ਜਲੰਧਰ— ਗਰਮੀਆਂ ਦੇ ਮੌਸਮ 'ਚ ਵੀ ਕਈ ਲੋਕਾਂ ਨੂੰ ਡ੍ਰਾਈ ਸਕਿਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਚਮੜੀ ਸੁੱਕਣ ਲੱਗਦੀ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ ਜੋ ਤੁਹਾਡੀ ਡ੍ਰਾਈ ਸਕਿਨ ਦੀ ਪ੍ਰੇਸ਼ਾਨੀ ਨੂੰ ਹੱਲ ਕਰ ਦੇਵੇਗੀ।
1. ਸ਼ਹਿਦ
ਚਿਹਰੇ 'ਤੇ 10 ਮਿੰਟ ਲਈ ਸ਼ਹਿਦ ਲਗਾ ਕੇ ਧੋ ਲਓ।
2. ਠੰਡਾ ਦੁੱਧ
ਠੰਡੇ ਦੁੱਧ 'ਚ ਜੈਤੂਨ ਦੇ ਤੇਲ ਦੀਆਂ 2 ਬੂੰਦਾਂ ਮਿਲਾ ਕੇ ਸਕਿਨ 'ਤੇ ਲਗਾਓ। ਇਸ ਨਾਲ ਡ੍ਰਾਈ ਸਕਿਨ ਤੋਂ ਕਾਫੀ ਆਰਾਮ ਮਿਲੇਗਾ।
3. ਬਦਾਮ ਦਾ ਤੇਲ
ਬਦਾਮ ਦਾ ਤੇਲ ਅਤੇ ਸ਼ਹਿਦ ਬਰਾਬਰ ਮਾਤਰਾ 'ਚ ਮਿਲਾ ਕੇ ਇਸਤੇਮਾਲ ਕਰਨ ਨਾਲ ਵੀ ਚਿਹਰੇ ਦੀਆਂ ਕਈ ਸਮੱਸਿਆਵਾਂ ਹੱਲ ਹੁੰਦੀਆਂ ਹਨ।
4. ਨਾਰੀਅਲ ਦਾ ਤੇਲ
ਨਹਾਉਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਦੇ ਤੇਲ ਨਾਲ ਮਸਾਜ ਕਰੋ।
ਅੱਖਾਂ ਲਈ ਫਾਇਦੇਮੰਦ ਹੈ 'ਲਾਲ ਮਿਰਚ', ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ
NEXT STORY