ਅੰਮ੍ਰਿਤਸਰ, (ਕਵਿਸ਼ਾ)- ਰੰਗਾਂ ਵਿਚ ਰੰਗ ਬਲੈਕ ਰੰਗ ਆਪਣੇ ਆਪ ਵਿਚ ਸਭ ਤੋਂ ਜ਼ਿਆਦਾ ਗਲੈਮਰਸ ਰੰਗ ਹੈ, ਜੇਕਰ ਗੱਲ ਬਾਲੀਵੁੱਡ ਦੀ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਸਿਤਾਰੇ ਵੀ ਬਲੈਕ ਰੰਗ ਨੂੰ ਕਾਫੀ ਤਵੱਜ਼ੋਂ ਦਿੰਦੇ ਹਨ, ਕਿਉਂਕਿ ਬਲੈਕ ਰੰਗ ਹਰ ਵਿਅਕਤੀ ਨੂੰ ਡੇਸ਼ਿੰਗ ਅਤੇ ਗਲੈਮਰਸ ਲੁੱਕ ਪ੍ਰਦਾਨ ਕਰਦਾ ਹੈ। ਇਸ ਲਈ ਅਕਸਰ ਦੇਖਿਆ ਜਾਂਦਾ ਹੈ ਕਿ ਬਾਲੀਵੁੱਡ ਦੀਆਂ ਕਈ-ਕਈ ਵੱਡੀਆਂ ਹਸਤੀਆਂ ਬਲੈਕ ਰੰਗ ਵਿਚ ਜ਼ਿਆਦਾ ਦੇਖੀਆਂ ਜਾਂਦੀਆ ਹਨ।
ਇਹੀ ਨਹੀਂ ਬਲਕਿ ਰੋਜ਼ਮਰਾ ਦੀ ਜ਼ਿੰਦਗੀ ਵਿਚ ਵੀ ਅਜਿਹਾ ਹੀ, ਦੇਖਣ ਨੂੰ ਮਿਲਦਾ ਹੈ, ਜਿੱਥੇ ਲੋਕ ਜਾਂ ਤਾਂ ਫੁੱਲ ਬਲੈਕ ਦੇ ਨਾਲ ਕੋਈ ਨਾਲ ਕੋਈ ਰੰਗ ਮੈਚ ਕਰ ਕੇ ਇਕ ਖੂਬਸੂਰਤ ਮੈਚਿੰਗ ਵਿਚ ਦਿਖਾਈ ਦਿੰਦੇ ਹਨ। ਬਲੈਕ ਆਪਣੇ-ਆਪ ਵਿਚ ਇਕ ਅਜਿਹਾ ਰੰਗ ਹੈ, ਜੋ ਕਿ ਖੂਬਸੂਰਤੀ ਨੂੰ ਕਾਫੀ ਜ਼ਿਆਦਾ ਨਿਖਾਰ ਦਿੰਦਾ ਹੈ। ਇਸ ਲਈ ਆਮ ਹੋਵੇ ਜਾ ਖਾਸ ਵਿਅਕਤੀ ਹਰ ਕੋਈ ਬਲੈਕ ਰੰਗ ਦਾ ਦੀਵਾਨਾ ਜਿਹਾ ਦਿੱਸਦਾ ਹੈ। ਹਰ ਵਿਅਕਤੀ ਦੇ ਵਾਡਰੋਬ ਵਿਚ ਬਲੈਕ ਰੰਗ ਦੀ ਬਹੁਤਾਤ ਦੇਖਣ ਨੂੰ ਮਿਲਦੀ ਹੈ।
ਬਲੈਕ ਨਾਲ ਕਿਸੇ ਵੀ ਰੰਗ ਨੂੰ ਕੰਬਾਂਇਨ ਕਰ ਦਿੱਤਾ ਜਾਵੇ ਤਾਂ ਉਹ ਆਪਣੇ-ਆਪ ਵਿਚ ਇੱਕ ਯੂਨਿਕ ਅਤੇ ਆਕਰਸ਼ਿਕ ਕਾਂਬਿਨੇਸ਼ਨ ਵਿਚ ਤਬਦੀਲ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਬਲੈਕ ਆਊਟਫਿੱਟਸ ਨੂੰ ਲੈ ਕੇ ਅੰਮ੍ਰਿਤਸਰ ਦੇ ਲੋਕਾਂ ਵਿਚ ਵੀ ਅੱਜ-ਕੱਲ ਰੁਝਾਨ ਦੇਖਣ ਨੂੰ ਖੂਬ ਨਜ਼ਰ ਆ ਰਿਹਾ ਹੈ। ਕੋਈ ਵੀ ਆਮ ਹੋਵੇ ਜਾ ਖਾਸ ਮੌਕਾ ਅਜਿਹੇ ਮੌਕੇ ’ਤੇ ਅੰਮ੍ਰਿਤਸਰ ਦੀਆਂ ਔਰਤਾਂ ਜ਼ਿਆਦਾਤਰ ਬਲੈਕ ਕਲਰ ਦੇ ਵੱਖ-ਵੱਖ ਆਊਟਫਿੱਟ ਵਿਚ ਦਿਖਾਈ ਦਿੰਦੀਆਂ ਹਨ।
ਦੁੱਧ ਨਾਲ ਨਿਖਾਰੋ ਆਪਣੇ ਚਿਹਰੇ ਦੀ ਰੰਗਤ
NEXT STORY