ਨੈਸ਼ਨਲ ਡੈਸਕ - ਜਦੋਂ ਤੁਸੀਂ ਕਿਸੇ ਨੂੰ ਬੁਲਾਉਂਦੇ ਹੋ ਜਾਂ ਜਦੋਂ ਕੋਈ ਤੁਹਾਨੂੰ ਕਾਲ ਕਰਦਾ ਹੈ, ਤਾਂ ਪਹਿਲੇ ਵਾਕ ਲਗਭਗ ਇੱਕੋ ਜਿਹੇ ਹੁੰਦੇ ਹਨ। ਜਦੋਂ ਤੁਸੀਂ ਕਿਸੇ ਨੂੰ ਬੁਲਾਉਂਦੇ ਹੋ ਤਾਂ ਤੁਸੀਂ ਵੀ ਹੈਲੋ ਕਹਿੰਦੇ ਹੋ। ਅਤੇ ਜਦੋਂ ਕੋਈ ਹੋਰ ਤੁਹਾਨੂੰ ਕਾਲ ਕਰਦਾ ਹੈ, ਉਹ ਵੀ ਹੈਲੋ ਹੀ ਕਹਿੰਦਾ ਹੈ। ਅਜਿਹਾ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਹੁੰਦਾ ਹੈ। ਸਿਰਫ ਕੁਝ ਦੇਸ਼ਾਂ ਨੂੰ ਛੱਡ ਕੇ।
ਹੈਲੋ ਕਹਿਣ ਦਾ ਰਿਵਾਜ ਅਚਾਨਕ ਸ਼ੁਰੂ ਨਹੀਂ ਹੋਇਆ, ਕਿਹਾ ਜਾਂਦਾ ਹੈ ਕਿ ਟੈਲੀਫੋਨ ਦੇ ਖੋਜੀ ਗ੍ਰਾਹਮ ਬੈੱਲ ਦੀ ਪ੍ਰੇਮਿਕਾ ਦਾ ਨਾਮ ਹੈਲੋ ਸੀ ਅਤੇ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਪ੍ਰੇਮਿਕਾ ਨੂੰ ਜਦੋ ਕਾਲ ਕੀਤੀ ਤਾਂ ਹੈਲੋ ਕਿਹਾ ਸੀ, ਜਿਸ ਕਾਰਨ ਸੰਸਾਰ ਵਿੱਚ ਹੈਲੋ ਦੀ ਵਰਤੋਂ ਹੋਣ ਲੱਗੀ। ਲੋਕ ਵੀ ਇਸ ਨੂੰ ਸ਼ੁਭਕਾਮਨਾਵਾਂ ਵਿੱਚ ਵਰਤਣ ਲੱਗੇ। ਪਰ ਤੁਹਾਨੂੰ ਦੱਸ ਦੇਈਏ ਕਿ ਤੱਥਾਂ ਦੇ ਆਧਾਰ 'ਤੇ ਕਿਹਾ ਜਾਂਦਾ ਹੈ ਕਿ ਹੈਲੋ ਸ਼ਬਦ ਦੀ ਖੋਜ ਥਾਮਸ ਅਲਵਾ ਐਡੀਸਨ ਨੇ ਕੀਤੀ ਸੀ।
ਹੈਲੋ ਦੀ ਕਹਾਣੀ ਭਾਵੇਂ ਕੋਈ ਵੀ ਹੋਵੇ ਪਰ ਅੱਜ ਅਸੀਂ ਤੁਹਾਨੂੰ ਹੈਲੋ ਬਾਰੇ ਨਹੀਂ ਦੱਸਾਂਗੇ ਸਗੋ ਅਸੀਂ ਦੱਸਾਂਗੇ ਜਦੋਂ ਦੁਨੀਆਂ ਵਿੱਚ ਹੈਲੋ ਸ਼ਬਦ ਨਹੀਂ ਸੀ ਤਾਂ ਲੋਕ ਇੱਕ ਦੂਜੇ ਨੂੰ ਕਿਵੇਂ ਬੁਲਾਉਂਦੇ ਸਨ? ਕਿਹੜੇ ਸ਼ਬਦ ਦੀ ਵਰਤੋਂ ਕਰਦੇ ਸਨ।
ਦੁਨੀਆਂ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ। ਅੱਜ ਵੀ, ਹੈਲੋ ਸ਼ਬਦ ਹਰ ਜਗ੍ਹਾ ਨਮਸਕਾਰ ਲਈ ਨਹੀਂ ਵਰਤਿਆ ਜਾ ਸਕਦਾ। ਜਦੋਂ ਹੈਲੋ ਨਹੀਂ ਸੀ ਤਾਂ ਵੱਖ-ਵੱਖ ਦੇਸ਼ਾਂ ਦੀਆਂ ਭਾਸ਼ਾਵਾਂ ਦੇ ਸ਼ਬਦ ਵਰਤੇ ਜਾਂਦੇ ਸਨ।
ਯਹੂਦੀ ਲੋਕ ਸ਼ਾਲੋਮ ਸ਼ਬਦ ਦੀ ਵਰਤੋਂ ਕਰਦੇ ਸਨ ਅਤੇ ਮੁਸਲਮਾਨ ਲੋਕ ਅਸ-ਸਲਾਮ-ਅਲੈਕੁਮ ਸ਼ਬਦ ਦੀ ਵਰਤੋਂ ਕਰਦੇ ਸਨ। ਕੁੱਝ ਥਾਂਵਾਂ 'ਤੇ ਹੱਥ ਮਿਲਾਇਆ ਜਾਂਦਾ ਸੀ। ਭਾਰਤ ਵਿਚ ਹੱਥ ਜੋੜ ਕੇ ਨਮਸਕਾਰ, ਪ੍ਰਣਾਮ ਜਾਂ ਨਮਸਤੇ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਅਤੇ ਅੱਜ ਵੀ ਕਈ ਥਾਂਵਾਂ 'ਤੇ ਹੈਲੋ ਦੀ ਥਾਂ ਨਮਸਕਾਰ ਅਤੇ ਪ੍ਰਣਾਮ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਨੈੱਕ ਐਂਬ੍ਰਾਇਡਰੀ ਸੂਟ ਬਣੇ ਔਰਤਾਂ ਦੀ ਪਹਿਲੀ ਪਸੰਦ
NEXT STORY