸ ਹੋਣ ਨਾਲ ਵਾਲ ਜੜ੍ਹਾਂ ਤੋਂ ਕਮਜ਼ੋਰ ਹੋ ਕੇ ਝੜਣ ਲੱਗਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਸ ਦੇ ਲਈ ਕੁਝ ਘਰੇਲੂ ਚੀਜ਼ਾਂ ਨਾਲ ਤਿਆਰ ਹੇਅਰ ਮਾਸਕ ਵਰਤੋਂ ਕਰ ਸਕਦੀ ਹੋ। ਚੱਲੋ ਜਾਣਦੇ ਹਾਂ ਉਸ ਨੂੰ ਬਣਾਉਣ ਦਾ ਤਾਰੀਕਾ..
ਇਹ ਵੀ ਪੜ੍ਹੋ:ਸੁਆਦ ਦੇ ਨਾਲ ਸਿਹਤ ਲਈ ਵੀ ਭਰਪੂਰ ਹਨ 'ਟੋਮੈਟੋ ਮੋਜਰੇਲਾ ਰੋਲਸ'.
ਆਂਵਲਾ, ਰੀਠਾ ਅਤੇ ਸ਼ਿਕਾਕਾਈ ਪਾਊਡਰ
ਇਕ ਕੌਲੀ 'ਚ 50-50 ਗ੍ਰਾਮ ਤਿੰਨੇ ਚੀਜ਼ਾਂ ਨੂੰ ਮਿਕਸ ਕਰੋ। ਫਿਰ ਇਸ 'ਚ ਪਾਣੀ ਨੂੰ ਪਾਉਂਦੇ ਹੋਏ ਸਮੂਦ-ਜਿਹਾ ਪੇਸਟ ਬਣਾ ਕੇ ਰਾਤ ਭਰ ਰੱਖ ਦਿਓ।
ਸਵੇਰੇ ਇਸ ਨੂੰ ਜੜ੍ਹਾਂ 'ਤੇ ਲਗਾਉਂਦੇ ਹੋਏ ਪੂਰੇ ਵਾਲਾਂ 'ਤੇ ਲਗਾ ਕੇ ਕਰੀਬ 2-3 ਘੰਟੇ ਲਈ ਛੱਡ ਦਿਓ। ਬਾਅਦ 'ਚ ਕੋਸੇ ਪਾਣੀ ਅਤੇ ਮਾਈਲਡ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਸੁੱਕਣ ਤੋਂ ਬਾਅਦ ਵਾਲਾਂ ਦੀ ਨਾਰੀਅਲ, ਬਾਦਾਮ, ਆਂਵਲਾ ਆਦਿ ਕਿਸੇ ਵੀ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਵਾਲਾਂ 'ਚ ਮਜ਼ਬੂਤੀ ਆਉਣ ਦੇ ਨਾਲ ਕਾਲਾ, ਸੰਘਣਾ, ਲੰਬਾ ਅਤੇ ਮੁਲਾਇਮ ਹੋਣ 'ਚ ਮਦਦ ਮਿਲੇਗੀ।
ਕਲੌਂਜੀ ਹੇਅਰ ਮਾਸਕ
1/2 ਕੌਲੀ ਪਾਣੀ 'ਚ 2 ਚਮਚ ਕਲੌਂਜੀ ਪਾ ਕੇ ਰਾਤ ਭਰ ਭਿਓ ਕੇ ਰੱਖੋ। ਸਵੇਰੇ ਮਿਕਸੀ 'ਚ ਇਸ ਦਾ ਸਮੂਦ ਜਿਹਾ ਪੇਸਟ ਬਣਾਓ। ਤਿਆਰ ਹੇਅਰ ਮਾਸਕ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾ ਕੇ ਕਰੀਬ 2 ਘੰਟੇ ਤੱਕ ਲੱਗਿਆ ਰਹਿਣ ਦਿਓ। ਬਾਅਦ 'ਚ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਵਾਲਾਂ ਦੇ ਸੁੱਕਣ ਤੋਂ ਬਾਅਦ ਆਂਵਲਾ ਤੇਲ ਨਾਲ ਮਾਲਿਸ਼ ਕਰਕੇ ਇਸ ਨੂੰ ਰਾਤ ਭਰ ਲੱਗਿਆ ਰਹਿਣ ਦਿਓ। ਅਗਲੀ ਸਵੇਰੇ ਵਾਲਾਂ ਨੂੰ ਸ਼ੈਂਪੂ ਨਾਲ ਧੋਵੋ। ਇਸ ਨਾਲ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲਣ ਦੇ ਨਾਲ ਕਾਲੇ ਹੋਣ 'ਚ ਮਦਦ ਮਿਲੇਗੀ। ਇਸ ਨੂੰ ਤੁਸੀਂ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਵੀ ਬਣਾ ਸਕਦੇ ਹੋ।
ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
ਆਂਵਲਾ ਅਤੇ ਕਲੌਂਜੀ
ਇਕ ਕੌਲੀ 'ਚ 100 ਗ੍ਰਾਮ ਆਂਵਲੇ ਦਾ ਤੇਲ ਅਤੇ 2-3 ਚਮਚ ਕਲੌਂਜੀ ਮਿਲਾਓ। ਫਿਰ ਇਸ ਨੂੰ ਗੈਸ ਦੀ ਹੌਲੀ ਅੱਗ 'ਤੇ ਕਰੀਬ 10-15 ਮਿੰਟ ਤੱਕ ਉਬਾਲੋ। ਮਿਸ਼ਰਨ ਨੂੰ ਠੰਡਾ ਕਰਕੇ ਛਾਣਨੀ ਨਾਲ ਛਾਣ ਕੇ ਬੋਤਲ 'ਚ ਭਰ ਲਓ। ਤੁਹਾਡਾ ਤੇਲ ਬਣ ਕੇ ਤਿਆਰ ਹੈ। ਵਾਲਾਂ ਨੂੰ ਧੋਣ ਤੋਂ ਕਰੀਬ 1-2 ਘੰਟੇ ਪਹਿਲਾਂ ਇਸ ਤੇਲ ਨਾਲ ਮਾਲਿਸ਼ ਕਰੋ। ਤੇਲ ਨੂੰ ਵਾਲਾਂ ਦੀ ਜੜ੍ਹਾਂ ਤੋਂ ਮਾਲਿਸ਼ ਕਰਦੇ ਹੋਏ ਪੂਰੇ ਵਾਲਾਂ 'ਤੇ ਲਗਾਓ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਣ ਦੇ ਨਾਲ ਇਸ ਦਾ ਰੰਗ ਕਾਲਾ ਹੋਣ 'ਚ ਮਦਦ ਮਿਲੇਗੀ। ਨਾਲ ਹੀ ਵਾਲ ਲੰਬੇ, ਸੰਘਣੇ, ਮੁਲਾਇਮ ਅਤੇ ਚਮਚਦਾਰ ਹੋਣਗੇ।
ਚੰਗਾ ਰਿਜ਼ਲਟ ਪਾਉਣ ਲਈ ਕਿਸੇ ਵੀ ਹੇਅਰ ਮਾਕਸ ਨੂੰ ਹਫਤੇ 'ਚ 2-3 ਵਾਰ ਲਗਾਓ।
ਸਰਦੀਆਂ 'ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ
NEXT STORY