ਜਲੰਧਰ— ਬੱਚਿਆਂ ਦੇ ਛੁੱਟੀਆਂ ਦੇ ਦਿਨ ਚੱਲ ਰਹੇ ਹਨ। ਜੇਕਰ ਉਹ ਹਰ ਰੋਜ ਜਿੱਦ ਕਰਦੇ ਹਨ ਕਿ ਉਨ੍ਹਾਂ ਨੂੰ ਰੋਜ਼ ਖਾਣ ਲਈ ਨਵੀਂ ਡਿੱਸ਼ ਮਿਲੇ ਤਾਂ ਅੱਜ ਉਨ੍ਹਾਂ ਨੂੰ ਬਲੂ ਰਿਬਨ ਐੱਪਲ ਪਾਈ ਬਣਾ ਕੇ ਖਿਲਾਓ। ਇਹ ਹੈਲਦੀ ਹੋਣ ਦੇ ਨਾਲ ਖਾਣ ਵਿਚ ਬਹੁਤ ਹੀ ਸੁਆਦ ਡਿਸ਼ ਹੈ। ਆਓ ਜੀ ਜਾਣਦੇ ਹੈ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਮੈਦਾ - 390 ਗ੍ਰਾਮ
ਨਮਕ - 1 ਚੱਮਚ
ਚੀਨੀ - 1 ਚੱਮਚ
ਮੱਖਣ - 240 ਗ੍ਰਾਮ
ਪਾਣੀ - 100 ਮਿਲੀਲੀਟਰ
ਲਾਲ ਸੇਬ - 470 ਗ੍ਰਾਮ
ਹਰੇ ਸੇਬ - 470 ਗ੍ਰਾਮ
ਚੀਨੀ - 120 ਗ੍ਰਾਮ
ਬਰਾਊਨ ਸ਼ੂਗਰ - 45 ਗ੍ਰਾਮ
ਨਿੰਬੂ ਦਾ ਰਸ - 1/2 ਚੱਮਚ
ਨਮਕ - 1/4 ਚੱਮਚ
ਦਾਲਚੀਨੀ - 1/4 ਚੱਮਚ
ਐੱਪਲ ਦਾ ਰਸ - 60 ਮਿਲੀਲੀਟਰ
ਨਿੰਬੂ ਦਾ ਰਸ - 2 ਚੱਮਚ
ਆਂਡੇ ਦਾ ਸਫੈਦ ਭਾਗ - ਬਰੱਸ਼ ਕਰਨ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ ਵਿਚ 390 ਗ੍ਰਾਮ ਮੈਦਾ, 1 ਚੱਮਚ ਨਮਕ, 1 ਚੱਮਚ ਚੀਨੀ, 240 ਗ੍ਰਾਮ ਮੱਖਣ ਲੈ ਕੇ ਚੰਗੀ ਤਰ੍ਹਾਂ ਮਿਲਾਓ।
2. ਹੁਣ ਇਸ ਵਿਚ 100 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ ਫਿਰ ਇਸ ਨੂੰ ਪਲਾਸਟਿਕ ਰੈਪ ਦੇ ਰੈਪ ਨਾਲ ਕਵਰ ਕਰਕੇ 3 ਤੋਂ 4 ਘੰਟੇ ਤੱਕ ਠੰਡਾ ਕਰਨ ਲਈ ਰੱਖ ਦਿਓ।
3. ਫਿਰ ਆਟੇ ਨੂੰ ਦੋ ਭਾਗਾਂ ਵਿਚ ਵੰਡ ਲਓ ਅਤੇ ਇਕ ਨੂੰ ਪਤਲੀ ਰੋਟੀ ਦੀ ਤਰ੍ਹਾਂ ਬੇਲ ਕੇ ਬੇਕਿੰਗ ਡਿੱਸ਼ 'ਤੇ ਫਿੱਟ ਕਰਕੇ 30 ਮਿੰਟ ਤੱਕ ਠੰਡਾ ਕਰੋ।
4. ਇਸ ਤੋਂ ਬਾਅਦ ਪੈਨ 'ਚ 470 ਗ੍ਰਾਮ ਲਾਲ ਸੇਬ, 470 ਗ੍ਰਾਮ ਹਰੇ ਸੇਬ, 120 ਗ੍ਰਾਮ ਚੀਨੀ, 45 ਗਰਾਮ ਬਰਾਊਨ ਸ਼ੂਗਰ, 1/2 ਚੱਮਚ ਨਿੰਬੂ ਦਾ ਰਸ, 1/4 ਚੱਮਚ ਨਮਕ, 1/4 ਚੱਮਚ ਦਾਲਚੀਨੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 10 ਮਿੰਟ ਤੱਕ ਪਕਾਓ।
5. ਹੁਣ ਇਸ ਨੂੰ 30 ਮਿੰਟ ਠੰਡਾ ਹੋਣ ਲਈ ਰੱਖੋ ਅਤੇ ਫਿਰ ਇਸ ਨੂੰ ਛਾਣਨੀ ਵਿਚ ਪਾ ਕੇ ਐਪਲ ਜੂਸ ਕੱਢ ਲਓ।
6. ਫਿਰ 60 ਮਿਲੀਲੀਟਰ ਸੇਬ ਦਾ ਰਸ ਲੈ ਕੇ ਇਸ ਵਿਚ 2 ਚੱਮਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਨਾਲ ਮਿਲਾਓ।
7. ਇਸ ਤੋਂ ਬਾਅਦ ਠੰਡੀ ਰੱਖੀ ਬੇਕਿੰਗ ਡਿਸ਼ ਲਓ ਅਤੇ ਇਸ 'ਚ ਪਕਾਏ ਹੋਏ ਸੇਬ ਪਾਓ।
8. ਹੁਣ ਇਸ ਦੇ 'ਤੇ ਸੇਬ ਅਤੇ ਨਿੰਬੂ ਦਾ ਰਸ ਪਾ ਕੇ ਇਸ ਨੂੰ ਦੂੱਜੇ ਆਟੇ ਦੀ ਬੇਲੀ ਰੋਟੀ ਨਾਲ ਕਵਰ ਕਰੋ।
9. ਫਿਰ ਇਸ ਨੂੰ ਕਿਨਾਰਿਆਂ ਤੋਂ ਦਬਾ ਕੇ ਬੰਦ ਕਰਕੇ ਇਸ ਦੇ 'ਤੇ ਛੋਟਾ-ਜਿਹਾ ਕਰੋਸ ਕੱਟ ਲਗਾਓ।
10. ਹੁਣ ਇਸ ਦੇ ਕਿਨਾਰਿਆਂ ਅਤੇ ਉੱਤੇ ਵਾਲੇ ਭਾਗ ਨੂੰ ਆਂਡੇ ਦੇ ਸਫੈਦ ਭਾਗ ਨਾਲ ਬਰੱਸ਼ ਕਰੋ।
11. ਹੁਣ ਇਸ ਨੂੰ ਓਵਨ 'ਚ 410 ਡਿਗਰੀ ਐੱਫ/210 ਡਿਗਰੀ ਸੀ ਤੱਕ 30 ਮਿੰਟ ਲਈ ਪਕਾਓ।
12. ਪੱਕੇ ਹੋਏ ਐੱਪਲ ਪਾਈ ਨੂੰ ਓਵਨ 'ਚੋਂ ਕੱਢ ਕੇ 2 ਘੰਟੇ ਠੰਡਾ ਹੋਣ ਲਈ ਰੱਖ ਦਿਓ।
13. ਐੱਪਲ ਪਾਈ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।
ਮੱਖਣ ਕਰਦਾ ਹੈ ਇਨ੍ਹਾਂ ਬੀਮਾਰੀਆਂ ਨੂੰ ਪੂਰੀ ਤਰ੍ਹਾਂ ਖਤਮ
NEXT STORY