ਨਵੀਂ ਦਿੱਲੀ—ਮਿੱਠਾ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ, ਮਿੱਠਾ ਤਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਅਤੇ ਬਜ਼ੁਰਗਾਂ ਨੂੰ ਪਸੰਦ ਹੈ ਪਰ ਜੇਕਰ ਇਸ ਨੂੰ ਰਾਤ ਦੇ ਖਾਣੇ ਤੋਂ ਬਾਅਦ ਖਾਧਾ ਜਾਵੇ ਤਾਂ ਖਾਣੇ ਦਾ ਸੁਆਦ ਵਧ ਜਾਂਦਾ ਹੈ। ਰਾਤ ਨੂੰ ਖਾਣੇ ਤੋਂ ਬਾਅਦ ਜੇਕਰ ਤੁਹਾਡਾ ਕੁਝ ਮਿੱਠਾ ਖਾਣ ਦਾ ਮਨ ਕਰਦਾ ਹੈ ਤਾਂ ਤੁਸੀਂ ਸੇਬ ਦੀ ਰਬੜੀ ਬਣਾ ਸਕਦੇ ਹੋ। ਸੁਆਦ ਹੋਣ ਦੇ ਨਾਲ ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਸਮੱਗਰੀ:
ਫੁਲ ਕ੍ਰੀਮ ਮਿਲਕ-750 ਮਿ.ਲੀ
ਕੱਟਿਆ ਹੋਇਆ ਸੇਬ-1
ਚੀਨੀ-3 ਵੱਡੇ ਚਮਚ
ਬਾਦਾਮ-ਮੁੱਠੀ ਭਰ (ਬਾਰੀਕ ਕੱਟੇ ਹੋਏ)
ਕਾਜੂ-ਮੁੱਠੀ ਭਰ (ਬਾਰੀਕ ਕੱਟੇ ਹੋਏ)
ਹਰੀ ਇਲਾਇਚੀ ਪਾਊਡਰ-ਚੁਟਕੀ ਭਰ
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਸੇਬ ਨੂੰ ਛਿੱਲ ਕੇ ਕੱਦੂਕਸ ਕਰ ਲਓ।
2. ਇਕ ਪੈਨ 'ਚ ਦੁੱਧ ਪਾ ਕੇ ਹੌਲੀ ਅੱਗ 'ਤੇ ਉਬਾਲੋ। ਇਸ ਨੂੰ ਵਾਰ-ਵਾਰ ਹਿਲਾਉਂਦੇ ਰਹੋ, ਤਾਂ ਜੋ ਦੁੱਧ ਬਰਤਨ ਦੇ ਹੇਠਾਂ ਨਾ ਲੱਗੇ।
3. ਜਦੋਂ ਦੁੱਧ ਅੱਧਾ ਰਹਿ ਜਾਵ ਤਾਂ ਇਸ 'ਚ ਕੱਦੂਕਸ ਸੇਬ ਪਾ ਕੇ 3-4 ਮਿੰਟ ਤੱਕ ਪਕਾਓ।
4. ਹੁਣ ਇਸ 'ਚ ਚੀਨੀ ਪਾ ਕੇ ਥੋੜੀ ਦੇਰ ਪਕਾਓ।
5. ਫਿਰ ਇਸ 'ਚ ਇਲਾਇਚੀ ਪਾਊਡਰ, ਕੱਟੇ ਹੋਏ ਬਾਦਾਮ-ਕਾਜੂ ਪਾ ਕੇ 1 ਮਿੰਟ ਤੱਕ ਪੱਕਣ ਦਿਓ।
6. ਲਓ ਤੁਹਾਡੀ ਐਪਲ ਰਬੜੀ ਤਿਆਰ ਹੈ। ਇਸ ਨੂੰ ਗਰਮਾ-ਗਰਮ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips: ਚਿਹਰੇ ਦੇ ਦਾਗ-ਧੱਬਿਆਂ ਸਣੇ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੀ ਹੈ ਐਲੋਵੇਰਾ, ਇੰਝ ਕਰੋ ਵਰਤੋਂ
NEXT STORY