ਨਵੀਂ ਦਿੱਲੀ: ਖ਼ੂਬਸੂਰਤੀ ’ਚ ਅੱਖਾਂ ਦਾ ਸਭ ਤੋਂ ਮੁੱਖ ਰੋਲ ਹੁੰਦਾ ਹੈ। ਜੇਕਰ ਆਈ ਮੇਕਅਪ ਚੰਗਾ ਕੀਤਾ ਹੋਵੇ ਤਾਂ ਤੁਸੀਂ ਸਿੰਪਲ (ਸਾਦੇ) ਹੀ ਬਹੁਤ ਸੋਹਣੇ ਲੱਗਦੇ ਹਨ। ਆਈ ਮੇਕਅਪ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ। ਲੰਬੀਆਂ ਅਤੇ ਸੰਘਣੀਆਂ ਪਲਕਾਂ ਕਿਸ ਨੂੰ ਪਸੰਦ ਨਹੀਂ ਹੁੰਦੀਆਂ ਪਰ ਤੁਹਾਡੇ ’ਚੋਂ ਅਜਿਹੀਆਂ ਕਾਫ਼ੀ ਕੁੜੀਆਂ ਹੋਣਗੀਆਂ ਜਿਨ੍ਹਾਂ ਦੀਆਂ ਪਲਕਾਂ ਪਤਲੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਸੰਘਣਾ ਦਿਖਾਉਣ ਲਈ ਆਈ ਲੈਸ਼ੇਜ ਦੀ ਵਰਤੋਂ ਕਰਦੀਆਂ ਹਨ ਪਰ ਜੇਕਰ ਕੁਦਰਤੀ ਤੌਰ ’ਤੇ ਹੀ ਤੁਹਾਡੀਆਂ ਪਲਕਾਂ ਖ਼ੂਬਸੂਰਤ ਅਤੇ ਸੰਘਣੀਆਂ ਹੋ ਜਾਣ ਤਾਂ ਗੱਲ ਬਣ ਜਾਵੇ। ਜੀ ਹਾਂ ਅੱਜ ਅਸੀਂ ਤੁਹਾਨੂੰ ਅਜਿਹਾ ਹੋਮਮੇਡ ਸੀਰਮ ਦੱਸਦੇ ਹਾਂ ਜਿਸ ਨਾਲ ਤੁਹਾਡੀਆਂ ਪਲਕਾਂ ਇਕਦਮ ਸੰਘਣੀਆਂ ਅਤੇ ਖ਼ੂਬਸੂਰਤ ਹੋ ਜਾਣਗੀਆਂ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀਆਂ ਬਾਜ਼ਾਰੀ ਪਲਕਾਂ ਲਗਾਉਣ ਦੀ ਵੀ ਲੋੜ ਨਹੀਂ ਪਵੇਗੀ। ਚੱਲੋ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦਾ ਤਾਰੀਕਾ...
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਇੰਝ ਬਣਾਓ ਹੋਮਮੇਡ ਸੀਕਮ
ਇਸ ਲਈ ਤੁਹਾਨੂੰ ਚਾਹੀਦੈ
-ਸਭ ਤੋਂ ਪਹਿਲਾਂ ਇਕ ਕੌਲੀ ’ਚ ਥੋੜ੍ਹਾ ਜਿਹਾ ਕੈਸਟਰ ਆਇਲ ਲਓ
-ਹੁਣ ਤੁਸੀਂ ਇਸ ’ਚ ਵਿਟਾਮਿਨ ਈ ਕੈਪਸੂਲ ਪਾਓ
-ਇਸ ’ਚ ਤੁਸੀਂ ਨਾਰੀਅਲ ਦਾ ਤੇਲ ਵੀ ਮਿਲਾ ਸਕਦੇ ਹੋ
-ਇਨ੍ਹਾਂ ਤਿੰਨਾਂ ਵਸਤੂਆਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਲਾ ਲਓ
-ਹੁਣ ਤੁਸੀਂ ਇਸ ਨੂੰ ਇਕ ਅਜਿਹੀ ਸ਼ੀਸ਼ੀ ’ਚ ਪਾਓ ਜਿਸ ਦੀ ਤੁਸੀਂ ਡਰੋਪ ਦੇ ਰੂਪ ’ਚ ਵਰਤੋਂ ਕਰ ਸਕੋ।
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਇੰਝ ਲਗਾਓ ਸੀਰਮ
-ਹੁਣ ਤੁਸੀਂ ਹੱਥਾਂ ’ਚ 2-3 ਬੂੰਦਾਂ ਲਓ।
-ਇਸ ਨੂੰ ਹੁਣ ਤੁਸੀਂ ਉਂਗਲੀ ਨਾਲ ਪਲਕਾਂ ’ਤੇ ਲਗਾਓ।
- ਰਾਤ ਨੂੰ ਕਰੋ ਇਸ ਸੀਰਮ ਦੀ ਵਰਤੋਂ
-ਰੋਜ਼ਾਨਾ ਸੀਰਮ ਲਗਾਉਣ ਨਾਲ ਮਿਲੇਗਾ ਫ਼ਾਇਦਾ
ਸੀਰਮ ਲਗਾਉਣ ਨਾਲ ਹੁੰਦੇ ਹਨ ਇਹ ਲਾਭ
-ਇਸ ਨਾਲ ਵਾਲ਼ਾਂ ਦਾ ਵਿਕਾਸ ਹੋਵੇਗਾ।
-ਕੁਦਰਤੀ ਵਾਲ਼ ਆਉਣੇ ਸ਼ੁਰੂ ਹੋ ਜਾਣਗੇ
-ਪਲਕਾਂ ਮੋਟੀਆਂ ਅਤੇ ਸੰਘਣੀਆਂ ਹੋਣਗੀਆਂ
ਕਾਲੀਆਂ ਅਤੇ ਮੋਟੀਆਂ ਪਲਕਾਂ ਕਾਰਨ ਤੁਹਾਨੂੰ ਨਕਲੀ ਪਲਕਾਂ ਲਗਾਉਣ ਦੀ ਵੀ ਲੋੜ ਨਹੀਂ ਪਵੇਗੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਸੇਬ ਦੀ ਰਬੜੀ
NEXT STORY